24 ਘੰਟਿਆਂ ਵਿਚ 1.27 ਲੱਖ ਨਵੇਂ ਕੇਸ, 18 ਲੱਖ ਤੱਕ ਪਹੁੰਚੇ ਸਰਗਰਮ ਕੇਸ

  0
  45

  ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

  ਦੇਸ਼ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਕਮਜ਼ੋਰ ਪੈ ਰਹੀ ਹੈ। ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 1 ਲੱਖ 27 ਹਜ਼ਾਰ 510 ਨਵੇਂ ਕੇਸ ਸਾਹਮਣੇ ਆਏ ਹਨ। ਇਸ ਦੌਰਾਨ 2 ਹਜ਼ਾਰ 795 ਲੋਕਾਂ ਦੀ ਮੌਤ ਹੋ ਗਈ। ਸਿਹਤ ਮੰਤਰਾਲੇ ਦੇ ਅਨੁਸਾਰ ਸੋਮਵਾਰ ਨੂੰ 2 ਲੱਖ 55 ਹਜ਼ਾਰ 287 ਮਰੀਜ ਠੀਕ ਵੀ ਹੋਏ।

  ਸਿਹਤ ਮੰਤਰਾਲੇ ਦੇ ਅਨੁਸਾਰ ਕੋਰੋਨਾ ਦੇ ਹੁਣ ਤੱਕ ਦੇਸ਼ ਵਿੱਚ 2 ਕਰੋੜ 81 ਲੱਖ 75 ਹਜ਼ਾਰ 44 ਕੇਸ ਹੋ ਚੁੱਕੇ ਹਨ। ਇਸ ਵਾਇਰਸ ਨਾਲ ਹੁਣ ਤੱਕ 3 ਲੱਖ 31 ਹਜ਼ਾਰ 895 ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਇਸ ਵੇਲੇ 18 ਲੱਖ 95 ਹਜ਼ਾਰ 520 ਵਿਅਕਤੀਆਂ ਦਾ ਇਲਾਜ ਚੱਲ ਰਿਹਾ ਹੈ। ਇਸ ਦੇ ਨਾਲ ਹੀ 2 ਕਰੋੜ 59 ਲੱਖ 47 ਹਜ਼ਾਰ 629 ਵਿਅਕਤੀ ਇਸ ਵਾਇਰਸ ਤੋਂ ਉਭਰੇ ਹਨ।

  ਜੇਕਰ ਕੋਰੋਨਾ ਦੇ ਘੱਟ ਰਹੇ ਕੇਸਾਂ ਦੇ ਰੁਝਾਨ ਨੂੰ ਵੇਖੀਏ ਤਾਂ ਪਿਛਲੇ ਕਈ ਦਿਨਾਂ ਤੋਂ ਹਰ ਦਿਨ ਲਗਭਗ 10 ਹਜ਼ਾਰ ਮਾਮਲਿਆਂ ਦੀ ਕਮੀ ਵੇਖੀ ਜਾ ਰਹੀ ਹੈ। ਜੇ ਇਹ ਰੁਝਾਨ ਅਗਲੇ 10 ਦਿਨਾਂ ਤੱਕ ਵੀ ਜਾਰੀ ਰਿਹਾ ਤਾਂ 10 ਜੂਨ ਤੋਂ ਬਾਅਦ ਦੇਸ਼ ਵਿੱਚ ਹਰ ਦਿਨ 50 ਹਜ਼ਾਰ ਤੋਂ ਵੀ ਘੱਟ ਕੇਸ ਆਉਣਗੇ। ਇਸ ਤੋਂ ਬਾਅਦ ਆਉਣ ਵਾਲੇ ਦਿਨਾਂ ਵਿਚ ਇਹ ਅੰਕੜਾ ਹੋਰ ਘੱਟ ਜਾਵੇਗਾ।

  LEAVE A REPLY

  Please enter your comment!
  Please enter your name here