ਕੋਰੋਨਾ ਨਾਲ ਲੜਨ ਲਈ ਨਵੀਂ ਰਣਨੀਤੀ, ਮੋਦੀ ਨੇ ਸੂਬਿਆਂ ਨੂੰ ਦਿੱਤੇ ਅਧਿਕਾਰ :

    0
    127

    ਨਵੀਂ ਦਿੱਲੀ, ਜਨਗਾਥਾ ਟਾਇਮਜ਼ : (ਸਿਮਰਨ)

    ਨਵੀਂ ਦਿੱਲੀ : ਲਾਕਡਾਊਨ ਦੇ ਚੌਥੇ ਪੜਾਅ ‘ਚ ਸਰਕਾਰ ਨੇ ਕੋਰੋਨਾ ਤੋਂ ਬਚਣ ਲਈ ਸੁਰੱਖਿਆ ਘੇਰਾ ਵਧਾ ਦਿੱਤਾ ਹੈ। ਹੁਣ ਤੱਕ ਦੇਸ਼ ਦੇ ਵੱਖ-ਵੱਖ ਖੇਤਰ ਰੈੱਡ, ਗ੍ਰੀਨ, ਓਰੇਂਜ ਤੇ ਕੰਟੇਨਮੈਂਟ ਜ਼ੋਨਾਂ ‘ਚ ਵੰਡੇ ਗਏ ਸੀ ਪਰ ਇਸ ਵਾਰ ਬਫਰ ਜ਼ੋਨ ਬਣਾਉਣ ਦੀ ਵੀ ਗੱਲ ਕੀਤੀ ਗਈ ਹੈ। ਇੱਥੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਜ਼ੋਨ ਨੂੰ ਤੈਅ ਕਰਨ ਦਾ ਅਧਾਰ ਕੀ ਹੋਵੇਗਾ ਤੇ ਵੱਖ-ਵੱਖ ਜ਼ੋਨਾਂ ‘ਚ ਕੀ ਢਿੱਲ ਹੋਵੇਗੀ?

    ਸੁਰੱਖਿਆ ਚੱਕਰ ਜਿਸ ਵਿੱਚ ਦੇਸ਼ ਵੰਡਿਆ ਹੋਇਆ ਹੈ।

    – ਰੈਡ ਜ਼ੋਨ

    – ਗ੍ਰੀਨ ਜ਼ੋਨ

    – ਸੰਤਰੀ ਜ਼ੋਨ

    – ਕੰਟੇਨਮੈਂਟ ਜ਼ੋਨ

    – ਬਫਰ ਜ਼ੋਨ

    ਕੇਂਦਰ ਵੱਲੋਂ ਰਾਜਾਂ ਨੂੰ ਲਿਖੇ ਪੱਤਰ ਵਿੱਚ ਜ਼ੋਨਾਂ ਦੀ ਵੰਡ ਬਾਰੇ ਸਪਸ਼ਟ ਲਿਖਿਆ ਗਿਆ ਹੈ। ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਰੈੱਡ, ਗ੍ਰੀਨ, ਓਰੇਂਜ ਜ਼ੋਨਾਂ ਵਿੱਚ ਫ਼ੈਸਲਾ ਕਰਨ ਦਾ ਅਧਿਕਾਰ ਹੋਵੇਗਾ। ਜਦੋਂ ਕਿ ਜ਼ਿਲ੍ਹਾ ਪ੍ਰਸ਼ਾਸਨ ਕੰਨਟੇਨਮੈਂਟ ਜ਼ੋਨ ਤੇ ਬਫਰ ਜ਼ੋਨ ਦਾ ਫ਼ੈਸਲਾ ਕਰੇਗਾ।

    ਕੰਟੇਨਮੈਂਟ ਤੇ ਬਫਰ ਜ਼ੋਨ, ਰੈੱਡ ਤੇ ਓਰੇਂਜ ਜ਼ੋਨ ਦੇ ਅਧੀਨ ਆਉਣਗੇ। ਭਾਵ ਇਹ ਖੇਤਰ ਉਹ ਹੋਣਗੇ ਜਿੱਥੇ ਕੋਰੋਨਾ ਮਾਮਲੇ ਸਾਹਮਣੇ ਆਏ ਹਨ। ਕੇਂਦਰ ਦੇ ਦਿਸ਼ਾ-ਨਿਰਦੇਸ਼ਾਂ ਵਿੱਚ ਇਹ ਸਪਸ਼ਟ ਹੈ ਕਿ ਕੰਨਟੇਨਮੈਂਟ ਜ਼ੋਨ ਦਾ ਫ਼ੈਸਲਾ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਅਧਾਰ ‘ਤੇ ਕੀਤਾ ਜਾਵੇਗਾ।

    ਕੰਟੇਨਰ ਜ਼ੋਨ ‘ਚ ਕੀ ਖੁੱਲ੍ਹਾ ਕੀ ਬੰਦ ?

