500 ਰੁਪਏ ਸਸਤਾ ਮਿਲ ਰਿਹੈ ਗੋਲਡ, ਅੱਜ ਤੋਂ ਸਾਵਰੇਨ ਗੋਲਡ ਬਾਂਡ ਦੀ ਵਿਕਰੀ ਸ਼ੁਰੂ

    0
    127

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰੁਪਿੰਦਰ)

    ਸੋਨਾ ਖ਼ਰੀਦਣਾ ਕਾਫੀ ਸ਼ੁੱਭ ਮੰਨਿਆ ਜਾਂਦਾ ਹੈ। ਅੱਜ ਤੋਂ ਸਵਰਨ ਗੋਲਡ ਬਾਂਡ ਦੀ ਵਿਕਰੀ ਸ਼ੁਰੂ ਹੋ ਰਹੀ ਹੈ। ਵਿੱਤੀ ਸਾਲ 2021-22 ਲਈ ਸਾਵਰੇਨ ਗੋਲਡ ਦੀ ਪਹਿਲੀ ਕਿਸ਼ਤ 17 ਮਈ ਤੋਂ 5 ਦਿਨ ਲਈ ਖੁੱਲ੍ਹੇਗੀ। ਭਾਰਤੀ ਰਿਜ਼ਰਵ ਬੈਂਕ ਵੱਲੋਂ ਜਾਰੀ ਕੀਤੀ ਇਸ ਸਕੀਮ ਵਿਚ ਬੈਂਕਾਂ ਜ਼ਰੀਏ ਨਿਵੇਸ਼ ਕੀਤਾ ਜਾ ਸਕੇਗਾ। ਆਰਬੀਆਈ ਨੇ ਇਸ ਦੀ ਕੀਮਤ ਜਾਰੀ ਕਰ ਦਿੱਤੀ ਹੈ। ਇਸ ਵਾਰ ਲਈ ਆਰਬੀਆਈ ਨੇ ਪ੍ਰਤੀ ਗ੍ਰਾਮ ਦਾ ਭਾਅ 4777 ਰੁਪਏ ਤੈਅ ਕੀਤਾ ਹੈ। ਡਿਜੀਟਲ ਮਾਧਿਅਮ ਜ਼ਰੀਏ ਅਦਾਇਗੀ ਕਰਨ ’ਤੇ 50 ਰੁਪਏ ਪ੍ਰਤੀ ਗ੍ਰਾਮ ਦੀ ਛੋਟ ਵੀ ਮਿਲੇਗੀ। ਅੱਜ ਤੋਂ 21 ਮਈ ਤਕ ਬਾਂਡ ਵਿਚ ਨਿਵੇਸ਼ ਕੀਤਾ ਜਾ ਸਕੇਗਾ ਅਤੇ 25 ਮਈ ਨੂੰ ਬਾਂਡ ਜਾਰੀ ਕੀਤੇ ਜਾਣਗੇ।

