Select Page

ਕੋਰੋਨਾ ਵਾਇਰਸ ਦਾ ਜ਼ਿਲ੍ਹਾ ਪੱਧਰ ਤੇ ਜਾਣਕਾਰੀ ਹਿੱਤ ਕੰਟਰੋਲ ਰੂਮ ਸਥਾਪਿਤ

ਕੋਰੋਨਾ ਵਾਇਰਸ ਦਾ ਜ਼ਿਲ੍ਹਾ ਪੱਧਰ ਤੇ ਜਾਣਕਾਰੀ ਹਿੱਤ ਕੰਟਰੋਲ ਰੂਮ ਸਥਾਪਿਤ

ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

ਹੁਸ਼ਿਆਰਪੁਰ: ਹੱਥਾਂ ਦੀ ਸਾਫ ਸਫਾਈ , ਭੀੜ ਵਾਲੀਆਂ ਥਾਂ ਤੇ ਨਾ ਜਾਣ ਅਤੇ ਬਿਨਾਂ ਜਰੂਰੀ ਸਫਰ ਤੇ ਪਰਹੇਜ਼ ਕਰਨ ਦੇ ਨਾਲ ਅਸੀ ਕੋਰੋਨਾ ਵਾਇਰਸ ਨਾਲ ਹੋਣ ਵਾਲੀਆ ਬਿਮਾਰੀਆਂ ਤੋ ਬਚਾਅ ਕੀਤਾ ਜਾ ਸਕਦਾ ਹੈ । ਦਫਤਰ ਸਿਵਲ ਸਰਜਨ ਦੇ ਸਟਾਫ ਨੂੰ ਨੋਡਲ ਅਫਸਰ ਆਈ. ਡੀ. ਐਸ. ਪੀ. ਡਾ ਸ਼ਲੇਸ਼ ਕੁਮਾਰ ਅਤੇ ਡਾ ਸਰਬਜੀਤ ਸਿੰਘ ਮੈਡੀਕਲ ਸਪੈਸ਼ਲਿਸ਼ਟ ਵੱਲੋ ਜਾਣਕਾਰੀ ਦਿੱਤੀ ਗਈ ਹੈ ।

ਇਸ ਮੌਕੇ ਡਾ ਸਰਬਜੀਤ ਸਿੰਘ ਨੇ ਦੱਸਿਆ ਕਿ ਇਸ ਵਾਇਰਸ ਦਾ ਪਹਿਲਾਂ ਕੇਸ ਚੀਨ ਵਿੱਚ ਮਿਲਆ ਹੈ । ਸਟਾਫ਼ ਨੂੰ ਹੱਥ ਮਿਲਾਉਣ ਤੋ ਪਰਹੇਜ਼ ਕਰਨ ਅਤੇ ਸਮੇ ਸਮੇ ਸਿਰ ਹੱਥਾਂ ਦੀ ਸਫਾਈ ਅਤੇ ਜ਼ੁਕਾਮ , ਬੁਖ਼ਾਰ ਹੋਣ ਤੇ ਸਪੰਰਕ ਵਿੱਚ ਨਾ ਆਉਣ ਬਾਰੇ ਦੱਸਿਆ । ਹੱਥਾਂ ਨੂੰ ਸਾਬਣ ਅਤੇ ਪਾਣੀ ਨਾਲ 20 ਸੈਕਿੰਡ ਤੱਕ ਧੋਣਾ ਚਾਹੀਦਾ ਹੈ । ਜਿਸ ਵਿਆਕਤੀ ਨੂੰ ਖਾਸੀ ਜੁਕਾਮ ਜਾਂ ਬੁਖਾਰ ਹੋਵੇ ਉਸ ਨਾਲ ਹੱਥ ਨਾ ਮਿਲਾਓ ਅਤੇ ਨਾ ਗੱਲੇ ਮਿਲੋ ਅਤੇ ਉਸ ਕੋਲੋ ਤੇ ਇਕ ਮੀਟਰ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ,ਖਾਂਸੀ ਕਰਦੇ ਛਿੱਕਣ ਸਮੇ ਨੱਕ ਅਤੇ ਮੂੰਹ ਢੱਕ ਕੇ ਰੱਖਣਾ ਚਾਹੀਦਾ ਹੈ ।

