6 ਸਾਲ ਦੀ ਮੈਰੂ ਨੇ 24 ਘੰਟਿਆਂ ਅੰਦਰ ਬਦਲਵਾਏ ਆਨਲਾਈਨ ਕਲਾਸਾਂ ਦੇ ਨਿਯਮ

  0
  56

  ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰਵਿੰਦਰ)

  ਜੰਮੂ: 6 ਸਾਲ ਦੀ ਬੱਚੀ ਮੈਰੂ ਇਰਫਾਨ ਨੇ ਜੰਮੂ ਕਸ਼ਮੀਰ ’ਚ ਸਰਕਾਰ ਨੂੰ ਆਨਲਾਈਨ ਸਿੱਖਿਆ ਦੇ ਨਿਯਮ ਬਣਾਉਣ ਨੂੰ ਮਜਬੂਰ ਕਰ ਦਿੱਤਾ। ਆਨਲਾਈਨ ਸਿੱਖਿਆ ’ਚ ਪਰੇਸ਼ਾਨੀ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ’ਤੇ ਵਾਇਰਲ ਹੋਈ 6 ਸਾਲ ਦੀ ਬੱਚੀ ਦੀ ਵੀਡੀਓ ਨੇ ਸਿਰਫ਼ ਛੋਟੇ ਬੱਚਿਆਂ ਦੇ ਬਚਪਨ ਨੂੰ ਹੀ ਨਹੀਂ ਵਧਾਇਆ ਬਲਕਿ ਲੱਖਾਂ ਵੱਡੇ ਬੱਚਿਆਂ ਨੂੰ ਵੀ ਰਾਹਤ ਦਿੱਤੀ ਹੈ।

  ਤੁਹਾਨੂੰ ਦੱਸ ਦਈਏ ਕਿ ਆਨਲਾਈਨ ਸਿੱਖਿਆ ਦੇ ਕਾਰਨ ਖੇਡਣ ਦਾ ਸਮਾਂ ਨਾ ਮਿਲਣ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਨਾਲ ਵੀਡੀਓ ਜ਼ਰੀਏ ਆਪਣੀ ਗੱਲ ਰੱਖਣ ਵਾਲੀ ਸ਼੍ਰੀਨਗਰ ਦੀ 6 ਸਾਲ ਦੀ ਬੱਚੀ ਮੈਰੂ ਇਰਫਾਨ ਨੇ 24 ਘੰਟਿਆਂ ਦੇ ਅੰਦਰ ਹੀ ਸਰਕਾਰ ਨੂੰ ਆਨਲਾਈਨ ਸਿੱਖਿਆ ਦੇ ਨਿਯਮ ਬਣਾਉਣ ਲਈ ਮਜਬੂਰ ਕਰ ਦਿੱਤਾ ਹੈ। ਮੈਰੂ ਦੇ ਘਰ ’ਚ ਮੀਡੀਆ ਕਰਮੀ ਪਹੁੰਚੇ ਤਾਂ ਉਸ ਨੇ ਸ਼ਰਮਾਉਂਦੇ ਹੋਏ ਕਿਹਾ ਕਿ ਖੇਡਣ ਦਾ ਟਾਈਮ ਹੋਣਾ ਚਾਹੀਦਾ ਹੈ। ਉਸ ਨੇ ਕਿਹਾ ਕੈਮਰਾ ਆਨ ਕਰ ਲਿਆ ਤੇ ਵੀਡੀਓ ਬਣਾ ਲਈ। ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤਕ ਪੜ੍ਹੋ ਤਾਂ ਖੇਡਣ ਦਾ ਟਾਈਮ ਨਹੀਂ ਮਿਲਦਾ।

