Select Page

ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਨੂੰ ਡੈਪੂ ਦੀ ਮਾਸਟਰ ਟ੍ਰੇਨਿੰਗ ਵਜੋਂ ਸਿਖਲਾਈ ਦਿੱਤੀ ਗਈ

ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਨੂੰ ਡੈਪੂ ਦੀ ਮਾਸਟਰ ਟ੍ਰੇਨਿੰਗ ਵਜੋਂ  ਸਿਖਲਾਈ ਦਿੱਤੀ ਗਈ

ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

ਹੁਸ਼ਿਆਰਪੁਰ: ਸਿਹਤ ਵਿਭਾਗ ਵੱਲੋ ਜਿਲ੍ਹਾਂ ਪ੍ਰਸ਼ਾਸਿਨ ਦੀ ਹਿਦਾਇਤਾਂ ਅਤੇ ਸਿਵਲ ਸਰਜਨ ਡਾ. ਜਸਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਿਪਟੀ ਮੈਡੀਕਲ ਕਮਿਸ਼ਨਰ ਡਾ ਸਤਪਾਲ ਗੋਜਰਾਂ ਦੀ ਪ੍ਰਧਾਨਗੀ ਹੇਠ ਵੱਖ ਵੱਖ ਵਿਭਾਗਾਂ ਦੇ ਕਰਮਚਾਰੀਆਂ ਨੂੰ ਡੈਪੂ ਦੀ ਮਾਸਟਰ ਟ੍ਰੇਨਿੰਗ ਵਜੋਂ ਸਿਖਲਾਈ ਦਿਤੀ ਗਈ। ਇਸ ਸਿਖਲਾਈ ਪ੍ਰੋਗਰਾਮ ਵਿੱਚ ਹਜਾਰੀਨ ਨੂੰ ਜਾਣਕਾਰੀ ਦਿੰਦੇ ਹੋਏ ਡਾ. ਸਤਪਾਲ ਗੋਜਰਾਂ ਨੇ ਦੱਸਿਆ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਪੰਜਾਬ ਸਰਕਾਰ ਦੀ ਅਹਿਮ ਭੂਮਿਕਾ ਹੈ । ਪੰਜਾਬ ਦੇ ਸਾਰੇ ਸਰਕਾਰੀ ਮੁਲਾਜ਼ਿਮ ਕਰਜਕਾਰੀ ਡੈਪੋ ਵਜੋਂ ਕੰਮ ਕਰ ਰਹੇ । ਡੈਪੋ ਦੇ ਕੰਮ ਆਪਣੇ ਮੁਹੱਲੇ ਵਿੱਚ ਲੋਕਾਂ ਨੂੰ ਨਸ਼ਿਆ ਦੇ ਬੁਰੇ ਪ੍ਰਭਾਵਾਂ ਤੋ ਜਾਗਰੂਕ ਕਰਦੇ ਹੋਏ ਨਸ਼ਾਂ ਕਰਨ ਵਾਲੇ ਵਿਅਕਤੀਆਂ ਨੂੰ ਪ੍ਰਰੇਤ ਕਰਕੇ ਓਟ ਸੈਟਰ ਵਿੱਚ ਇਲਾਜ ਕਰਵਾਉਣ ਜੇਕਰ ਡੈਪੂ ਇਕ ਵਿਆਕਤੀ ਨੂੰ ਨਸ਼ੇ ਦੀ ਦਲ-ਦਲ ਵਿੱਚੋ ਕੱਢਦਾ ਹੈ ਤਾਂ ਪੂਰੇ ਪਰਿਵਾਰ ਦਾ ਭਲਾ ਹੋ ਸਕਦਾ ਹੈ ।

ਡਾ. ਗੁਰਿੰਦਰ ਸਿੰਘ ਮੁੜ ਵਸੇਵਾਂ ਕੇਦਰ ਫ਼ਤਹਿਗੜ੍ਹ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ 17 ਓਟ ਸੈਂਟਰ ਚੱਲ ਰਹੇ ਹਨ ਤੇ ਡੈਪੂ ਨੂੰ ਚਾਹੀਦਾ ਹੈ ਕਿ ਉਹ ਇਸ ਦਾ ਫਾਇਦਾ ਲੈਂਦੇ ਹੋਏ ।ਆਪਣੇ ਕਦਮ ਨਸ਼ਾਂ ਮੁਕਤੀ ਵੱਲ ਵਧਾਉਣ । ਇਸ ਮੌਕੇ ਡਾ. ਰਾਜ ਕੁਮਾਰ ਸਿਵਲ ਹਸਪਤਾਲ, ਡਾ. ਹਰਜੀਤ ਸਿੰਘ, ਸਿਵਲ ਹਸਪਤਾਲ ਦਸੂਹਾ ਵਲੋਂ ਵੀ ਨਸ਼ਾ ਮੁਕਤੀ ਬਾਰੇਲ ਵਿਚਾਰ ਰੱਖੇ ।

About The Author

Leave a reply

Your email address will not be published. Required fields are marked *