    * ਸਿਰਫ਼ ਮੈਡੀਕਲ ਤੇ ਘਰੇਲੂ ਵਰਤੋਂ ਦੀਆਂ ਚੀਜ਼ਾਂ ਦੀ ਸਪਲਾਈ ਕੀਤੀ ਜਾ ਸਕਦੀ ਹੈ।

    * ਕਿਸੇ ਵੀ ਤਰ੍ਹਾਂ ਦੀ ਗ਼ੈਰ-ਜ਼ਰੂਰੀ ਆਵਾਜਾਈ ਨੂੰ ਬੰਦ ਕੀਤਾ ਜਾਵੇਗਾ।

    * ਸਿਹਤ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਦਾ ਸਖ਼ਤੀ ਨਾਲ ਪਾਲਣ ਕੀਤਾ ਜਾਵੇਗਾ।

    * ਕੰਟੈਕਟ ਟਰੇਸਿੰਗ ਤੇ ਘਰ-ਘਰ ਸਿਹਤ ਜਾਂਚ।

    * ਖੇਤਰ ‘ਚ ਦਾਖਲੇ ਤੇ ਬਾਹਰ ਜਾਣ ਵਾਲੇ ਰਸਤੇ ਦੀ ਨਿਗਰਾਨੀ ਕੀਤੀ ਜਾਏਗੀ।

    * ਬਿਨ੍ਹਾਂ ਜਾਂਚ ਕੀਤੇ ਕਿਸੇ ਵੀ ਤਰ੍ਹਾਂ ਦੀ ਹਰਕਤ ਦੀ ਆਗਿਆ ਨਹੀਂ ਦਿੱਤੀ ਜਾਏਗੀ।

    ਬਫਰ ਜ਼ੋਨ ਬਾਰੇ ਜਾਣੋ :

    ਜ਼ਿਲ੍ਹਾ ਪ੍ਰਸ਼ਾਸਨ ਬਫਰ ਜ਼ੋਨ ਦਾ ਫੈਸਲਾ ਕਰੇਗਾ।

    * ਬਫ਼ਰ ਜ਼ੋਨ ‘ਚ ਜਾਂਚ ਵਧਾ ਦਿੱਤੀ ਜਾਏਗੀ।

    * ਸਿਹਤ ਸਹੂਲਤਾਂ ‘ਤੇ ਜ਼ੋਰ ਦਿੱਤਾ ਜਾਵੇਗਾ।

    * ਜ਼ਿਲ੍ਹਾ ਕੰਟਰੋਲ ਰੂਮ ਸ਼ੱਕੀ ਮਾਮਲਿਆਂ ਤੋਂ ਜਾਣੂ ਹੋਵੇਗਾ।

    * ਫੇਸ ਮਾਸਕ, ਹੇਠ ਦਿੱਤੇ ਸਮਾਜਿਕ ਦੂਰੀ ਜ਼ਰੂਰੀ ਹੋਣਗੇ।

    * ਸਵੱਛਤਾ ਲਈ ਲੋਕ ਜਾਗਰੂਕਤਾ ਵਧਾਏਗੀ।

    ਬਫਰ ਜ਼ੋਨ ‘ਚ ਤਿਆਰੀ ਅਜਿਹੀ ਹੋਵੇਗੀ ਕਿ ਲਾਗ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ। ਇਸ ਤੋਂ ਇਲਾਵਾ ਕੇਂਦਰ ਨੇ ਇਹ ਛੋਟ ਦਿੱਤੀ ਹੈ ਕਿ ਸੂਬਾ ਸਰਕਾਰਾਂ ਰੈੱਡ, ਗ੍ਰੀਨ, ਓਰੇਂਜ ਖੇਤਰਾਂ ਅਨੁਸਾਰ ਆਪਣੇ ਆਪ ‘ਤੇ ਪਾਬੰਦੀ ਵਧਾ ਸਕਦੀਆਂ ਹਨ।

    LEAVE A REPLY

    Please enter your comment!
    Please enter your name here