ਖਾਲਸਾ ਕਾਲਜ ਮਾਹਿਲਪੁਰ ਵਿਚ ਤੀਆਂ ਦਾ ਤਿਉਹਾਰ ਮਨਾਇਆ

  0
  17

  ਮਾਹਿਲਪੁਰ (ਸੇਖੋਂ ) ਇਥੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਵਿਖੇ ਪੰਜਾਬੀ ਵਿਭਾਗ ਵਲੋਂ ਤੀਆਂ ਦਾ ਤਿਉਹਾਰ ਮਨਾਉਣ ਸਬੰਧੀ ਇਕ ਸਭਾਚਾਰਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੀਬੀ ਰਣਜੀਤ ਕੌਰ ਮਾਹਿਲਪੁਰੀ,ਨਗਰ ਕੋਂਸਲ ਦੇ ਪ੍ਰਧਾਨ ਰਣਜੀਤ ਕੌਰ,ਕਾਲਜ ਕਮੇਟੀ ਦੇ ਮੈਂਬਰ ਡਾ. ਕਿਰਪਾਲ ਕੌਰ,ਅਰਜੁਨਾ ਐਵਾਰਡੀ ਮਾਧੁਰੀ ਅਮਨਦੀਪ ਸਿੰਘ ਅਤੇ ਸਹਾਇਕ ਐਸਐਚਓ ਮੈਡਮ ਨੀਲਮ ਕੁਮਾਰੀ ਮੁੱਖ ਮਹਿਮਾਨ ਵਜੋਂ ਪੁੱਜੇ। ਇਸ ਮੌਕੇ ਵਿਦਿਆਰਥਣਾਂ ਨੇ ਮਹਿੰਦੀ ਅਤੇ ਰੰਗੋਲੀ ਸਜਾਉਣ ਦੇ ਮੁਕਾਬਲੇ ਵਿਚ ਹਿੱਸਾ ਲਿਆ। ਮਹਿੰਦੀ ਦੇ ਮੁਕਾਬਲੇ ਵਿਚ ਮਨਪ੍ਰੀਤ ਕੌਰ ਨੇ ਪਹਿਲਾ,ਜਸਪ੍ਰੀਤ ਕੌਰ ਨੇ ਦੂਜਾ ਅਤੇ ਨਿਕੀਤਾ ਰਾਣੀ ਤੇ ਮਨਪ੍ਰੀਤ ਕੌਰ ਨੇ ਸਾਂਝੇ ਰੂਪ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ। ਰੰਗੋਲੀ ਵਿਚ ਵਿਦਿਆਰਥਣ ਕਿਰਨਦੀਪ ਅਤੇ ਸ਼ਰਨਦੀਪ ਨੇ ਪਹਿਲਾ,ਰੀਆ ਸ਼ਰਮਾ ਤੇ ਮੋਨਿਕਾ ਨੇ ਦੂਜਾ ਅਤੇ ਦੀਪਕਾ ਤੇ ਕਾਜ਼ਲ ਨੇ ਸਾਂਝੇ ਰੂਪ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਵਿਦਿਆਰਥਣਾਂ ਨੇ ਲੋਕ ਨਾਚ ਗਿੱਧਾ ਪੇਸ਼ ਕੀਤਾ। ਹਾਜ਼ਰ ਮੁੱਖ ਮਹਿਮਾਨਾਂ ਨੇ ਵਿਦਿਆਰਥਣਾਂ ਨੂੰ ਤੀਆਂ ਦੇ ਤਿਉਹਾਰ ਦੀ ਮਹੱਤਤਾ ਬਾਰੇ ਦੱਸਿਆ ਅਤੇ ਜੇਤੂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਿੰ ਪਰਵਿੰਦਰ ਸਿੰਘ,ਮੈਡਮ ਪ੍ਰਿਤਪਾਲ ਕੌਰ,ਪ੍ਰਿੰ ਰਾਜਵਿੰਦਰ ਕੌਰ,ਮੈਡਮ ਸ਼ੈਲੀ,ਮੈਡਮ ਗੁਰਮੀਤ ਕੌਰ,ਮੈਡਮ ਬਲਵੀਰ ਕੌਰ ਰੀਹਲ,ਮਨਜੀਤ ਕੌਰ,ਮਹਿੰਦਰ ਕੌਰ,ਮੈਡਮ ਰਾਜ ਕੁਮਾਰੀ,ਡਾ. ਪ੍ਰਭਜੋਤ ਕੌਰ,ਜਸਦੀਪ ਕੌਰ ਲਾਲੀ ਆਦਿ ਸਮੇਤ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।

  LEAVE A REPLY

  Please enter your comment!
  Please enter your name here