ਇਸ ਮੌਕੇ ਨੋਡਲ ਅਫਸਰ ਡਾ ਸ਼ਲੇਸ਼ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ ਤੇ ਜਾਣਕਾਰੀ ਹਿੱਤ ਕੰਟਰੋਲ ਰੂਮ ਸਥਾਪਿਤ ਕਰ ਦਿੱਤਾ ਗਿਆ ਹੈ ਜਿਸ ਦੇ ਨੰਬਰ 01882 – 252170, 9465945501 , 7837813713 ਤੇ ਸਪੰਰਕ ਕੀਤਾ ਜਾ ਸਕਦਾ ਉਹਨਾਂ ਦੱਸਿਆ ਕਿ ਹੁਸ਼ਿਆਰਪੁਰ ਜਿਲੇ ਇਸ ਬਿਮਾਰੀ ਨਾਲ ਕੋਈ ਵੀ ਕੇਸ ਨਹੀ ਹੈ ਅਤੇ ਇਸ ਤੋ ਘਬਰਾਉਣ ਦੀ ਵਾ ਲੋੜ ਨਹੀ ਕਿਉ ਜਾ ਹੱਥਾ ,ਅਤੇ ਸਫਾਈ ਕੁਝ ਹੋਰ ਸਵਧਾਨੀਆਂ ਨਾਲ ਇਸ ਤੇ ਬਚਿਆ ਜਾ ਸਕਦਾ ਹੈ । ਪਿਛਲੇ ਦਿਨੀ ਹਸਪਤਾਲ ਵਿੱਚ ਇਹਨਾਂ ਲੱਛਣਾ ਨਾਲ ਪ੍ਰਭਾਵਿਤ ਜਿਹੜਾ ਐਨ. ਆਰ. ਆਈ. ਮਰੀਜ਼ ਆਇਆ ਉਸਦਾ ਸੈਂਪਲ ਨੈਗਟਿਵ ਆਇਆ ਤੇ ਉਸ਼ ਸਿਵਲ ਹਸਪਤਾਲ ਤੋ ਡਿਸਚਾਰਜ ਕਰ ਦਿੱਤਾ ਗਿਆ ਹੈ । ਇਸੇ ਕੜੀ ਵੱਜੋ ਅੱਜ ਸੀ. ਐਮ. ਉ. ਡਾ ਕੁਮੱਦਦਿਵਿਆਗ ਦੀ ਮੌਜੂਦਗੀ ਵਿੱਚ ਸਿਵਲ ਹਸਪਤਾਲ ਵਿਖੇ ਬੀ. ਐਸ. ਐਫ. ਖੜਕਾਂ ਦੇ ਹਸਪਤਾਲ ਦੀ ਮੈਡੀਕਲ ਟੀਮ, ਅਤੇ ਉਦਯੋਗਿਕ ਵਿਭਾਗ ਦੇ ਨਾਲ ਵੱਡੀਆ ਉਦ.ਯੋਗਿਕ ਇਕਾਈਆ ਜੇ ਸੀ ਟੀ , ਸੋਨਾਲੀਕਾ ਰਿਲਾਇਸ, ਮਹਾਵੀਰ ਸਪਿੰਨਗ ਮਿੱਲ , ਹਾਕਿੰਕਗ ਪ੍ਰਸ਼ੈਰ ਅਤੇ ਵੇਰਕਾਂ ਦੀ ਪ੍ਰਤਿ ਨਿਧੀਆ ਨੂੰ ਵੀ ਕੋਰੋਨਾ ਬਿਮਾਰੀ ਬਾਰੇ ਸਿਖਲਾਈ ਦਿੱਤੀ ਅਤੇ ਪ੍ਰਬੰਧਾ ਬਾਰੇ ਜਾਣਕਾਰੀ ਦਿੰਦੇ ਹੋਏ ਜਾਗਰੂਕਤਾ ਪੈਪਲੈਟ ਵੀ ਵੰਡੇ ਗਏ । ਇਸ ਮੋਕੇ ਡਾ ਸੁਰਿੰਦਰ ਸਿੰਘ ਜਿਲ੍ਹਾਂ ਸਿਹਤ ਅਫਸਰ ਤੇ ਹੋਰ ਸਟਾਫ ਹਾਜ਼ਰ ਸੀ ।

About The Author

Leave a reply

Your email address will not be published. Required fields are marked *