Select Page

ਏ.ਐੱਸ.ਆਈ. ਦੀ ਗੋਲੀ ਲੱਗਣ ਕਾਰਨ ਮੌਤ, ਈਵੀਐੱਮ ਦੀ ਸੁਰੱਖਿਆ ‘ਚ ਸੀ ਤਾਇਨਾਤ:

ਏ.ਐੱਸ.ਆਈ. ਦੀ ਗੋਲੀ ਲੱਗਣ ਕਾਰਨ ਮੌਤ, ਈਵੀਐੱਮ ਦੀ ਸੁਰੱਖਿਆ ‘ਚ ਸੀ ਤਾਇਨਾਤ:

ਪਠਾਨਕੋਟ, ਜਨਗਾਥਾ ਟਾਇਮਜ਼: (ਸਿਮਰਨ)

ਪਠਾਨਕੋਟ : ਪਠਾਨਕੋਟ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਮੀਨੀ ਵਿਖੇ ਈਵੀਐਮ ਮਸ਼ੀਨ ਦੀ ਸੁਰੱਖਿਆ ‘ਚ ਤਾਇਨਾਤ ਏ.ਐਸ.ਆਈ. ਜੋਗਿੰਦਰ ਪਾਲ ਦੀ ਗੋਲੀ ਲੱਗਣ ਕਾਰਨ ਅਚਾਨਕ ਮੌਤ ਹੋ ਗਈ ਹੈ। ਇਸ ਘਟਨਾ ਤੋਂ ਬਾਅਦ ਸਰਕਾਰੀ ਸਕੂਲ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।

ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਡੀ.ਐੱਸ.ਪੀ. ਸਿਟੀ ਰਜਿੰਦਰ ਮਨਹਾਸ ਡਵੀਜ਼ਨ ਨੰ. 1 ਦੇ ਥਾਣਾ ਮੁਖੀ ਮਨਦੀਪ ਸਲਗੋਤਰਾ ਅਤੇ ਸੀਆਈਏ ਸਟਾਫ ਦੇ ਇੰਚਾਰਜ ਪੁਲਿਸ ਦਲ ਬਲ ਦੇ ਨਾਲ ਘਟਨਾ ਵਾਲੀ ਜਗ੍ਹਾ ‘ਤੇ ਪੁੱਜੇ ਅਤੇ ਸਥਿਤੀ ਦਾ ਜਾਇਜ਼ਾ ਲਿਆ ਹੈ।

ਜਾਣਕਾਰੀ ਅਨੁਸਾਰ ਜੋਗਿੰਦਰ ਪਾਲ ਪਿੰਡ ਕੋਹਲੀਆਂ, ਤਹਿਸੀਲ ਨਰੋਤ ਜੈਮਲ ਸਿੰਘ, ਪਠਾਨਕੋਟ ਦਾ ਰਹਿਣ ਵਾਲਾ ਸੀ। ਡੀ.ਐੱਸ.ਪੀ. ਮੁਤਾਬਕ ਲੋਕ ਸਭਾ ਚੋਣਾਂ ‘ਚ ਵਰਤੀ ਗਈ ਈਵੀਐਮ ਮਸ਼ੀਨ ਸਕੂਲ ਦੇ ਅੰਦਰ ਤਾਲਾ ਲਗਾ ਕੇ ਰੱਖੀ ਹੋਈ ਸੀ। ਇਸ ਦੀ ਸੁਰੱਖਿਆ ਲਈ ਸਪੈਸ਼ਲ ਗਾਰਡ ‘ਚ ਪੰਜਾਬ ਪੁਲਿਸ ਦੇ ਏ.ਐਸ.ਆਈ. ਜੋਗਿੰਦਰ ਪਾਲ ਨੂੰ ਤਾਇਨਾਤ ਕੀਤਾ ਗਿਆ ਸੀ।

ਉਨ੍ਹਾਂ ਦੱਸਿਆ ਕਿ ਸਕੂਲ ‘ਚੋਂ ਅਚਾਨਕ ਗੋਲੀ ਚੱਲਣ ਦੀ ਆਵਾਜ਼ ਆਈ ਸੀ। ਜਦੋਂ ਲੋਕਾਂ ਨੇ ਅੰਦਰ ਜਾ ਕੇ ਦੇਖਿਆ ਤਾਂ ਏ.ਐੱਸ.ਆਈ. ਦੀ ਲਾਸ਼ ਮਿਲੀ। ਇਸ ਤੋਂ ਬਾਅਦ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ। ਇਹ ਗੋਲੀ ਉਸ ਦੀ ਆਪਣੀ ਹੀ ਸਰਵਿਸ ਰਾਈਫ਼ਲ ਨਾਲ ਲੱਗੀ ਹੈ। ਫਿਲਹਾਲ ਪੁਲਿਸ ਅਧਿਕਾਰੀਆਂ ਵਲੋਂ ਲਾਸ਼ ਕਬਜ਼ੇ ‘ਚ ਲੈ ਕੇ ਗੋਲੀ ਲੱਗਣ ਦੇ ਕਾਰਨਾਂ ਬਾਰੇ ਜਾਂਚ ਕੀਤੀ ਜਾ ਰਹੀ ਹੈ।

About The Author

Leave a reply

Your email address will not be published. Required fields are marked *