Select Page

ਸਕੂਟਰੀ ‘ਤੇ ਆਈ ਦੁਲਹਨ ਦੀ ਡੋਲੀ, ਬਰਾਤ ‘ਚ ਗਏ ਪੰਜ ਬੰਦੇ…

ਸਕੂਟਰੀ ‘ਤੇ ਆਈ ਦੁਲਹਨ ਦੀ ਡੋਲੀ, ਬਰਾਤ ‘ਚ ਗਏ ਪੰਜ ਬੰਦੇ…

ਫ਼ਰੀਦਕੋਟ, ਜਨਗਾਥਾ ਟਾਇਮਜ਼: (ਸਿਮਰਨ)

ਫ਼ਰੀਦਕੋਟ: ਫ਼ਰੀਦਕੋਟ ਵਿਚ ਇੱਕ ਲਾੜਾ ਆਪਣੀ ਲਾੜੀ ਦੀ ਡੋਲੀ ਬੜੇ ‘ਕੂਲ’ ਅੰਦਾਜ਼ ਵਿਚ ਲੈ ਕੇ ਆਇਆ। ਆਪਣੀ ਵਹੁਟੀ ਨੂੰ ਸਕੂਟਰੀ ਦੀ ਬੈਕ ਸੀਟ ਤੇ ਬਿਠਾ ਕੇ ਇੱਥੋਂ ਦੇ ਸੁਖਦੇਵ ਸਿੰਘ ਨੇ ਸਾਧਾਰਨ ਵਿਆਹ ਦੀ ਮਿਸਾਲ ਪੇਸ਼ ਕੀਤੀ। ਸੁਖਦੇਵ ਨੇ ਵਿਆਹ ਵਿਚ ਕੋਈ ਫ਼ਜ਼ੂਲ ਖ਼ਰਚਾ ਨਾ ਕਰਦਿਆਂ ਹੋਇਆ।

ਬੜੇ ਹੀ ਸਾਦੇ ਢੰਗ ਨਾਲ ਵਿਆਹ ਕਰਵਾਇਆ ਅਤੇ ਵਿਆਹ ਵਿਚ ਨਾ ਤੇ ਕੋਈ ਬੈਡ ਬਾਜ਼ਾਂ ਸੀ ਨਾ ਹੀ ਫੋਟੋਗ੍ਰਾਫਰ ਤੇ ਨਾ ਹੀ ਰਿਸ਼ਤੇਦਾਰਾਂ ਦਾ ਹਜੂਮ ਸੀ।

ਮਹਿਜ਼ 5 ਲੋਕ ਬਰਾਤ ਵਿਚ ਗਏ ਸਨ ਉਹ ਵੀ ਕਿਸੇ ਲਗਜ਼ਰੀ ਗੱਡੀਆਂ ਉੱਤੇ ਨਹੀਂ ਬਲਕਿ ਸਕੂਟਰ-ਮੋਟਰ ਸਾਈਕਲਾਂ ਉੱਤੇ ਗਈ ਸੀ।

ਸੁਖਦੇਵ ਮੁਤਾਬਿਕ ਉਸ ਨੇ ਸ਼ੁਰੂ ਤੋਂ ਹੀ ਸੋਚਿਆ ਸੀ ਕਿ ਉਹ ਕਦੀ ਵੀ ਆਪਣੇ ਵਿਆਹ ਤੇ 10 ਹਜ਼ਾਰ ਤੋਂ ਵੱਧ ਖ਼ਰਚ ਨਹੀਂ ਕਰਨਗੇ।

ਸੁਖਦੇਵ ਨੇ ਉਨ੍ਹਾਂ ਲੋਕਾਂ ਲਈ ਮਿਸਾਲ ਕਾਇਮ ਕੀਤੀ ਜਿਹੜੇ ਵਿਆਹ-ਸ਼ਾਦੀਆਂ ਵਿਚ ਫ਼ਜ਼ੂਲ ਖ਼ਰਚੀ ਲਈ ਸਿਰ ਕਰਜ਼ ਲੈਂਦੇ ਹਨ।ਜਿਸ ਤੋਂ ਬਾਅਦ ਵਿਆਹ ਦਾ ਚਾਅ ਘੱਟ ਤੇ ਸਿਰ ਚੜ੍ਹੇ ਕਰਜ਼ ਦਾ ਫ਼ਿਕਰ ਦਿਨ ਰਾਤ ਖਾਂਦਾ.ਰਹਿੰਦਾ ਹੈ।

ਪੰਜਾਬ ਵਿਚ ਇੱਕ ਨਾਅਰਾ ਕੁੱਝ ਸਮੇਂ ਤੋ ਦਿੱਤਾ ਜਾਂਦਾ ਹੈ ।ਇਸ ਲਈ ਕਰੋ ਸਾਦੇ ਵਿਆਹ ਤੇ ਸਾਧੇ ਭੋਗ….. ਨਾ ਚੜ੍ਹੇਗਾ ਕਰਜ਼.. ਤੇ ਨਾ ਹੋਵੇਗਾ ਚਿੰਤਾ ਦਾ ਰੋਗ…

ਸਾਦੇ ਵਿਆਹ ਤੇ ਸਾਧੇ ਭੋਗ….. ਨਾ ਚੜ੍ਹੇਗਾ ਕਰਜ਼.. ਤੇ ਨਾ ਹੋਵੇਗਾ ਚਿੰਤਾ ਦਾ ਰੋਗ…

About The Author

Leave a reply

Your email address will not be published. Required fields are marked *