ਜੂਸ ਦੀਆਂ ਪੇਟੀਆਂ ‘ਚ 450 ਪੇਟੀ ਦੇਸੀ ਸ਼ਰਾਬ ਨਾਲ ਲੱਦਿਆ ਟਰਾਲਾ ਕਾਬੂ, ਦੋ ਗ੍ਰਿਫ਼ਤਾਰ

  0
  27

  ਪਟਿਆਲਾ/ਰਾਜਪੁਰਾ  : ਪਟਿਆਲਾ ਪੁਲਿਸ ਨੇ 450 ਪੇਟੀਆਂ ਦੇਸੀ ਸ਼ਰਾਬ ਮਾਰਕਾ ਸ਼ੌਕੀਨ ਸੰਤਰਾ ਸੇਲ ਇੰਨ ਚੰਡੀਗੜ੍ਹ ਨੂੰ ਫੜਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆ ਐਸ.ਐਸ.ਪੀ. ਪਟਿਆਲਾ ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪਟਿਆਲਾ ਪੁਲਿਸ ਨੂੰ ਗੁਪਤ ਸੂਚਨਾ ਪ੍ਰਾਪਤ ਹੋਈ ਸੀ ਕਿ ਜਗਦੀਪ ਸਿੰਘ ਪੁੱਤਰ ਸ਼ੀ੍ਰ ਤਰਸੇਮ ਸਿੰਘ ਵਾਸੀ ਪਿੰਡ ਬੈਂਸਾਂ ਜ਼ਿਲ੍ਹਾ ਪੀਲੀਭੀਤ ਯੂ.ਪੀ. ਜੋ ਕਿ ਟਰੱਕ ਡਰਾਈਵਰ ਹੈ ਅਤੇ ਪਰਲਾਦ ਸਿੰਘ ਵਾਸੀ ਨੂਰਪੁਰ ਬੇਦੀ ਰੋਪੜ ਜੋ ਕਿ ਦੱਸ ਟਾਇਰਾਂ ਵਾਲੇ ਟਰਾਲੇ ਵਿੱਚ ਰਾਜਪੁਰਾ ਵਾਲੇ ਪਾਸੇ ਆ ਰਹੇ ਹਨ। ਜਿਸ ਟਰਾਲੇ ਵਿੱਚ ਰੀਅਲ ਜੂਸ ਦੀਆਂ ਪੇਟੀਆਂ ਹਨ ਅਤੇ ਹੇਠਾਂ ਵਾਲੇ ਪਾਸੇ 450 ਪੇਟੀਆਂ ਦੇਸੀ ਸ਼ਰਾਬ ਮਾਰਕਾ ਸ਼ੌਕੀਨ ਸੰਤਰਾ ਸੇਲ ਇੰਨ ਚੰਡੀਗੜ੍ਹ ਹਨ।

  ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਸਬੰਧੀ ਸਹਾਇਕ ਥਾਣੇਦਾਰ ਸਵਰਨ ਸਿੰਘ ਇੰਚਾਰਜ ਚੌਕੀ ਬਸੰਤਪੁਰਾ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਵੱਲੋਂ ਏ.ਜੀ.ਐਮ. ਰਿਜ਼ੋਰਟ ਨੇੜੇ ਨਾਕਾਬੰਦੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਨਾਕਾਬੰਦੀ ਨੂੰ ਦੇਖਕੇ ਦੋਸ਼ੀਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਵੱਲੋਂ ਕੀਤੀ ਤੇਜ਼ ਕਾਰਵਾਈ ਕਾਰਨ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

  ਐਸ.ਐਸ.ਪੀ. ਨੇ ਦੱਸਿਆ ਕਿ ਟਰਾਲੇ ਦੀ ਤਲਾਸ਼ੀ ਦੌਰਾਨ ਪੁਲਿਸ ਨੂੰ 700 ਪੇਟੀਆਂ ਰੀਅਲ ਜੂਸ ਅਤੇ 450 ਪੇਟੀਆਂ ਦੇਸੀ ਸ਼ਰਾਬ ਦੀਆਂ ਬਰਾਮਦ ਹੋਈਆਂ ਹਨ ਅਤੇ ਇਸ ਸ਼ਰਾਬ ਦੀ ਕੀਮਤ ਲਗਭਗ 11 ਲੱਖ ਰੁਪਏ ਬਣਦੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਐਫ.ਆਈ.ਆਰ. ਨੰਬਰ 76 ਤਾਰੀਖ 9/9/18 ਅ/ਧ 420 ਆਈ.ਪੀ.ਸੀ., 61 ਐਕਸਾਈਜ਼ ਐਕਟ ਅਧੀਨ ਪੁਲਿਸ ਥਾਣਾ ਸਦਰ ਰਾਜਪੁਰਾ ਵਿਖੇ ਦਰਜ਼ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਹੋਰ ਪੁੱਛ-ਗਿੱਛ ਹਾਲੇ ਜਾਰੀ ਹੈ।

  LEAVE A REPLY

  Please enter your comment!
  Please enter your name here