Select Page

ਅੰਮ੍ਰਿਤਸਰ ਦੇ ਗੁਰੂ ਬਾਜ਼ਾਰ ‘ਚ ਲੱਗੀ ਭਿਆਨਕ ਅੱਗ, ਸਾਰਾ ਸਮਾਨ ਸੜ ਕੇ ਸੁਆਹ:

ਅੰਮ੍ਰਿਤਸਰ ਦੇ ਗੁਰੂ ਬਾਜ਼ਾਰ ‘ਚ ਲੱਗੀ ਭਿਆਨਕ ਅੱਗ, ਸਾਰਾ ਸਮਾਨ ਸੜ ਕੇ ਸੁਆਹ:

ਅੰਮ੍ਰਿਤਸਰ, ਜਨਗਾਥਾ ਟਾਇਮਜ਼: (ਸਿਮਰਨ)

ਅੰਮ੍ਰਿਤਸਰ : ਅੰਮ੍ਰਿਤਸਰ ਦੇ ਗੁਰੂ ਬਾਜ਼ਾਰ ਵਿਖੇ ਵੱਡਾ ਹਾਦਸਾ ਵਾਪਰਿਆ ਹੈ। ਉੱਥੇ ਸਥਿਤ ਅਮਰਜੀਤ ਸਿੰਘ ਰੁਮਾਲਿਆਂ ਅਤੇ ਦੁਪੱਟੇ ਵਾਲੀ ਦੁਕਾਨ ‘ਤੇ ਅਚਾਨਕ ਸ਼ਾਰਟ ਸਰਕਟ ਦੇ ਕਾਰਨ ਭਿਆਨਕ ਅੱਗ ਲੱਗ ਗਈ ਹੈ।

ਇਸ ਦੌਰਾਨ ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀ ਗੱਡੀਆਂ ਮੌਕੇ ‘ਤੇ ਪਹੁੰਚੀਆਂ ਹਨ ਅਤੇ 15 ਮਿੰਟ ‘ਚ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਅੱਗ ‘ਤੇ ਕਾਬੂ ਪਾ ਲਿਆ ਹੈ। ਦੱਸਣਯੋਗ ਹੈ ਕਿ ਅੱਗ ਦੁਕਾਨ ਦੀ ਦੂਜੀ ਮੰਜਿਲ ਤੱਕ ਲੱਗੀ ਸੀ, ਜਿਸ ‘ਚ ਦੁਪੱਟੇ ਅਤੇ ਰੁਮਾਲੇ ਸਨ।

ਇਸ ਦੌਰਾਨ ਦੁਕਾਨਦਾਰ ਅਮਰਜੀਤ ਦੇ ਕਹੇ ਨੇ ਦੱਸਿਆ ਕਿ ਜਦੋਂ 12 ਵਜੇ ਤੋਂ ਬਾਅਦ ਉਨ੍ਹਾਂ ਦੁਕਾਨ ਖੋਲ੍ਹ ਕੇ ਮੈਨ ਸਵਿੱਚ ਆਨ ਕੀਤਾ ਤੇ ਇਕ ਦਮ ਸ਼ਾਰਟ ਸਰਕਟ ਦੇ ਚੱਲਦਿਆਂ ਭਿਆਨਕ ਅੱਗ ਲੱਗ ਗਈ, ਜਿਸ ਵਿਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਦੁਕਾਨ ਦੇ ਅੰਦਰ ਪਿਆ ਰੁਮਾਲਿਆਂ ਅਤੇ ਦੁਪੱਟੇ ਦਾ ਕਾਫੀ ਸਟਾਕ ਸੜ ਕੇ ਸੁਆਹ ਹੋ ਗਿਆ ਹੈ।

About The Author

Leave a reply

Your email address will not be published. Required fields are marked *