Select Page

ਜ਼ਿਲ੍ਹਾ ਸਿਹਤ ਅਫ਼ਸਰ ਵੱਲੋ ਠੇਕਿਆਂ ਦੀ ਕੀਤੀ ਅਚਨਚੇਤ ਚੈਕਿੰਗ :

ਜ਼ਿਲ੍ਹਾ ਸਿਹਤ ਅਫ਼ਸਰ ਵੱਲੋ ਠੇਕਿਆਂ ਦੀ ਕੀਤੀ ਅਚਨਚੇਤ ਚੈਕਿੰਗ :

ਹੁਸ਼ਿਆਰਪੁਰ: ਫੂਡ ਸੇਫਟੀ ਅਤੇ ਸਟੈਟਰਡ ਐਕਟ ਦੇ ਅਨੁਸਾਰ ਸ਼ਰਾਬ ਦੇ ਠੇਕਿਆ ਨੂੰ ਇਸ ਐਕਟ ਅਧੀਨ ਲਿਆਂਦਾ ਗਿਆ ਹੈ ਤੇ ਸਿਹਤ ਵਿਭਾਗ ਇਸ ਐਕਟ ਦੇ ਤਹਿਤ ਸ਼ਰਾਬ ਦੇ ਸੈਂਪਲ ਲੈ ਸਕਦਾ ਹੈ । ਇਸੇ ਕੜੀ ਵਜੋਂ ਐਕਟ ਦੀ ਪਾਲਣਾ ਕਰਦੇ ਹੋਏ 31 ਮਾਰਚ ਨੂੰ ਦੇਖਦਿਆ ਅੱਜ ਜ਼ਿਲ੍ਹਾ ਸਿਹਤ ਅਫ਼ਸਰ ਵੱਲੋ ਠੇਕਿਆ ਤੇ ਅਹਾਤਿਆ ਦੀ ਚੈਕਿੰਗ ਕੀਤੀ ਤੇ ਉਹਨਾਂ ਸ਼ਰਾਬ ਦੇ ਵਿਕਰੇਤਾਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆ ਹਨ । ਹਰ ਠੇਕੇ ਵਿੱਚ ਫੂਡ ਲਾਈਸੈਂਸ ਲੈਣਾ ਜ਼ਰੂਰੀ ਹੈ ।

ਉਹਨਾਂ ਕਿਹਾ ਕਿ ਜਿਹੜੇ ਸੈਂਪਲ ਆਬਕਾਰੀ ਵਿਭਾਗ ਦੀ ਦੇਖ ਰੇਖ ਹੇਠ ਲਏ ਜਾਦੇ ਸਨ ਹੁਣ ਇਹ ਸੈਂਪਲ ਸਿਹਤ ਵਿਭਾਗ ਵੱਲੋ ਸੈਂਪਲ ਲੈ ਕੇ ਖਰੜ ਸਥਿਤ ਸਰਕਾਰੀ ਲੈਬ ਨੂੰ ਭੇਜੇ ਜਾਣਗੇ। ਜੇਕਰ ਲੈਬ ਦੀ ਜਾਂਚ ਵਿੱਚ ਜੇਕਰ ਅਲਕੋਹਲ ਦੀ ਮਾਤਿਰਾ ਵਿੱਚ ਮਿਲਾਵਟ ਜਾ ਹੇਰਾ ਫੇਰੀ ਪਾਈ ਜਾਂਦੀ ਹੈ ਤੇ ਸਬੰਧਿਤ ਠੇਕੇਦਾਰ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ । ਉਹਨਾਂ ਦੱਸਿਆ ਕਿ ਕਿਸੇ ਵੀ ਬੋਤਲ ਦੀ ਸੀਲ ਖੁੱਲੀ ਨਹੀ ਹੋਵੇਗੀ ਤੇ ਠੇਕੇ ਵਿੱਚ ਸਾਫ਼ ਸਫ਼ਾਈ ਦਾ ਖਾਸ ਧਿਆਨ ਰੱਖਿਆ ਜਾਵੇ । ਇਹ ਸ਼ਰਾਬ ਵਿਕਰੇਤਾ ਨੂੰ ਹਦਾਇਤ ਕੀਤੀ ਕਿ ਬੀਅਰ ਦੀ ਬੋਤਲ ਨੂੰ ਫਰਿੱਜ ਵਿੱਚ 4 ਡੀਗਰੀ ਤੋ ਲੈ 10 ਡਿਗਰੀ ਤੱਕ ਟੇਢੀ ਰੱਖੀ ਹੋਣੀ ਚਾਹੀਦਾ ਹੈ ਸ਼ਰਾਬ ਦੀਆਂ ਬੋਤਲਾਂ ਤੇ ਸਿੱਧੀ ਧੁੱਪ ਨਹੀ ਪੈਣੀ ਚਾਹੀਦੀ। ਠੇਕੇ ਦੇ ਗੋਦਾਮ ਵਿੱਚ ਕਿਸੇ ਤਰ੍ਹਾਂ ਦਾ ਪੈਸਟੀਸਾਈਡ ਨਹੀ ਹੋਣੀ ਚਾਹੀਦੀ ਅਤੇ ਜੇਕਰ ਸ਼ਰਾਬ ਵਿੱਚ ਮਿਲਾਵਟ ਮਿਲਦੀ ਹੈ ਸੈਂਪਲ ਅਨਸੈਫ ਆਉਦਾ ਹੈ ਤੇ ਠੇਕੇ ਮਾਲਿਕ ਅਤੇ ਸ਼ਰਾਬ ਦੇ ਕੰਪਨੀ ਦੇ ਮਾਲਿਕ ਨੂੰ 2 ਸਾਲ ਤੇ ਲੈ ਕੇ 7 ਸਾਲ ਤੱਕ ਦੀ ਸਜ਼ਾ ਹੋ ਸਕਦੀ।

ਉਹਨਾਂ ਠੇਕੇ ਮਾਲਿਕਾਂ ਨੂੰ ਸਖ਼ਤ ਹਦਾਇਤ ਕੀਤੀ ਕਿ ਹਰ ਠੇਕੇ ਅਤੇ ਅਹਾਤੇ ਵਾਲੇ ਕੋਲ ਫੂਡ ਲਾਇਸੈਂਸ ਹੋਣਾ ਜਰੂਰੀ ਹੈ, ਨਾ ਹੋਣ ਦੀ ਸੂਰਤ ਵਿੱਚ ਠੇਕਾ ਤੇ ਅਹਾਤੇ ਸੀਲ ਕਰ ਦਿੱਤਾ ਜਾਵੇਗਾ ।

About The Author

Leave a reply

Your email address will not be published. Required fields are marked *