Select Page

ਲੁਧਿਆਣਾ ‘ਚ 30 ਕਿੱਲੋ ਸੋਨੇ ਦੀ ਲੁੱਟ ਦਾ ਮਾਮਲਾ: ਜਾਣੋ ਪੂਰੀ ਖ਼ਬਰ

ਲੁਧਿਆਣਾ ‘ਚ 30 ਕਿੱਲੋ ਸੋਨੇ ਦੀ ਲੁੱਟ ਦਾ ਮਾਮਲਾ: ਜਾਣੋ ਪੂਰੀ ਖ਼ਬਰ

ਜ਼ੀਰਕਪੁਰ, ਜਨਗਾਥਾ ਟਾਇਮਜ਼, (ਸਿਮਰਨ)

ਜ਼ੀਰਕਪੁਰ : ਪੰਜਾਬ ਪੁਲਿਸ ਦੇ ਕ੍ਰਾਈਮ ਕੰਟਰੋਲ ਯੂਨਿਟ (ਓ.ਸੀ.ਸੀ.ਯੂ.) ਨੇ ਲੁਧਿਆਣਾ ਤੋਂ 30 ਕਿਲੋ ਸੋਨਾ ਲੁੱਟਣ ਦੇ ਮਾਮਲੇ ਵਿੱਚ ਜ਼ੀਰਕਪੁਰ ‘ਚ ਵੱਡੀ ਕਰਵਾਈ ਨੂੰ ਅੰਜ਼ਾਮ ਦਿੰਦਿਆਂ ਮਾਮਲੇ ਨੂੰ ਸੁਲਝਾ ਲਿਆ ਹੈ। ਗੈਂਗਸਟਰ ਗਗਨ ਜੱਜ ਦੀ ਗ੍ਰਿਫਤਾਰੀ ਤੋਂ ਬਾਅਦ ਅੱਧਾ ਦਰਜਨ ਹੋਰ ਸ਼ੱਕੀ ਵਿਅਕਤੀ ਫੜੇ ਹਨ। ਪੁਲਿਸ ਨੇ ਮੁਲਜ਼ਮਾਂ ਕੋਲੋਂ ਜ਼ੀਰਕਪੁਰ ਤੋਂ ਭਾਰੀ ਮਾਤਰਾ ਵਿੱਚ ਅਸਲਾ ਬਰਾਮਦ ਕੀਤਾ ਹੈ।

ਮਿਲੀ ਜਾਣਕਾਰੀ ਅਨੁਸਾਰ ਕ੍ਰਾਈਮ ਕੰਟਰੋਲ ਯੂਨਿਟ ਨੇ ਦੇਰ ਰਾਤ ਜ਼ੀਰਕਪੁਰ-ਅੰਬਾਲਾ ਰੋਡ ਤੇ ਸਥਿਤ ਸਿੰਘਪੁਰਾ ਚੌਂਕ ਦੇ ਨਜ਼ਦੀਕ ਨਾਮੀ ਸੋਸਾਇਟੀ ‘ਚੋਂ ਰੇਡ ਕੀਤੀ ਸੀ। ਇਸ ਦੌਰਾਨ ਪੁਲਿਸ ਨੇ ਤਿੰਨ ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਇਲਾਵਾ ਪੁਲਿਸ ਨੇ ਤਿੰਨ -ਚਾਰ ਬੈਗਾਂ ਵਿਚੋਂ ਅਸਲਾ ਅਤੇ ਹੋਰ ਸਮਾਨ ਬਰਾਮਦ ਕੀਤਾ ਹੈ। ਮੁੱਖ ਮੁਲਜ਼ਮ ਗੈਂਗਸਟਰ ਜੈਪਾਲ ਦੀ ਗ੍ਰਿਫ਼ਤਾਰੀ ਲਈ ਪੰਜਾਬ ਸਮੇਤ ਟ੍ਰਾਈ ਸਿਟੀ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।

ਦੱਸ ਦੇਈਏ ਕਿ ਬੀਤੀ ਰਾਤ 17 ਫ਼ਰਵਰੀ ਨੂੰ ਲੁਧਿਆਣਾ ‘ਚ ਪੰਜ ਅਣਪਛਾਤੇ ਵਿਅਕਤੀਆਂ ਵੱਲੋਂ 30 ਕਿੱਲੋ ਸੋਨੇ ਦੀ ਲੁੱਟ ਕੀਤੀ ਗਈ ਸੀ। ਇਸ ਮਾਮਲੇ ਵਿੱਚ ਪਿਛਲੇ ਦਿਨੀਂ ਪੁਲਿਸ ਦੇ ਕ੍ਰਾਈਮ ਕੰਟਰੋਲ ਯੂਨਿਟ ਨੇ ਗੈਂਗਸਟਰ ਗਗਨ ਜੱਜ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਜਿਸ ਤੋਂ ਬਾਅਦਗਗਨ ਜੱਜ ਦੀ ਨਿਸ਼ਾਨਦੇਹੀ ‘ਤੇ ਹੀ ਟੀਮ ਨੇ ਜ਼ੀਰਕਪੁਰ ਚ ਛਾਪਾ ਮਾਰਿਆ ਹੈ। ਇਸ ਮਾਮਲੇ ਵਿੱਚ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

About The Author

Leave a reply

Your email address will not be published. Required fields are marked *