ਚੀਨ ਨੇ ਫਿਰ ਲਿਆ ਭਾਰਤ ਨਾਲ ਪੰਗਾ, ਹੁਣ ਸਰਹੱਦ ਤੋਂ 12 ਕਿਲੋਮੀਟਰ ਅੰਦਰ ਪਹੁੰਚਿਆ :

  0
  17

  ਨਿਊਜ਼ ਡੈਸਕ, ਜਨਗਾਥਾ ਟਾਇਮਜ਼ : (ਸਿਮਰਨ)

  ਧਰਮਸ਼ਾਲਾ : ਕੋਰੋਨਾ ਵਾਇਰਸ ਦੇ ਇਲਜ਼ਾਮਾਂ ਦੌਰਾਨ ਵੀ ਚੀਨ ਭਾਰਤ ਨਾਲ ਖਹਿਬੜ ਰਿਹਾ ਹੈ। ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਲਾਹੌਲ ਸਪਿਤੀ ‘ਚ ਚੀਨੀ ਹੈਲੀਕੌਪਟਰ ਦਾਖ਼ਲ ਹੋਣ ਦੀ ਖ਼ਬਰ ਹੈ। ਚੀਨੀ ਸਰਹੱਦ ਨਾਲ ਲੱਗਦੇ ਇਲਾਕੇ ‘ਚ ਇਹ ਹੈਲੀਕੌਪਟਰ 12 ਤੋਂ ਇੱਕ ਕਿਲੋਮੀਟਰ ਤਕ ਅੰਦਰ ਆ ਗਏ ਸਨ। ਪਹਿਲਾਂ 11 ਅਪ੍ਰੈਲ ਨੂੰ ਵੀ ਚੀਨੀ ਹੈਲੀਕੌਪਟਰ ਨੇ ਇਲਾਕੇ ‘ਚ ਘੁਸਪੈਠ ਕੀਤੀ ਸੀ ਤੇ ਮੁੜ 20 ਅਪ੍ਰੈਲ ਨੂੰ ਇਲਾਕੇ ‘ਚ ਦਾਖ਼ਲ ਹੋਏ।

  ਹਿਮਾਚਲ ਪ੍ਰਦੇਸ਼ ਸੀਆਈਡੀ ਤੇ ਹੋਰ ਸੁਰੱਖਿਆ ਏਜੰਸੀਆਂ ਨੇ ਸਬੰਧਤ ਅਥਾਰਿਟੀਜ਼ ਨੂੰ ਰਿਪੋਰਟ ਸੌਂਪ ਦਿੱਤੀ ਹੈ। ਹਿਮਾਚਲ ਪੁਲਿਸ ਨੇ ਦਾਅਵਾ ਕੀਤਾ ਕਿ ਪਿਛਲੇ ਇਕ ਤੋਂ ਡੇਢ ਮਹੀਨੇ ‘ਚ ਚੀਨੀ ਫੌਜ ਨੇ ਦੋ ਵਾਰ ਲਾਹੌਲ-ਸਪਿਤੀ ਇਲਾਕੇ ‘ਚ ਘੁਸਪੈਠ ਕੀਤੀ ਹੈ। ਸੂਬਾ ਸਰਕਾਰ ਦੇ ਅਧਿਕਾਰੀਆਂ ਮੁਤਾਬਕ ਚੀਨੀ ਹੈਲੀਕੌਪਟਰ ਲਾਹੌਲ-ਸਪਿਤੀ ਜ਼ਿਲ੍ਹੇ ਦੇ ਸਮਧੋ ਪੋਸਟ ਤੋਂ ਦੇਖੇ ਗਏ ਸਨ।

  2012 ‘ਚ ਵੀ ਚੀਨ ਨੇ ਲਾਹੌਲ-ਸਪਿਤੀ ‘ਚ ਘੁਸਪੈਠ ਕੀਤੀ ਸੀ ਉਸ ਵੇਲੇ ਆਈਟੀਬੀਪੀ ਦੇ ਜਵਾਨਾਂ ਨੇ ਉਨ੍ਹਾਂ ਨੂੰ ਖਦੇੜ ਦਿੱਤਾ ਸੀ। ਇਸ ਤੋਂ ਇਲਾਵਾ ਬੀਤੇ ਦਿਨੀਂ ਸਿੱਕਮ ਤੇ ਲੇਹ ‘ਚ ਵੀ ਚੀਨੀ ਫੌਜ ਨੇ ਘੁਸਪੈਠ ਦੀ ਕੋਸ਼ਿਸ਼ ਕੀਤੀ ਹੈ।

  LEAVE A REPLY

  Please enter your comment!
  Please enter your name here