AK- 47 ਵਿਵਾਦ ਤੋਂ ਬਾਅਦ ਸੰਜੂ ਗੀਤ ਲਿਖਿਆ- ਸਿੱਧੂ ਮੂਸੇਵਾਲਾ

    0
    123

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਚੰਡੀਗੜ੍ਹ : ਪੰਜਾਬੀ ਗਾਇਕ ਸਿੱਧੂ ਮੂਸੇਵਾਲ ਸੰਜੂ ਗੀਤ ਨੂੰ ਲੈ ਕੇ ਮੁੜ ਤੋਂ ਵਿਵਾਦ ਵਿਚ ਹੈ। ਪੰਜਾਬ ਪੁਲਿਸ ਨੇ ਸੰਜੂ ਗਾਣੇ ਵਿਚ ਹਥਿਆਰਾਂ ਨੂੰ ਪ੍ਰਮੋਟ ਕਰਨ ਅਤੇ ਭੜਕਾਊ ਸ਼ਬਦਾਵਲੀ ਵਰਤਣ ਦੇ ਦੋਸ਼ ਵਿਚ ਸਿੱਧੂ ਮੂਸੇਵਾਲਾ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਕਿਹਾ ਨੇ ਕਿ ਮੈਂ ਸੰਜੂ ਗੀਤ ਵਿਚ ਲਿਖਿਆ ਕਿ ਮੇਰੇ ਉਤੇ ਏਕੇ 47 ਰੱਖਣ ਤੇ ਚਲਾਉਣ ਦੇ ਦੋਸ਼ ਲਾਏ ਗਏ ਇਸ ਮੈਂ ਗੀਤ ਵਿਚ ਲਿਖਿਆ ਕਿ ਗੱਭਰੂ ਦੇ ਨਾਲ ਸੰਤਾਲੀ ਜੁੜ ਗਈ। ਮੈਂ ਕਦੇ ਵੀ ਆਪਣੇ ਕਿਸੇ ਫੈਨ ਜਾਂ ਲੋਕਾਂ ਨੂੰ ਗਨ ਚਲਾਉਣ ਲਈ ਨਹੀਂ ਆਖਿਆ। ਮੇਰੇ ਖ਼ਿਲਾਫ਼ ਹਾਈਕੋਰਟ ਵਿਚ ਪੀਆਈਐਲ ਦਾਇਰ ਕੀਤੀ ਗਈ। ਉਨ੍ਹਾਂ ਕਿਹਾ ਕਿ ਆਖਰ ਮੈਨੂੰ ਹੀ ਹਰ ਵਾਰ ਟਾਰਗੇਟ ਕਿਉਂ ਕੀਤਾ ਜਾ ਰਿਹਾ ਹੈ। ਮੈਂ ਚਾਰ ਪਹਿਲਾਂ ਹੀ ਗਾਇਕੀ ਸ਼ੁਰੂ ਕੀਤੀ ਹੈ ਅਤੇ ਮੇਰੇ ਤੋਂ ਪਹਿਲਾਂ ਕਾਫੀ ਸਿੰਗਰਾਂ ਨੇ ਹਥਿਆਰਾਂ ਨੂੰ ਲੈ ਕੇ ਗੀਤ ਗਾਏ ਹਨ ਪਰ ਮੇਰੇ ਉਤੇ ਹੀ ਪਰਚੇ ਦਰਜ ਕੀਤੇ ਜਾ ਰਹੇ ਹਨ।

    ਸਿੱਧੂ ਮੂਸੇਵਾਲਾ ਨੇ ਕਿਹਾ ਕਿ ਉਹ ਵੀ ਕਲਾਕਾਰ ਹੈ। ਉਹ ਆਪਣੀ ਗੱਲਾਂ ਨੂੰ ਗੀਤ ਰਾਹੀਂ ਲਿਖਦਾ ਹੈ। ਮੇਰੇ ਜੀਵਨ ਵਿਚ ਜੋ ਘਟਨਾਵਾਂ ਵਾਪਰਦੀਆਂ ਹਨ ਮੈਂ ਉਨ੍ਹਾਂ ਨੂੰ ਹੀ ਆਧਾਰ ਬਣਾ ਕੇ ਆਪਣੀ ਗੀਤਾਂ ਵਿਚ ਸ਼ਾਮਿਲ ਕਰ ਦਿੰਦਾ ਹੈ। ਮੈਂ ਆਪਣੀ ਮਾਂ ਉੱਤੇ ਗੀਤ ਲਿਖਿਆ, ਕੋਰੋਨਾ ਬਾਰੇ ਗੀਤ ਲਿਖਿਆ ਉਸ ਵੇਲੇ ਮੈਨੂੰ ਟਾਰਗੇਟ ਕੀਤਾ ਗਿਆ।

    ਸਿੱਧੂ ਮੂਸੇਵਾਲ ਨੇ ਸੀਐਮ ਨੂੰ ਅਪੀਲ ਕੀਤੀ ਕਿ ਮੈਨੂੰ ਨਿਆਂ ਦਿੱਤਾ ਜਾਵੇ। ਮੈਂ ਇਕ ਆਮ ਪਿੰਡ ਦਾ ਮੁੰਡਾ ਹੈ। ਖੇਤੀ ਕਰਨਾ ਅਤੇ ਟਰੈਕਟਰ ਚਲਾਉਣਾ ਮੇਰਾ ਸ਼ੌਕ ਹੈ। ਉਨ੍ਹਾਂ ਨੇ ਕਿਹਾ ਜੇਕਰ ਮੇਰੇ ਜੇਲ ਜਾਣ ਨਾਲ ਪੰਜਾਬ ਦਾ ਕ੍ਰਾਈਮ ਖ਼ਤਮ ਹੁੰਦਾ ਹੈ ਤਾਂ ਮੈਂ ਜੇਲ ਜਾਣ ਲਈ ਤਿਆਰ ਹਾਂ। ਉਨ੍ਹਾਂ ਨੇ ਕਿਹਾ ਕੁੱਝ ਲੋਕ ਮੇਰੇ ਤੋਂ ਪੈਸੇ ਲੈਣਾ ਚਾਹੁੰਦੇ ਹਨ, ਮੈਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਇਕ ਮੀਡੀਆ ਤਬਕਾ ਮੇਰੇ ਉੱਤੇ ਦਬਾਅ ਬਣਾਉਣਾ ਚਾਹੁੰਦਾ ਹੈ ਪਰ ਮੈਨੂੰ ਅਦਾਲਤ ਉੱਤੇ ਪੂਰਾ ਭਰੋਸਾ ਹੈ।

    LEAVE A REPLY

    Please enter your comment!
    Please enter your name here