Select Page

ਪ੍ਰਾਈਵੇਟ ਮੰਨਜੂਰਸ਼ੁਦਾ ਹਸਪਤਾਲਾਂ ਵਿੱਚ ਆਯੂਸਮਾਨ ਭਾਰਤ ਸਰੱਬਤ ਸਿਹਤ ਬੀਮਾ ਯੋਜਨਾ ਤਹਿਤ ਗਰਭਵਤੀ ਔਰਤਾਂ ਸਰਕਾਰੀ ਸੰਸਥਾਂ ਬਿਨਾ ਰੈਫਰ ਹੋਏ ਪ੍ਰਾਪਤ ਕਰ ਸਕਦੀਆਂ ਨੇ ਜਣੇਪਾ ਸੇਵਾਵਾਂ ।

ਪ੍ਰਾਈਵੇਟ ਮੰਨਜੂਰਸ਼ੁਦਾ  ਹਸਪਤਾਲਾਂ ਵਿੱਚ ਆਯੂਸਮਾਨ ਭਾਰਤ ਸਰੱਬਤ ਸਿਹਤ ਬੀਮਾ ਯੋਜਨਾ ਤਹਿਤ ਗਰਭਵਤੀ ਔਰਤਾਂ ਸਰਕਾਰੀ  ਸੰਸਥਾਂ ਬਿਨਾ ਰੈਫਰ ਹੋਏ ਪ੍ਰਾਪਤ ਕਰ ਸਕਦੀਆਂ ਨੇ ਜਣੇਪਾ ਸੇਵਾਵਾਂ ।

ਹੁਸ਼ਿਆਰਪੁਰ ( ਸਿਮਰਨ) ਕੋਰੋਨਾ ਵਾਇਰਸ ਕੋਵਿਡ -19 ਦੇ ਕਾਰਨ ਬਣੀ ਹੰਗਾਮੀ ਸਥਿਤੀ ਨੂੰ ਧਿਆਨ ਵਿੱਚ ਰੱਖਦਿਆ ਪੰਜਾਬ ਸਰਕਾਰ ਸਿਹਤ ਵਿਭਾਗ ਵੱਲੋ ਸਰਕਾਰੀ ਹਸਪਤਾਲਾਂ ਵਿੱਚ ਮਰੀਜਾਂ ਦੇ ਵਾਧੂ ਭਾਰ ਹੋਣ ਕਾਰਨ ਜਿਆਦਾ ਖਤਰੇ ਵਾਲੀਆ ਗਰਭਵਤੀ ਔਰਤਾਂ ਨੂੰ ਜਣੇਪੇ ਦੀ ਸਹੂਲਤ ਲਈ ਅਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਪ੍ਰਾਈਵੇਟ ਮਨੰਜੂਰ ਸੂਦਾ ਹਸਪਤਾਲਾ ਵਿੱਚ ਇਲਾਜ ਦੀ ਸਹੂਲਤ ਬਿਨਾਂ ਸਰਕਾਰੀ ਹਸਪਤਾਲ ਤੋ ਰੈਫਰ ਹੋਏ ਸ਼ੁਰੂ ਕੀਤੀ ਗਈ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਦੱਸਿਆ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਦੇ ਪੱਤਰ ਮਿਤੀ 24 ਮਾਰਚ 2020 ਦੇ ਅਨੁਸਾਰ ਪ੍ਰਾਈਵੇਟ ਮੰਨਜੂਰ ਸੂਦਾ ਹਸਪਤਾਲਾਂ ਨੂੰ ਜਿਆਦਾ ਖਤਰੇ ਵਾਲੀ ਗਰਭਵਤੀ ਔਰਤਾਂ ਲਈ ਸਜੇਰੀਅਨ ਸ਼ੈਕਸ਼ਨ , (ਪ੍ਰੀਈਮਚੋਰ) ਸਮੇ ਤੇ ਪਹਿਲਾਂ ਜਣੇਪਾਂ ਵਾਲੀਆਂ ਮਾਂਵਾ ਤੋ ਇਲਾਵਾਂ ਬਲੱਡ ਪ੍ਰੈਸ਼ਰ ਤੇ ਸ਼ੂਗਰ ਤੋ ਪ੍ਰਭਾਵਿਤ ਮਾਂਵਾ, ਨੋਰਮਲ ਜਣੇਪੇ ਦੀ ਸੇਵਾਵਾਂ ਲਈ ਸ਼ਪੈਸ਼ਲਿਟੀ ਆਈ. ਡੀ. 54 ਤਹਿਤ ਪ੍ਰੋਸੀਜਰ ਆਈ ਡੀ. ਯੂ.-100 ਮੱਦ ਵਿਚੋ ਖਰਚਾ ਬੁੱਕ ਕਰ ਸਕਦੇ ਹਨ । ਉਹਨਾਂ ਪ੍ਰੈਸ ਰਾਹੀ ਪ੍ਰਾਈਵੇਟ ਸਿਹਤ ਸੰਸਥਾਵਾਂ ਨੂੰ ਗਰਭਵਤੀ ਔਰਤਾਂ ਦੇ ਜਣੇਪੇ ਲਈ ਇਹ ਸੇਵੇਵਾਂ ਦੇ ਮੁਹਾਈਆ ਕਰਵਾਉਣ ਬਾਰੇ ਵੀ ਕਿਹਾ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਜਦੀਕੀ ਮੰਨਜੂਰ ਸੂਦਾ ਪ੍ਰਈਵੇਟ ਹਸਪਤਾਲਾਂ ਵਿੱਚ ਜੁਣੇਪਾ ਕਰਵਾ ਸਕਦੇ ਹਨ । ਆਈ. ਵੀ. ਵਾਈ. ਹੈਲਥ ਕੇਅਰ , ਨਾਰਦ ਹਸਪਤਾਲ , ਪਰਨਵ ਹਸਪਤਾਲ , ਸਿਵੰਮ ਹਸਪਤਾਲ , ਵਿੱਚ ਆਯੂਸਮਾਨ ਭਾਰਤ ਸਰਬੱਤ ਸਿਹਤ ਬੀਨਾ ਯੋਜਨਾਂ ਦੇ ਕਾਰਡ ਧਾਰਕ ਹਾਈ ਰਿਸਕ ਜਣੇਪਾ ਤੇ ਨੋਰਮਲ ਜਣੇਪੇ ਦੀਆਂ ਸੇਵੇਵਾਂ ਸਰਕਾਰੀ ਹਸਪਤਾ ਤੋ ਰੈਫਰ ਹੋਏ ਤੋ ਬਿਨਾਂ ਪ੍ਰਾਪਤ ਕਰ ਸਕਦੀਆ ਹਨ ।

About The Author

Leave a reply

Your email address will not be published. Required fields are marked *