Select Page

ਸੁੱਤੇ ਪਏ ਪੋਲਟਰੀ ਫਾਰਮ ਮਾਲਕ ਦਾ ਅਣਪਛਾਤੇ ਵਿਅਕਤੀਆਂ ਨੇ ਕੀਤਾ ਕਤਲ

ਸੁੱਤੇ ਪਏ ਪੋਲਟਰੀ ਫਾਰਮ ਮਾਲਕ ਦਾ ਅਣਪਛਾਤੇ ਵਿਅਕਤੀਆਂ ਨੇ ਕੀਤਾ ਕਤਲ

ਗੁਰਦਾਸਪੁਰ, ਜਨਗਾਥਾ ਟਾਇਮਜ਼: (ਸਿਮਰਨ)

ਗੁਰਦਾਸਪੁਰ: ਪੰਜਾਬ ਅੰਦਰ ਆਏ ਦਿਨ ਲੁੱਟਖੋਹ,ਚੋਰੀ ਅਤੇ ਕਤਲ ਦੀਆਂ ਵਾਰਦਾਤਾਂ ਆਮ ਵਾਪਰ ਰਹੀਆਂ ਹੈ ਪਰ ਪੁਲਿਸ ਇਨ੍ਹਾਂ ਵਾਰਦਾਤਾਂ ਨੂੰ ਰੋਕਣ ਵਿੱਚ ਨਕਾਮ ਸਾਬਿਤ ਹੋ ਰਹੀ ਹੈ। ਅਜਿਹੀ ਹੀ ਤਾਜ਼ਾ ਖ਼ਬਰ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸਿਧਵਾਂ ਵਿਖੇ ਵੇਖਣ ਨੂੰ ਮਿਲੀ ਹੈ।

ਜਿੱਥੇ ਬਲਾਕ ਧਾਰੀਵਾਲ ਅਧੀਨ ਪੈਂਦੇ ਪਿੰਡ ਸਿਧਵਾਂ ਵਿਖੇ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਨੇ ਪੋਲਟਰੀ ਫਾਰਮ ਮਾਲਕ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਮਿਲੀ ਜਾਣਕਾਰੀ ਅਨੁਸਾਰ ਪੋਲਟਰੀ ਫਾਰਮ ਦਾ ਮਾਲਕ ਅਜੈਬ ਸਿੰਘ (65) ਪੁੱਤਰ ਮੁਲਾ ਸਿੰਘ ਵਾਸੀ ਸਿਧਵਾਂ ਬੀਤੀ ਰਾਤ ਆਪਣੇ ਪੋਲਟਰੀ ਫਾਰਮ ‘ਤੇ ਸੁੱਤਾ ਪਿਆ ਸੀ। ਉਸ ਦਾ ਕਿਸੇ ਵੱਲੋਂ ਕਤਲ ਕਰ ਦਿੱਤਾ ਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।

About The Author

Leave a reply

Your email address will not be published. Required fields are marked *