ਕਾਂਗਰਸ ਦੀ ਭਾਰੀ ਬਹੁਮਤ ਨਾਲ ਜਿੱਤ ਲੋਕਾਂ ਦੀ ਕੈਪਟਨ ਦੀਆਂ ਨੀਤੀਆਂ ਨੂੰ ਪ੍ਰਵਾਨਗੀ

  0
  15

  ਹੁਸ਼ਿਆਰਪੁਰ (ਰੁਪਿੰਦਰ ) ਡਾ. ਰਾਜ ਕੁਮਾਰ ਵਿਧਾਇਕ ਚੱਬੇਵਾਲ ਨੇ ਆਪਣੇ ਹਲਕਾ ਵਾਸੀਆਂ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਚੱਬੇਵਾਲ ਦੀਆਂ ਚਾਰੋਂ ਜਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ 50 % ਜਿੱਤ ਨਾਲ ਸਾਡੇ ਉਮੀਦਵਾਰਾਂ ਨੂੰ ਨਵਾਜਿਆ |ਡਾ. ਰਾਜ ਨੇ ਕਿਹਾ ਕਿ ਇਸ ਜਿੱਤ ਨੇ ਸਾਡੇ ਵਿਚ ਲੋਕਾਂ ਦੇ ਵਿਸ਼ਵਾਸ ਅਤੇ ਸਮਰਥਨ ਨੂੰ ਬਲ ਦਿੱਤਾ ਹੈ । ਚੱਬੇਵਾਲ ਹਲਕੇ ਵਿਚ ਸਾਡੇ ਉਮੀਦਵਾਰਾਂ ਨੂੰ ਮਿਲਿਆ ਭਰਵਾਂ ਹੁੰਗਾਰਾ ਸਾਡੇ ਕੰਮਾਂ ਨੂੰ ਲੋਕਾਂ ਦੀ ਪ੍ਰਵਾਨਗੀ ਹੈ I ਇਸ ਦੇ ਨਾਲ ਹੀ ਪੂਰੇ ਪੰਜਾਬ ਵਿਚ ਕਾਂਗਰਸ ਦੀ ਹੂੰਝਾਫੇਰ ਜਿੱਤ ਨੇ ਕੈਪਟਨ ਅਮਰਿੰਦਰ ਸਿੰਘ ਜੀ ਦੀਆਂ ਨੀਤੀਆਂ ਅਤੇ ਉਹਨਾਂ ਦੀ ਲੀਡਰਸ਼ਿਪ ਵਿਚ ਲੋਕਾਂ ਦੇ ਵਿਸ਼ਵਾਸ ਨੂੰ ਮੁੜ ਜਗ ਜਾਹਿਰ ਕੀਤਾ ਹੈ I ਡਾ. ਰਾਜ ਨੇ ਕਿਹਾ ਕਿ ਇਹਨਾਂ ਚੋਣਾਂ ਨੇ ਸਾਬਿਤ ਕਰ ਦਿੱਤਾ ਹੈ ਕਿ ਪੰਜਾਬ ਵਿਚ ਅਕਾਲੀ ਭਾਜਪਾ ਅਤੇ ਆਪ ਦਾ ਪੂਰੀ ਤਰਾਂਹ ਸਫਾਇਆ ਹੋ ਚੁਕਾ ਹੈ I ਆਪਣੀ ਕਰਾਰੀ ਹਾਰ ਤੋਂ ਬੌਖਲਾਈ ਵਿਰੋਧੀ ਧਿਰ ਨੂੰ ਬੇਬੁਨਿਆਦ ਅਤੇ ਤਰਕਹੀਣ ਇਲਜ਼ਾਮ ਲਗਾਉਣ ਤੋਂ ਇਲਾਵਾ ਕੁਝ ਸੂਝ ਨਹੀਂ ਰਿਹਾ I ਉਹਨਾਂ ਕਿਹਾ ਕਿ ਅਕਾਲੀ ਜੋ ਕਹਿ ਰਹੇ ਹਨ ਕਿ ਚੋਣਾਂ ਵਿਚ ਧੱਕੇਸ਼ਾਹੀ ਹੋਈ ਹੈ, ਜੇਕਰ ਇੰਝ ਹੁੰਦਾ ਤਾਂ ਅਕਾਲੀ ਹਲਕਾ ਮਜੀਠੀਆ ਦੇ ਚਾਰੋਂ ਜਿਲਾ ਪ੍ਰੀਸ਼ਦ ਅਤੇ 25 ਵਿਚੋਂ 23 ਬਲਾਕ ਸੰਮਤੀਆਂ ਨਾ ਜਿੱਤਦੇ I ਡਾ. ਰਾਜ ਨੇ ਇਕ ਵਾਰ ਫਿਰ ਆਪਣੇ ਹਲਕਾ ਵਾਸੀਆਂ ਦਾ ਧੰਨਵਾਦ ਕਰਦੇ ਹੋਏ ਉਹਨਾਂ ਨੂੰ ਯਕੀਨ ਦਿਵਾਇਆ ਕਿ ਅਸੀਂ ਇਸ ਜਿੱਤ ਦੇ ਫੁਰਮਾਨ ਰਾਹੀਂ ਜਤਾਏ ਗਏ ਵਿਸ਼ਵਾਸ ਦਾ ਸਨਮਾਨ ਬਣਾਈ ਰੱਖਦੇ ਹੋਏ ਆਪਣੇ ਹਲਕੇ ਦੇ ਵਿਕਾਸ ਲਈ ਅਣਥੱਕ ਕੋਸ਼ਿਸ਼ਾਂ ਕਰਦੇ ਰਹਿਣਗੇ ਅਤੇ ਮੈਂ ਹਮੇਸ਼ਾ ਆਪਣੇ ਲੋਕਾਂ ਲਈ ਹਾਜ਼ਰ ਹਾਂ I

  LEAVE A REPLY

  Please enter your comment!
  Please enter your name here