Select Page

ਜਲੰਧਰ ‘ਚ ਅਣਪਛਾਤੇ ਨੌਜਵਾਨਾਂ ਨੇ ਫੈਕਟਰੀ ਮਾਲਕ ‘ਤੇ ਚਲਾਈ ਗੋਲੀ,ਕਾਰ ਖੋਹ ਕੇ ਹੋਏ ਫ਼ਰਾਰ!

ਜਲੰਧਰ ‘ਚ ਅਣਪਛਾਤੇ ਨੌਜਵਾਨਾਂ ਨੇ ਫੈਕਟਰੀ ਮਾਲਕ ‘ਤੇ ਚਲਾਈ ਗੋਲੀ,ਕਾਰ ਖੋਹ ਕੇ ਹੋਏ ਫ਼ਰਾਰ!

ਜਲੰਧਰ, ਜਨਗਾਥਾ ਟਾਇਮਜ਼: (ਸਿਮਰਨ)

ਜਲੰਧਰ: ਜਲੰਧਰ ਦੇ ਸੂਰੀਆ ਇਨਕਲੇਵ ਗੇਟ ਨੰ. 1 ‘ਤੇ ਦੇਰ ਰਾਤ ਲੁੱਟ ਖੋਹ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਅਣਪਛਾਤੇ ਵਿਅਕਤੀਆਂ ਨੇ ਫੈਕਟਰੀ ਮਾਲਕ ‘ਤੇ ਗੋਲੀ ਚਲਾ ਦਿੱਤੀ ਹੈ।

ਮਿਲੀ ਜਾਣਕਾਰੀ ਅਨੁਸਾਰ ਸੂਰੀਆ ਇਨਕਲੇਵ ਗੇਟ ‘ਤੇ ਅਣਪਛਾਤੇ ਵਿਅਕਤੀਆਂ ਨੇ ਕਾਰੋਬਾਰੀ ਦੇ ਗੋਲੀ ਮਾਰ ਕੇ ਵਰਨਾ ਕਾਰ ਤੇ ਮੋਬਾਈਲ ਫ਼ੋਨ ਲੁੱਟ ਕੇ ਫ਼ਰਾਰ ਹੋ ਗਏ ਹਨ। ਇਹ ਗੋਲੀ ਉਸ ਦੇ ਪੈਰ ‘ਤੇ ਲੱਗੀ ਹੈ।

ਇਸ ਵਾਰਦਾਤ ਤੋਂ ਬਾਅਦ ਜ਼ਖਮੀ ਕਾਰੋਬਾਰੀ ਨੂੰ ਇਲਾਜ਼ ਲਈ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ ,ਜਿੱਥੇ ਉਸਦਾ ਇਲਾਜ਼ ਚੱਲ ਰਿਹਾ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

About The Author

Leave a reply

Your email address will not be published. Required fields are marked *