Select Page

ਪਿੰਡ ਮੂਨਕ ਕਲਾਂ ਤੇ ਮੂਨਕ ਖੁਰਦ ਵਿੱਚ ਕੋਰੋਨਾ ਵਾਇਰਸ ਦੇ ਸੰਭਾਵਿਕ ਹਾਲਾਤਾਂ ਨੂੰ ਨਜਿੱਠਣ ਲਈ ਮੋਕ ਡਰਿੱਲ

ਪਿੰਡ  ਮੂਨਕ ਕਲਾਂ ਤੇ ਮੂਨਕ ਖੁਰਦ ਵਿੱਚ ਕੋਰੋਨਾ ਵਾਇਰਸ ਦੇ ਸੰਭਾਵਿਕ ਹਾਲਾਤਾਂ ਨੂੰ ਨਜਿੱਠਣ ਲਈ ਮੋਕ ਡਰਿੱਲ

ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

ਹੁਸ਼ਿਆਰਪੁਰ: ਕੋਰੋਨਾ ਵਾਇਰਸ ਦੇ ਵਾਧੇ ਹੋਏ ਖ਼ਤਰੇ ਨੂੰ ਦੇਖਦੇ ਹੋਏ ਅਤੇ ਆਮ ਲੋਕਾਂ ਨੂੰ ਜਾਗਰੂਕ ਅਤੇ ਵਿਭਾਗ ਦੀਆਂ ਤਿਆਰੀਆਂ ਦੀ ਸਮੱਖਿਆ ਕਰਨ ਲਈ ਮਾਨਯੋਗ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਦੇ ਹੁਕਮਾਂ ਅਨੁਸਾਰ ਤਹਿਸੀਲ ਦਸੂਹਾ ਦੇ ਪਿੰਡ ਮੂਨਕ ਕਲਾਂ ਤੇ ਮੂਨਕ ਖੁਰਦ ਵਿੱਚ ਕੋਰੋਨਾ ਵਾਇਰਸ ਦੇ ਸਬਾਵਿਕ ਹਾਲਾਤਾਂ ਨੂੰ ਨਜਿੱਠਣ ਲਈ ਐਸ ਡੀ. ਐਮ. ਜੋਤੀ ਬਾਲਾ, ਦੀ ਪ੍ਰਧਾਨਗੀ ਹੇਠ ਮੋਕ ਡਰਿੱਲ ਕਰਵਾਈ ਗਈ। ਇਸ ਮੋਕੇ ਸਿਵਲ ਸਰਜਨ ਡਾ ਜਸਬੀਰ ਸਿੰਘ ਸਹਾਇਕ ਸਿਵਲ ਸਰਜਨ ਡਾ ਪਵਨ ਕੁਮਾਰ, ਨੋਡਲ ਅਫ਼ਸਰ ਡਾ. ਸਲੇਸ਼ ਕੁਮਾਰ , ਨਾਇਬ ਤਹਿਸੀਲਦਾਰ ਓਂਕਾਰ ਸਿੰਘ ਤੇ ਪੁਲਿਸ ਵਿਭਾਗ ਤੋਂ ਡੀ. ਐਸ. ਪੀ. ਗੁਰਪ੍ਰੀਤ ਸਿੰਘ ਹਾਜ਼ਿਰ ਸਨ । ਇਸ ਮੋਕੇ ਐਸ. ਡੀ. ਐਮ. ਜੋਤੀ ਬਾਲਾ ਨੇ ਦੱਸਿਆ ਕਿ ਕੋਰੋਨਾ ਵਾਇਰਸ ਤੋਂ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ, ਇਸ ਤੋਂ ਸਿਰਫ਼ ਸਾਵਧਾਨ ਰਹਿਣ ਦੀ ਜ਼ਰੂਰਤ ਹੈ , ਕਿਉਕਿ ਪੰਜਾਬ ਵਿੱਚ ਇਸ ਦਾ ਇੱਕ ਹੀ ਪਾਜ਼ਿਟਿਵ ਕੇਸ ਵਿਦੇਸ਼ ਤੋ ਆਏ ਵਿਅਕਤੀ ਵਿੱਚ ਪਾਇਆ ਸੀ ਅਤੇ ਉਹ ਇਲਾਜ਼ ਨੂੰ ਠੀਕ ਹੋ ਰਿਹਾ ਹੈ । ਉਹਨਾਂ ਇਹ ਵੀ ਦੱਸਿਆ ਕਿ ਇਸ ਮੋਕ ਡਰਿੱਲ ਦਾ ਮਕਸਦ ਕੋਰੋਨਾ ਵਾਇਰਸ ਹੋਣ ਨਾਲ ਵਿਭਾਗਾਂ ਦਾ ਤਾਲ ਮੇਲ ਅਤੇ ਪ੍ਰਸ਼ਾਸ਼ਨ ਵਲੋਂ ਕੀਤੇ ਜਾਣ ਵਾਲੇ ਪ੍ਰਬੰਧਾਂ ਅਤੇ ਬਚਾਓ ਦੇ ਤਰੀਕਿਆ ਦੀ ਸਮੱਖਿਆ ਕਰਨਾ ਹੈ ।

