Select Page

ਪੰਜਾਬ ‘ਚ ਵੱਡੀ ਅੱਤਵਾਦੀ ਸਾਜ਼ਿਸ਼ ਨਾਕਾਮ, ਭਾਰੀ ਅਸਲੇ ਸਮੇਤ ਇੱਕ ਅੱਤਵਾਦੀ ਗ੍ਰਿਫਤਾਰ

ਪੰਜਾਬ ‘ਚ ਵੱਡੀ ਅੱਤਵਾਦੀ ਸਾਜ਼ਿਸ਼ ਨਾਕਾਮ, ਭਾਰੀ ਅਸਲੇ ਸਮੇਤ ਇੱਕ ਅੱਤਵਾਦੀ ਗ੍ਰਿਫਤਾਰ

ਜ਼ੀਰਕਪੁਰ, ਜਨਗਾਥਾ ਟਾਇਮਜ਼: (ਸਿਮਰਨ)

ਜ਼ੀਰਕਪੁਰ : ਰਾਜਧਾਨੀ ਨੂੰ ਦਹਿਲਾਉਣ ਦੀ ਅੱਤਵਾਦੀ ਸਾਜਿਸ਼ ਨੂੰ ਖੁਫੀਆ ਏਜੰਸੀ ਨੇ ਨਾਕਾਮ ਕਰਦਿਆਂ ਵੱਡੀ ਕਾਰਵਾਈ ਕੀਤੀ ਹੈ। ਬੀਤੀ ਦੇਰ ਰਾਤ ਜ਼ੀਰਕਪੁਰ-ਅੰਬਾਲਾ ਰੋਡ ਤੇ ਸਥਿਤ ਸਿੰਘਪੁਰਾ ਚੌਂਕ ਦੇ ਨਜ਼ਦੀਕ ਨਾਮੀ ਸੋਸਾਇਟੀ ਤੋਂ ਇਕ ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਸ ਕੋਲੋਂ ਏਜੰਸੀ ਨੇ ਏ.ਕੇ.-47 ਅਤੇ ਸਨਾਈਪਰ ਸਮੇਤ ਭਾਰੀ ਮਾਤਰਾ ‘ਚ ਅਸਲਾ ਅਤੇ ਤਿੰਨ ਬੈਗ ਨਕਦੀ ਬਰਾਮਦ ਕੀਤੀ ਹੈ।

ਜ਼ੀਰਕਪੁਰ ਥਾਣੇ ਕੋਲ ਸਥਿਤ ਪਿੰਡ ਸਿੰਘਪੁਰਾ ਰੋਡ ‘ਤੇ ਐਮੀਨੈਂਸ ਸੁਸਾਇਟੀ ‘ਚ ਉਸ ਸਮੇਂ ਦਹਿਸ਼ਤ ਫੈਲ ਗਈ, ਜਦੋਂ ਸ਼ਨੀਵਾਰ ਦੇਰ ਰਾਤ ਢਾਈ ਵਜੇ ਹਥਿਆਰਾਂ ਨਾਲ ਲੈਸ ਅੱਧਾ ਦਰਜਨ ਵਿਅਕਤੀ ਟਾਵਰ ਨੰਬਰ ਬੀ-4 ਦੇ ਫਲੈਟ ਨੰਬਰ 913 ‘ਚ ਦਾਖਲ ਹੋਏ ਅਤੇ ਉਥੇ ਰਹਿਣ ਵਾਲੇ ਸੁਰਿੰਦਰ ਸਿੰਘ ਉਰਫ਼ ਸਿਕੰਦਰ ਨਾਮ ਦੇ ਵਿਅਕਤੀ ਨੂੰ ਆਪਣੇ ਨਾਲ ਲੈ ਗਏ।