    ਮੰਤਰਾਲੇ ਮੁਤਾਬਕ ਬਾਂਡ ਸਟਾਕ ਹੋਲਡਿੰਗ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ, ਨਾਮੀ ਡਾਕਘਰਾਂ ਅਤੇ ਮਾਨਤਾ ਪ੍ਰਾਪਤ ਸਟਾਕ ਐਕਸਚੇਂਜਾਂ, ਨੈਸ਼ਨਲ ਸਟਾਕ ਐਕਸਚੇਂਜ ਆਫ ਇੰਡੀਆ ਲਿਮਟਿਡ ਅਤੇ ਬੰਬੇ ਸਟਾਕ ਐਕਸਚੇਂਜ ਲਿਮਟਿਡ ਮਾਧਿਅਮ ਜ਼ਰੀਏ ਵੇਚੇ ਜਾਣਗੇ। ਲਘੂ ਵਿੱਤ ਬੈਂਕ ਅਤੇ ਭੁਗਤਾਨ ਬੈਂਕਾਂ ਨੂੰ ਬਾਂਡ ਵੇਚਣ ਦੀ ਇਜਾਜ਼ਤ ਨਹੀਂ ਹੋਵੇਗੀ। ਭਾਰਤ ਸਰਕਾਰ ਪਾਸੋਂ ਇਹ ਬਾਂਡ ਆਰਬੀਆਈ ਵੱਲੋਂ ਜਾਰੀ ਕੀਤੇ ਜਾਣਗੇ।ਸੋਨੇ ਦੇ ਬਾਂਡ ਦੀ ਕੀਮਤ ਇੰਡੀਆ ਬੁਲਿਅਨ ਐਂਡ ਜਿਊਲਰਜ਼ ਐਸੋਸੀਏਸ਼ਨ ਲਿਮਟਿਡ ਵੱਲੋਂ ਜਾਰੀ ਕੀਮਤ ਦੇ ਨਾਰਮਲ ਔਸਤ ਕੀਮਤ ’ਤੇ ਹੋਵੇਗਾ। ਬਾਂਡ ਖ਼ਰੀਦਣ ਲਈ ਆਨਲਾਈਨ ਜਾਂ ਡਿਜੀਟਲ ਮਾਧਿਅਮ ਜ਼ਰੀਏ ਭੁਗਤਾਨ ਕਰਨ ਵਾਲਿਆਂ ਨੂੰ ਬਾਂਡ ਦੀ ਕੀਮਤ ਵਿਚ 50 ਰੁਪਏ ਪ੍ਰਤੀ ਗ੍ਰਾਮ ਦੀ ਛੋਟ ਮਿਲੇਗੀ। ਜੇ ਤੁਸੀਂ 10 ਗ੍ਰਾਮ ਗੋਲਡ ਖਰੀਦਦੇ ਹੋ ਤਾਂ ਤੁਹਾਨੂੰ 500 ਰੁਪਏ ਦੀ ਛੋਟ ਮਿਲੇਗੀ।

    ਘਟੋ-ਘੱਟ ਕਿੰਨਾ ਕਰ ਸਕਦੇ ਹੋ ਨਿਵੇਸ਼ –

    ਬਾਂਡ ਦੀ ਮਿਆਦ 8 ਸਾਲ ਦੀ ਹੋਵੇਗੀ। ਜਿਸ ਵਿਚ ਪੰਜ ਸਾਲ ਬਾਅਦ ਅਗਲੇ ਵਿਆਜ ਭੁਗਤਾਨ ਦੀ ਮਿਤੀ ’ਤੇ ਬਾਂਡ ਹਟਾਉਣ ਦੀ ਆਪਸ਼ਨ ਵੀ ਹੋਵੇਗੀ। ਗੋਲਡ ਬਾਂਡ ਵਿਚ ਨਿਵੇਸ਼ ਇਕ ਗ੍ਰਾਮ ਦੇ ਮੂਲ ਯੂਨਿਟ ਦੇ ਬਰਾਬਰ ਕੀਤਾ ਜਾ ਸਕੇਗਾ। ਘਟੋ-ਘੱਟ ਇਕ ਗ੍ਰਾਮ ਸੋਨੇ ਲਈ ਨਿਵੇਸ਼ ਕਰਨਾ ਹੋਵੇਗਾ।

    ਬਾਂਡ ਖ਼ਰੀਦਣ ਲਈ ਕੇਵਾਈਸੀ ਸੰਬੰਧੀ ਮਾਪਦੰਡ ਉਸੇ ਤਰ੍ਹਾਂ ਦੇ ਹੋਣਗੇ ਜਿਵੇਂ ਕਿ ਬਾਜ਼ਾਰ ਵਿਚ ਸੋਨਾ ਖ਼ਰੀਦਦੇ ਵੇਲੇ ਹੁੰਦੇ ਹਨ। ਸਰਕਾਰ ਦੀ ਸਾਵਰੇਨ ਗੋਲਡ ਬਾਂਡ ਸਕੀਮ ਨਵੰਬਰ 2015 ਵਿਚ ਸ਼ੁਰੂ ਹੋਈ ਸੀ।

    LEAVE A REPLY

    Please enter your comment!
    Please enter your name here