  ਹੁਣ ਇਸ ਤਰ੍ਹਾਂ ਹੋਣਗੇ ਨਿਯਮ –

  – ਨਵੇਂ ਨਿਯਮਾਂ ਅਨੁਸਾਰ ਅਧਿਆਪਕ ਸੰਦੇਸ਼, ਗਰੁੱਪ, ਈਮੇਲ ’ਚ ਮਾਪਿਆਂ ਨੂੰ ਜ਼ਰੂਰਤ ਅਨੁਸਾਰ ਸ਼ਾਮਲ ਕਰਨਗੇ ਤੇ ਜ਼ਰੂਰੀ ਜਾਣਕਾਰੀ ਜਾਂ ਸੁਝਾਅ ਦੇਣਗੇ। ਆਉਣ ਵਾਲੇ ਹਫ਼ਤੇ ’ਚ ਟੌਪਿਕ ਲਈ ਇਕ ਹਫ਼ਤਾ ਪਹਿਲਾਂ ਉਸ ਦੀ ਜਾਣਕਾਰੀ ਦੇਣਗੇ।

  – ਅਧਿਆਪਕ ਵਿਦਿਆਰਥੀਆਂ ਤੇ ਮਾਪਿਆਂ ਦੇ ਨਾਲ ਹੀ ਈ-ਕੰਟੈਂਟ ਸਾਂਝਾ ਕਰਨਗੇ ਤੇ ਮਾਪਿਆਂ ਦੇ ਨਾਲ ਉਪਲਬਧ ਗੈਜੇਟ ਦਾ ਇਸਤੇਮਾਲ ਕਰਨ ਦੇ ਬਾਰੇ ’ਚ ਜਾਣਕਾਰੀ ਦੇਣਗੇ।

  – ਵਿਦਿਆਰਥੀਆਂ ਦੇ ਪ੍ਰਦਰਸ਼ਨ ’ਤੇ ਸਮੇਂ-ਸਮੇਂ ’ਤੇ ਫੀਡਬੈਕ ਲਿਆ ਜਾਵੇਗਾ। ਜੋ ਮਾਪੇ ਡਿਜੀਟਲ ਲਰਨਿੰਗ ’ਚ ਸਹਿਯੋਗ ਦੇਣ ਦੀ ਸਥਿਤੀ ’ਚ ਨਹੀਂ ਹਨ, ਉਹ ਗੁਆਢੀਆਂ ਜਾਂ ਰਿਸ਼ਤੇਦਾਰ ਦੀ ਸਹਾਇਤਾ ਲੈ ਸਕਦੇ ਹਨ।

  – ਬੱਚਿਆਂ ਦੀ ਜ਼ਰੂਰਤ, ਦਿਲਚਸਪੀ ਤੇ ਯੋਗ ਅਨੁਸਾਰ ਕੰਟੈਂਟ ਤਿਆਰ ਕਰਨਗੇ ਤੇ ਉਸ ਨੂੰ ਬੱਚਿਆਂ ਤੇ ਮਾਪਿਆਂ ਨਾਲ ਸਾਂਝਾ ਕੀਤਾ ਜਾਵੇਗਾ।

  – ਰੋਜ਼ਾਨਾ ਦੀ ਜ਼ਿੰਦਗੀ ਦੇ ਅਨੁਭਵ ਸਾਂਝੇ ਕੀਤੇ ਜਾਣਗੇ। ਬੱਚਿਆਂ ਨੂੰ ਦਿਲਚਸਪੀ ਵਾਲੇ ਅਸਾਈਨਮੈਂਟ ਵੀ ਦਿੱਤੇ ਜਾਣਗੇ। ਜਿਸ ’ਚ ਲਿਸਨਿੰਗ, ਰੀਡਿੰਗ, ਸਟੋਰੀ, ਡ੍ਰਾਇੰਗ, ਪਿਕਚਰ ਰੀਡਿੰਗ, ਆਰਟ ਕ੍ਰਾਫਟ ਸ਼ਾਮਲ ਹੋਣਗੇ।

  – ਟੀਵੀ ’ਚ ਆਉਣ ਵਾਲੇ ਪ੍ਰੋਗਰਾਮ ਦੇ ਬਾਰੇ ਮਾਪਿਆਂ ਨੂੰ ਜਾਣਕਾਰੀ ਦਿੱਤੀ ਜਾਵੇਗੀ।

   

   

  LEAVE A REPLY

  Please enter your comment!
  Please enter your name here