ਇਸ ਮੋਕੇ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਦੱਸਿਆ ਕਿ ਮੋਕ ਡਰਿੱਲ ਵਿੱਚ 50 ਘਰਾਂ ਦੇ ਪਿੱਛੇ ਸਿਹਤ ਵਿਭਾਗ ਦੀ ਇਕ ਟੀਮ ਤਾਇਨਾਤ ਕੀਤੀ ਜਾਵੇਗੀ ਜੋ ਘਰ ਘਰ ਜਾ ਕੇ ਲੋਕਾਂ ਦੀ ਸਿਹਤ ਦੀ ਜਾਂਚ ਕਰੇਗੀ ਅਤੇ ਜਿਸ ਵਿੱਚ ਬੁਖ਼ਾਰ ,ਖਾਂਸੀ ਜਾਂ ਜ਼ੁਕਾਮ ਵਰਗੇ ਲੱਛਣ ਪਾਏ ਜਾਣ ਤੇ ਉਸ ਨੂੰ ਸਿਵਲ ਹਸਪਤਾਲ ਵਿੱਚ ਜਾਂਚ ਲਈ ਭੇਜਿਆ ਜਾਵੇਗਾ । ਉਹਨਾਂ ਦੱਸਿਆ ਕਿ ਸਿਹਤ ਵਿਭਾਗ ਦੇ ਅਮਲੇ ਨੂੰ ਸਿਖਲਾਈ ਦੇ ਕੇ ਹਰ ਤਰਾਂ ਦੀ ਸਥਿਤੀ ਨੂੰ ਨਜਿੱਠਣ ਦੇ ਕਾਬਲ ਬਣਇਆ ਜਾ ਰਿਹਾ । ਕੋਰੋਨਾ ਵਾਇਰਸ ਤੋਂ ਬਚਣ ਲਈ ਸਾਨੂੰ ਭੀੜ ਭੜਕੇ ਵਾਲੇ ਜਗ੍ਹਾ ‘ਤੇ ਨਹੀ ਜਾਣਾ ਚਾਹੀਦਾ, ਹੱਥਾਂ ਨੂੰ ਸਾਬਣ ਅਤੇ ਪਾਣੀ ਨਾਲ 20 ਸੈਕਿੰਡ ਤੱਕ ਧੋਣਾ ਚਾਹੀਦਾ ਹੈ , ਜਿਸ ਵਿਅਕਤੀ ਨੂੰ ਖਾਂਸੀ, ਜ਼ੁਕਾਮ ਜਾਂ ਬੁਖ਼ਾਰ ਹੋਵੇ ਉਸ ਨਾਲ ਹੱਥ ਨਾ ਮਿਲਾਓ ਅਤੇ ਨਾ ਗੱਲੇ ਮਿਲੋ ਅਤੇ ਉਸ ਕੋਲੋ ਤੇ ਇਕ ਮੀਟਰ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ, ਖਾਂਸੀ ਕਰਦੇ ਛਿੱਕਣ ਸਮੇਂ ਨੱਕ ਅਤੇ ਮੂੰਹ ਢੱਕ ਕੇ ਰੱਖਣਾ ਚਾਹੀਦਾ ਹੈ । ਇਸ ਮੋਕੇ ਉਹਨਾਂ ਕਿਹਾ ਕਿ ਕੋਰੋਨਾ ਵਾਇਰਸ ਤੇ ਸ਼ੱਕੀ ਮਰੀਜਾਂ ਵਾਸਤੇ ਪੂਰੇ ਜ਼ਿਲ੍ਹੇ ਦੇ ਸਬ ਡਿਵੀਜਨਿਲਾ ਹਸਪਤਾਲਾਂ ਵਿਖੇ ਤੇ ਸਿਵਲ ਹਸਪਤਾਲ ਵਿਖੇ ਆਈਸੋਲੇਸਨ ਵਾਰਡ ਤਿਆਰ ਕੀਤੇ ਗਏ ਹਨ ।

ਇਸ ਮੋਕੇ ਡਾ. ਸ਼ਲੇਸ਼ ਨੋਡਲ ਅਫ਼ਸਰ ਨੇ ਦੱਸਿਆ ਕਿ ਜੇਕਰ ਕੋਈ ਵਿਅਕਤੀ ਕੋਰੋਨਾ ਵਾਇਰਸ ਪ੍ਰਭਾਵਿਤ ਖੇਤਰ ਜਾ ਮਰੀਜ਼ ਦੇ ਸਪੰਰਕ ਵਿੱਚ ਆਉਂਦਾ ਹੈ ਤਾਂ ਉਸ ਨੂੰ 14 ਦਿਨਾਂ ਘਰ ਵਿੱਚ ਹੀ ਰਹਿਣਾ ਚਾਹੀਦਾ ਹੈ । ਜੇਕਰ ਕਿਸੇ ਨੂੰ ਖਾਂਸੀ ਬੁਖ਼ਾਰ ਜਾਂ ਜ਼ੁਕਾਮ ਹੋਵੇ ਤਾਂ ਉਹ ਤਰੁੰਤ ਨੇੜੇ ਦੀ ਸਿਹਤ ਸੰਸਥਾਂ ਵਿਖੇ ਸਪੰਰਕ ਕਰਨ । ਇਸ ਮੋਕੇ ਸਿਹਤ ਵਿਭਾਗ ਵੱਲੋ ਕੋਰੋਨਾ ਵਾਇਰਸ ਤੋ ਬਚਾਅ ਲਈ ਜਾਗਰੂਕਤਾ ਸਮੱਗਰੀ ਵੰਡੀ ਗਈ । ਇਸ ਮੋਕੇ ਮੀਡੀਆ ਵਿਗ ਵੱਲੋ ਗਰਵਿੰਦਰ ਸ਼ਾਨੇ , ਗੁਰਪ੍ਰੀਤ ਸਿੰਘ , ਕੁਲਵੀਰ ਸਿੰਘ ਹੈਲਥ ਇਨਪੈਕਟਰ ਜਸਵਿੰਦਰ ਸਿੰਘ ਤੇ ਹੋਰ ਪੈਰਾ ਮੈਡੀਕਲ ਸਟਾਫ ਹਾਜਰ ਸੀ ।

About The Author

Leave a reply

Your email address will not be published. Required fields are marked *