21 ਨਵੰਬਰ ਨੂੰ ਸੁਲਝ ਜਾਵੇਗਾ ਕਿਸਾਨਾਂ ਦਾ ਮਸਲਾ, ਕੈਪਟਨ ਨੇ ਜਤਾਈ ਉਮੀਦ

    0
    128

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਪੰਜਾਬ ਦੀ ਵਿਗੜ ਰਹੀ ਸਥਿਤੀ ਨੂੰ ਲੈ ਕੇ ਰਾਜ ਸਰਕਾਰ ਸਮੇਤ ਕੇਂਦਰੀ ਪੱਧਰ ‘ਤੇ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਇਸ ਤਹਿਤ ਕਿਸਾਨ ਯੂਨੀਅਨਾਂ ਦਾ ਵਫਦ 21 ਨਵੰਬਰ ਨੂੰ ਮੁੜ ਦਿੱਲੀ ਜਾਏਗਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਇਹ ਚੰਗੀ ਪਹਿਲ ਹੈ। ਕੇਂਦਰ ਸਰਕਾਰ ਨਾਲ ਕਿਸਾਨਾਂ ਦੀ ਮੀਟਿੰਗ 21 ਨਵੰਬਰ ਨੂੰ ਸੁਲਝਣ ਦੀ ਉਮੀਦ ਹੈ।

    ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸਤੰਬਰ ਵਿੱਚ ਸ਼ੁਰੂ ਹੋਏ ਕਿਸਾਨ ਅੰਦੋਲਨ ਕਾਰਨ ਪੰਜਾਬ ਵਿੱਚ ਸਾਰੀਆਂ ਰੇਲ ਗੱਡੀਆਂ ਬੰਦ ਹਨ। ਕੇਂਦਰੀ ਮੰਤਰੀਆਂ ਨਾਲ 13 ਨਵੰਬਰ ਨੂੰ ਗੱਲਬਾਤ ਤੋਂ ਬਾਅਦ, ਕਿਸਾਨ ਜੱਥੇਬੰਦੀਆਂ ਇੱਕ ਵਾਰ ਫਿਰ ਦਿੱਲੀ ਦਾ ਰੁਖ ਕਰਨਗੀਆਂ। 30 ਕਿਸਾਨ ਸੰਗਠਨਾਂ ਦਾ ਵਫ਼ਦ 21 ਨਵੰਬਰ ਨੂੰ ਕੇਂਦਰੀ ਮੰਤਰੀਆਂ ਨਾਲ ਗੱਲਬਾਤ ਕਰੇਗਾ। ਕਿਸਾਨ ਇਸ ਮੁੱਦੇ ‘ਤੇ 18 ਨਵੰਬਰ ਨੂੰ ਚੰਡੀਗੜ੍ਹ ‘ਚ ਹੋਣ ਵਾਲੀ ਮੀਟਿੰਗ ‘ਚ ਫ਼ੈਸਲਾ ਲੈਣਗੇ।

    ਕਿਸਾਨ ਆਗੂ ਕੇਂਦਰੀ ਰੇਲਵੇ ਮੰਤਰੀ ਪੀਯੂਸ਼ ਗੋਇਲ, ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਤੇ ਵਣਜ ਅਤੇ ਉਦਯੋਗ ਰਾਜ ਮੰਤਰੀ ਸੋਮ ਪ੍ਰਕਾਸ਼ ਨਾਲ ਗੱਲਬਾਤ ਕਰਨਗੇ। ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਮੰਤਰੀ ਚੰਡੀਗੜ੍ਹ ਵਿੱਚ ਮੀਟਿੰਗ ਤੋਂ ਪਹਿਲਾਂ ਕਿਸਾਨ ਯੂਨੀਅਨਾਂ ਨਾਲ ਵੀ ਮੀਟਿੰਗ ਕਰ ਸਕਦੇ ਹਨ।

    ਭਾਰਤੀ ਕਿਸਾਨ ਯੂਨੀਅਨ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ‘ਚਲੋ ਦਿੱਲੀ ਚਲੋ’ ਦਾ ਨਾਅਰਾ ਦਿੱਤਾ ਹੈ। 26 ਤੇ 27 ਨਵੰਬਰ ਨੂੰ ਦਿੱਲੀ ‘ਚ ਅੰਦੋਲਨ ਤੋਂ ਪਹਿਲਾਂ ਉਗਰਾਹਾਂ ਨੇ ਪੰਜਾਬ ‘ਚ ਅੰਦੋਲਨ ਦੀ ਰੂਪ ਰੇਖਾ ਤਿਆਰ ਕੀਤੀ। ਇਸ ਤਹਿਤ ਯੂਨੀਅਨ ਨਾਲ ਸੰਬੰਧਤ ਪੇਂਡੂ ਔਰਤਾਂ 21, 22 ਤੇ 23 ਨਵੰਬਰ ਨੂੰ ਦਿਨ ਦੌਰਾਨ ਪਿੰਡਾਂ ਵਿੱਚ ਰੋਸ ਪ੍ਰਦਰਸ਼ਨ ਕਰਨਗੀਆਂ ਤੇ ਸ਼ਾਮ ਨੂੰ ਪਿੰਡਾਂ ਦੇ ਨੌਜਵਾਨ ਕਿਸਾਨ ਪੂਰੇ ਪਿੰਡ ਵਿੱਚ ਮਾਰਚ ਕਰਨਗੇ।

    LEAVE A REPLY

    Please enter your comment!
    Please enter your name here