Select Page

ਜਲ ਜਾਗਰੂਕਤਾ ਸਬੰਧੀ ਨੁੱਕੜ ਨਾਟਕ ਖੇਡਣ ਵਾਲੇ ਵਿਦਿਆਰਥੀ ਸਨਮਾਨ

ਜਲ ਜਾਗਰੂਕਤਾ ਸਬੰਧੀ ਨੁੱਕੜ ਨਾਟਕ ਖੇਡਣ ਵਾਲੇ ਵਿਦਿਆਰਥੀ ਸਨਮਾਨ

ਮਾਹਿਲਪੁਰ (ਸੇਖੋਂ ) -ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਵਿਦਿਆਰਥੀਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਲ ਜਾਗਰੂਕਤਾ ਸਬੰਧੀ ਖੇਡੇ ਗਏ ਨੁੱਕੜ ਨਾਟਕਾਂ ਵਿਚ ਵਧੀਆ ਪ੍ਰਦਰਸ਼ਨ ਕਰਨ ‘ਤੇ ਖਾਲਸਾ ਕਾਲਜ ਮਾਹਿਲਪੁਰ ਦੇ ਕਾਰਜਕਾਰੀ ਪ੍ਰਿੰਸੀਪਲ ਅਰਾਧਨਾ ਦੁੱਗਲ ਦੀ ਅਗਵਾਈ ਹੇਠਾਂ ਕਰਾਏ ਸਨਮਾਨ ਸਮਾਰੋਹ ਵਿਚ ਸਨਮਾਨਿਤ ਕੀਤਾ ਗਿਆ। ਜਿਕਰਯੋਗ ਹੈ ਕਿ ਪਿਛਲੇ ਦਿਨੀਂ ਹੁਸ਼ਿਆਰਪੁਰ ਵਿਖੇ ਸਹਾਇਕ ਕਮਿਸ਼ਨਰ ਜੀਐਸਟੀ ਦਫ਼ਤਰ ਵਲੋਂ ਕੇਅਰਨੈਸ ਅਤੇ ਅਵੇਅਰਨੈਸ ਸੁਸਾਇਟੀ ਦੇ ਸਹਿਯੋਗ ਨਾਲ ਕਰਵਾਏ ਸਮਾਰੌਹ ਵਿਚ ਜ਼ਿਲ੍ਹੇ ਦੀਆਂ ਸਿੱਖਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ ਜਿਸ ਵਿਚ ਜਲ ਜਾਗਰੂਕਤਾ ਥੀਮ ‘ਤੇ ਖਾਲਸਾ ਕਾਲਜ ਮਾਹਿਲਪੁਰ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਨੁੱਕੜ ਨਾਟਕ ਖੇਡ ਕੇ ਇਨਾਮ ਸਨਮਾਨ ਹਾਸਿਲ ਕੀਤੇ ਸਨ। ਅੱਜ ਕਾਲਜ ਵਿਖੇ ਉਕਤ ਵਿਦਿਆਰਥੀਆਂ ਦੇ ਸਨਮਾਨ ਮੌਕੇ ਪ੍ਰਿੰ ਅਰਾਧਨਾ ਦੁੱਗਲ ਨੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਅਤੇ ਹੋਰ ਮਿਹਨਤ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰੋ ਜੇ ਬੀ ਸੇਖੋਂ, ਪ੍ਰੋ ਦੇਵ ਕੁਮਾਰ,ਪ੍ਰੋ ਰੂਬੀ,ਪ੍ਰੋ ਰਜਿੰਦਰ ਕੌਰ,ਟੀਮ ਸਕੱਤਰ ਅਮ੍ਰਿਤਪਾਲ ਕੌਰ,ਮਨਜੀਤ ਸਿੰਘ,ਸੁਖਵੀਰ ਕੌਰ,ਸਨੀ ਆਦਿ ਵਿਦਿਆਰਥੀ ਹਾਜ਼ਰ ਸਨ।
ਕੈਪਸ਼ਨ-ਖਾਲਸਾ ਕਾਲਜ ਮਾਹਿਲਪੁਰ ਵਿਖੇ ਵਿਦਿਆਰਥੀਆਂ ਦੇ ਸਨਮਾਨ ਮੌਕੇ ਕਾਰਜਾਕਾਰੀ ਪ੍ਰਿੰ ਅਰਾਧਨਾ ਦੁੱਗਲ ਅਤੇ ਹੋਰ ਸਟਾਫ ਮੈਂਬਰ।

About The Author

Leave a reply

Your email address will not be published. Required fields are marked *