Select Page

ਅਕਾਲ ਤਖ਼ਤ ਸਾਹਿਬ ਪਹੁੰਚੇ ਸੁੱਚਾ ਸਿੰਘ ਲੰਗਾਹ, ਚਿੱਠੀ ਲਿਖ ਪੰਥ ‘ਚ ਵਾਪਸੀ ਦੀ ਕੀਤੀ ਅਪੀਲ..

ਅਕਾਲ ਤਖ਼ਤ ਸਾਹਿਬ ਪਹੁੰਚੇ ਸੁੱਚਾ ਸਿੰਘ ਲੰਗਾਹ, ਚਿੱਠੀ ਲਿਖ ਪੰਥ ‘ਚ ਵਾਪਸੀ ਦੀ ਕੀਤੀ ਅਪੀਲ..

ਅੰਮ੍ਰਿਤਸਰ, ਜਨਗਾਥਾ ਟਾਇਮਜ਼: (ਸਿਮਰਨ)

ਅੰਮ੍ਰਿਤਸਰ: ਸਾਬਕਾ ਲੀਡਰ ਸੁੱਚਾ ਸਿੰਘ ਲੰਗਾਹ ਦੀ ਅਸ਼ਲੀਲ ਵੀਡੀਉ ਵਾਇਰਲ ਹੋਣ ਤੋ ਬਾਅਦ ਪੰਥ ਵਿਚੋਂ ਛੇਕਿਆ ਗਿਆ ਸੀ। ਹੁਣ ਲੰਗਾਹ ਪੰਥ ਚ ਵਾਪਸੀ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਤੋ ਮੁਆਫ਼ੀ ਲਈ ਅਪੀਲ ਕਰ ਰਿਹਾ ਹੈ। ਸੁੱਚਾ ਸਿੰਘ ਲੰਗਾਹ ਜੱਥੇਦਾਰ ਦੇ ਦਫ਼ਤਰ ਵਿਚ ਪੇਸ਼ ਹੋ ਕੇ ਲਿਖਤੀ ਚਿੱਠੀ ਦੇ ਕੇ ਮੁੜ ਪੰਥ ਵਿਚ ਸ਼ਾਮਿਲ ਕਰਨ ਦੀ ਅਪੀਲ ਕੀਤੀ ਗਈ ਹੈ।

ਸੁੱਚਾ ਸਿੰਘ ਲੰਗਾਹ ਜੱਥੇਦਾਰ ਨੂੰ ਨਹੀਂ ਮਿਲ ਸਕੇ। ਉਨ੍ਹਾਂ ਨੇ ਸੰਬੰਧਿਤ ਅਧਿਕਾਰੀ ਨੂੰ ਮੁਆਫ਼ੀ ਲਈ ਚਿੱਠੀ ਸੌਂਪ ਕੇ ਵਾਪਸ ਆ ਗਏ । ਇਸ ਮੌਕੇ ਸੁੱਚਾ ਸਿੰਘ ਲੰਗਾਹ ਨੇ ਕਿਹਾ ਕਿ ਮੈਂ ਮੁਆਫ਼ੀ ਲਈ ਲਿਖਤੀ ਚਿੱਠੀ ਦਿੱਤੀ ਹੈ ਅਤੇ ਸੰਗਤਾਂ ਅਤੇ ਜੱਥੇਦਾਰ ਨੂੰ ਬੇਨਤੀ ਕਰਦਾ ਹਾਂ ਕਿ ਮੈਨੂੰ ਮੁੜ ਪੰਥ ਵਿਚ ਸ਼ਾਮਿਲ ਕੀਤਾ ਜਾਵੇ।

About The Author

Leave a reply

Your email address will not be published. Required fields are marked *