ਕੰਪਿਊਟਰ ਪਰਚੀ ਤੋਂ ਉਲਟ ਖ਼ਪਤਕਾਰਾਂ ਵਲੋਂ ਡੀਪੂ ਹੋਲਡਰ ‘ਤੇ ਘੱਟ ਕਣਕ ਦੇਣ ਦਾ ਦੋਸ਼ 

  0
  26

  ਮਾਹਿਲਪੁਰ (ਮੋਹਿਤ ਹੀਰ)- ਪੰਜਾਬ ਸਰਕਾਰ ਵਲੋਂ ਗਰੀਬੀ ਰੇਖ਼ਾ ਤੋਂ ਹੇਠਾਂ ਚੱਲ ਰਹੇ ਗਰੀਬ ਗੁਰਬੇ  ਅਤੇ ਨੀਲੇ ਕਾਰਡ ਧਾਰਕਾਂ ਦੇ ਲੋਕਾਂ ਲਈ ਚੱਲ ਰਹੀ ਆਟਾ ਦਾਲ ਯੋਜਨਾ ਤਹਿਤ ਦਿੱਤੀ ਜਾ ਰਹੀ ਸਸਤੀ ਕਣਕ ਦੀ ਵੰਡ ਵੇਲੇ ਡਿਪੂ ਮਾਲਕਾਂ ਵਲੋਂ ਕਣਕ ਦੀ ਵੰਡ ਵੇਲੇ ਕਿੰਝ ਘਾਲਾ ਮਾਲਾ ਕੀਤਾ ਜਾਂਦਾ ਹੈ ਅਤੇ ਗਰੀਬ ਲੋਕਾਂ ਨੂੰ ਕਿਵੇਂ ਚੂਨਾ ਲਗਾਇਆ ਜਾ ਰਿਹਾ ਹੈ ਦੀ ਤਾਜ਼ਾ ਉਦਾਹਰਣ ਅੱਜ ਵਾਰਡ ਨੰਬਰ 06 ਮਾਹਿਲਪੁਰ ਵਿਚ ਉਸ ਸਮੇਂ ਦੇਖ਼ਣ ਨੂੰ ਮਿਲੀ ਜਦੋਂ ਫ਼ੂਡ ਸਪਲਾਈ ਇੰਸਪੈਕਟਰ ਦੀ ਹਾਜ਼ਰੀ ਵਿਚ ਹੀ ਖ਼ਪਤਕਾਰਾਂ ਨੂੰ ਵੰਡੀ ਜਾ ਰਹੀ ਕਣਕ ਦੌਰਾਨ ਚੂਨਾ ਲਗਦਾ ਰਿਹਾ।
  ਪ੍ਰਾਪਤ ਜਾਣਕਾਰੀ ਅਨੁਸਾਰ ਵਾਰਡ ਲੰਬਰ 06 ਵਿਚ ਅੱਜ ਇੱਕ ਡੀਪੂ ਹੋਲਡਰ ‘ਤੇ ਖ਼ਪਤਕਾਰਾਂ ਨੇ ਸੁਰਿੰਦਰਪਾਲ ਪੁੱਤਰ ਪੈਰਾਗੀ ਰਾਮ ਵਾਸੀ ਵਾਰਡ ਨੰਬਰ 06 ਨੇ ਦੱਸਿਆ ਵਾਰਡ ਦੇ ਡੀਪੂ ਹੋਲਡਰ ਵਲੋਂ ਮਿਲੀ ਸੂਚਨਾ ‘ਤੇ ਉਹ ਅੱਜ ਨੀਲੇ ਕਾਰਡਾਂ ਵਾਲੀ ਸਸਤੀ ਕਣਕ ਲੈਣ ਲਈ ਗਏ ਸਨ। ਉਨ•ਾਂ ਦੱਸਿਆ ਕਿ ਇਸ ਡੀਪੂ ਅਧੀਨ 325 ਦੇ ਕਰੀਬ ਖ਼ਪਤਕਾਰ ਆਉਂਦੇ ਹਨ। ਉਨ•ਾਂ ਦੱਸਿਆ ਕਿ ਡੀਪੂ ਹੋਲਡਰ ਵਲੋਂ ਅੱਜ ਕਣਕ ਦੇ ਪੈਸੇ ਲੈ ਕੇ ਉਨ•ਾਂ ਨੂੰ ਦੋ ਚਾਰ ਦਿਨ ਬਾਅਦ ਕਣਕ ਦੇਣ ਦਾ ਹੋਕਾ ਦੇ ਕੇ ਬੁਲਾਇਆ ਸੀ ਅਤੇ ਕਣਕ ਦੇਣ ਲਈ ਉਨ•ਾਂ ਕੋਲੋਂ ਪੈਸੇ ਪੇਸ਼ਗੀ ਲੈ ਕੇ ਉਨ•ਾਂ ਨੂੰ ਬਣਦੀ ਕਣਕ ਦੀ ਰਸੀਦ ਦਿੱਤੀ ਜਾ ਰਹੀ ਸੀ। ਉਨ•ਾਂ ਦੱਸਿਆ ਕਿ ਡੀਪੂ ਹੋਲਡਰ ਵਲੋਂ ਉਨ•ਾਂ ਨੂੰ ਵਿਭਾਗੀ ਕੰਪਿਊਟਰ ਮਸ਼ੀਨ ਰਾਂਹੀ ਕਣਕ ਦੀ ਨਿੱਕਲੀ ਸਲਿਪ ਨਹੀਂ ਦਿੱਤੀ ਜਾ ਰਹੀ ਸੀ ਬਲਕਿ ਆਪਣੇ ਹੱਥ ਨਾਲ ਬਣਾਈ ਸਲਿਪ ਦਿੱਤੀ ਜਾ ਰਹੀ ਸੀ। ਉਨ•ਾਂ ਦੱਸਿਆ ਕਿ ਮਾਮਲੇ ਦਾ ਭੇਦ ਉਸ ਸਮੇਂ ਖ਼ੁੱਲਿਆ ਜਦੋਂ ਕੰਪਿਊਟਰ ਵਿੱਚੋਂ ਨਿੱਕਲੀ ਸਲਿਪ ਹੋਲਡਰ ਵਲੋਂ ਆਪ ਰੱਖ਼ ਲਈ ਜਾਂਦੀ ਸੀ ਅਤੇ ਆਪਣੇ ਕੋਲੋਂ ਇੱਕ ਮੈਂਬਰ ਦੀ ਕਣਕ ਘੱਟ ਕਰਕੇ ਪਰਚੀ ਬਣਾ ਕੇ ਪੈਸੇ ਪੂਰੇ ਲੈ ਲਏ ਜਾਂਦੇ ਸਨ। ਜਦੋਂ ਮੌਕੇ ‘ਤੇ ਪੱਤਰਕਾਰਾਂ ਦੀ ਟੀਮ ਪਹੁੰਚੀ ਤਾਂ ਡੀਪੂ ਹੋਲਡਰ ਵਲੋਂ ਆਪਣੇ ਵਲੋਂ ਘੱਟ ਮੇਂਬਰ ਦੀ ਦਿੱਤੀ ਪਰਚੀ ਅਨੁਸਾਰ ਪੈਸੇ ਲੈਣੇ ਸ਼ੁਰੂ ਕਰ ਦਿੱਤੇ ਪਰੰਤੂ ਹਰ ਲੋੜਬੰਦ ਪਰਿਵਾਰ ਦੇ ਕੋਟੇ ਵਿੱਚੋਂ ਇੱਕ ਮੈਂਬਰ ਦੀ ਕਣਕ ਘੱਟ ਦੇਣੀ ਸ਼ੁਰੂ ਕਰ ਦਿੱਤੀ। ਉਨ•ਾਂ ਦੋਸ਼ ਲਗਾਇਆ ਕਿ ਦੋ ਚਾਰ ਦਿਨ ਬਾਅਦ ਮਿਲਣ ਵਾਲੀ ਕਣਕ ਦੀ ਪੇਸ਼ਗੀ ਅਦਾਇਗੀ ਲੈ ਕੇ ਵੀ ਉਨ•ਾਂ ਨੂੰ ਕਣਕ ਘੱਟ ਦੀਆਂ ਪਰਚੀਆਂ ਦੇ ਦਿੱਤੀਆਂ ਗਈਆਂ। ਇਸ ਸਬੰਧੀ ਡੀਪੂ ਹੋਲਡਰ ਪ੍ਰਦੀਪ ਕੁਮਾਰ ਨੇ ਕਿਹਾ ਕਿ ਕੋਈ ਨੀ ਸਾਰੀ ਕਣਕ ਦੇ ਆਿਂਗੇ। ਖੁਰਾਕ ਅਤੇ ਸਪਲਾਈ ਵਿਭਾਗ ਦੇ ਇੰਸਪੈਕਟਰ ਜਗਤਾਰ ਸਿੰਘ ਨਾਲ ਸਪੰਰਕ ਕੀਤਾ ਤਾਂ ਉਨ•ਾਂ ਕਿਹਾ ਕਿ ਖ਼ਪਤਕਾਰਾਂ ਨੂੰ ਵੀ ਕੰਪਿਊਟਰ ਵਾਲੀ ਹੀ ਪਰਚੀ ਦੇਣੀ ਬਣਦੀ ਹੈ। ਜਿਨ•ੀ ਕਣਕ ਪਰਚੀ ‘ਤੇ ਲਿਖ਼ੀ ਆਉਂਦੀ ਹੈ ਉਨ•ੀ ਕਣਕ ਦੇਣੀ ਚਾਹੀਦੀ ਹੈ। ਉਨ•ਾਂ ਕਿਹਾ ਕਿ ਇਸ ਦੀ ਪੜਤਾਲ ਕਰ ਲੇਂਦੇ ਹਾਂ।

  LEAVE A REPLY

  Please enter your comment!
  Please enter your name here