ਹਾਲਾਂਕਿ ਅਜੇ ਤੱਕ ਕਿਸੇ ਅਧਿਕਾਰੀ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਖੁਫੀਆ ਏਜੰਸੀ ਦੇ ਮੈਂਬਰ ਸਿਕੰਦਰ ਨੂੰ ਉਸ ਦੇ ਘਰੋਂ ਏ. ਕੇ.-47, ਸਨਾਈਪਰ ਰਾਇਫਲਸ, ਪਿਸਟਲ ਅਤੇ ਤਿੰਨ ਬੈਗ ਨਕਦੀ ਸਮੇਤ ਨਾਲ ਲੈ ਕੇ ਗਏ ਹਨ। ਸਿਕੰਦਰ ਕਿਸੇ ਵੱਡੀ ਅੱਤਵਾਦੀ ਸਾਜਿਸ਼ ਨੂੰ ਅੰਜਾਮ ਦੇਣ ਦੀ ਫਿਰਾਕ ‘ਚ ਸੀ। ਸਿਕੰਦਰ ਫਲੈਟ ‘ਚ ਆਪਣੀ ਪਤਨੀ ਅਤੇ ਦੋ ਛੋਟੇ ਬੱਚਿਆਂ ਨਾਲ ਰਹਿ ਰਿਹਾ ਸੀ।

ਮਿਲੀ ਜਾਣਕਾਰੀ ਅਨੁਸਾਰ ਖੁਫੀਆ ਏਜੰਸੀ ਨੂੰ ਸੂਚਨਾ ਮਿਲੀ ਸੀ ਕਿ ਸਿਕੰਦਰ ਕਿਸੇ ਵੱਡੀ ਅੱਤਵਾਦੀ ਸਾਜਿਸ਼ ਨੂੰ ਅੰਜਾਮ ਦੇਣ ਵਾਲਾ ਹੈ। ਰੇਡ ‘ਚ ਦੋ ਸਪੈਸ਼ਲ ਟੀਮਾਂ ਦਾ ਜੁਆਂਇੰਟ ਆਪ੍ਰੇਸ਼ਨਸੀ, ਜਿਸ ਬਾਰੇ ਲੋਕਲ ਪੁਲਿਸ ਨੂੰ ਵੀ ਸੂਚਨਾ ਨਹੀਂ ਦਿੱਤੀ ਗਈ ਸੀ। ਜ਼ੀਰਕਪੁਰ ਥਾਣਾ ਪੁਲਿਸ ਨੂੰ ਸਵੇਰੇ ਇਸ ਦੀ ਜਾਣਕਾਰੀ ਮਿਲੀ, ਜਿਸ ਤੋਂ ਬਾਅਦ ਐੱਸ.ਐੱਚ.ਓ. ਗੁਰਬੰਤ ਆਪਣੀ ਟੀਮ ਲੈ ਕੇ ਮੌਕੇ ‘ਤੇ ਪੁੱਜੇ ਪਰ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਸਾਫ਼ ਇਨਕਾਰ ਕਰ ਦਿੱਤਾ।

ਇਸ ਦੌਰਾਨ ਸਿਕੰਦਰ ਦੇ ਫਲੈਟ ਦੇ ਸਾਹਮਣੇ ਫਲੈਟ ‘ਚ ਰਹਿਣ ਵਾਲੇ ਵਿਅਕਤੀ ਵਲੋਂ ਬਣਾਈ ਗਈ ਵੀਡੀਓ ਵਾਇਰਲ ਹੋ ਗਈ ਹੈ। ਇਸ ਵੀਡੀਓ ‘ਚ ਹਥਿਆਰਾਂ ਨਾਲ ਲੈਸ ਇਕ ਵਿਅਕਤੀ ਖੜ੍ਹਾ ਦਿਖਾਈ ਦੇ ਰਿਹਾ ਹੈ। ਫੁਟੇਜ ਮੁਤਾਬਿਕ ਰਾਤ ਢਾਈ ਵਜੇ ਸਿਵਲ ਵਰਦੀ ‘ਚ ਚਾਰ ਵਿਅਕਤੀ ਆਏ ਸਨ, ਜਿਨ੍ਹਾਂ ਨੇ ਸਿਕੰਦਰ ਦੇ ਫਲੈਟ ਦੀ ਘੰਟੀ ਵਜਾਈ। ਜਿਵੇਂ ਹੀ ਦਰਵਾਜਾ ਖੁੱਲ੍ਹਿਆ ਇਕ ਹਥਿਆਰ ਬੰਦ ਵਿਅਕਤੀ ਨੂੰ ਛੱਡ ਕੇ ਬਾਕੀ ਫਲੈਟ ‘ਚ ਦਾਖਲ ਹੋ ਗਏ ਅਤੇ ਕਮਰਾ ਬੰਦ ਕਰ ਲਿਆ।

About The Author

Leave a reply

Your email address will not be published. Required fields are marked *