Select Page

ਸਿਹਤ ਵਿਭਾਗ ਵਲੋਂ ਜਿਲ੍ਹੇ ਦੇ 2 ਲੱਖ 12 ਹਜ਼ਾਰ 704 ਬੱਚਿਆਂ ਨੂੰ ਪੋਲੀਓ ਬੂੰਦਾ ਪਿਲਾਈਆਂ ਜਾਣਗੀਆਂ

ਸਿਹਤ ਵਿਭਾਗ ਵਲੋਂ ਜਿਲ੍ਹੇ ਦੇ 2 ਲੱਖ 12 ਹਜ਼ਾਰ 704 ਬੱਚਿਆਂ ਨੂੰ ਪੋਲੀਓ ਬੂੰਦਾ ਪਿਲਾਈਆਂ ਜਾਣਗੀਆਂ

ਹੁਸ਼ਿਆਰਪੁਰ (ਸ਼ਾਨੇ ) 0 ਤੋ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਪੋਲੀਉ ਰੋਧਿਕ ਬੂੰਦਾਂ ਪਿਲਾਉਣ ਲਈ ਮਿਤੀ 19 ਜਨਵਰੀ ਦਿਨ ਐਤਵਾਰ ਤੋ ਤਿੰਨ ਦਿਨਾਂ ਨੈਸ਼ਨਲ ਪੱਲਸ ਪੋਲੀਉ ਰਾਉਡ 2020 ਮੁਹਿੰਮ ਸ਼ੁਰੂਆਤ ਕੀਤੀ ਜਾ ਰਹੀ ਹੈ । ਇਹਨਾਂ ਗੱਲਾ ਪ੍ਰਗਟਾਵਾਂ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਜ਼ਿਲ੍ਹਾ ਸਿਖਲਾਈ ਕੇਦਰ ਵਿਖੇ ਕਰਵਾਈ ਗਈ ਇਕ ਦਿਨਾਂ ਵਰਕਸ਼ਾਪ ਵਿੱਚ ਕੀਤਾ । ਇਸ ਵਰਕਸ਼ਾਪ ਵਿੱਚ ਸੀਨੀਅਰ ਮੈਡੀਕਲ ਅਫਸਰਾਂ, ਨੋਡਲ ਅਫਸਰ ਅਤੇ ਫੀਲਡ ਸੁਪਰਵਾਈਜਰ ਸਟਾਫ ਹਾਜਰ ਹੋਇਆ । ਇਸ ਮੌਕੇ ਉਹਨਾਂ ਕਿਹਾ ਕਿ ਭਾਵੇ ਭਾਰਤ ਪੋਲੀਉ ਮੁੱਕਤ ਹੋ ਚੁੱਕਾ ਹੈ ਪਰ ਫਿਰ ਵੀ ਸਾਡੇ ਗੁਆਢੀ ਦੇਸ਼ ਪਕਿਸਤਾਨ ਤੇ ਅਫਗਾਨਸਤਾਨ ਵਿੱਚ ਅਜੇ ਵੀ ਪੋਲੀਉ ਦੇ ਕੇਸ ਪਾਏ ਜਾ ਰਹੇ ਹਨ । ਉਹਨਾਂ ਦੱਸਿਆ ਕਿ ਸਾਲ 1985 ਵਿੱਚ 125 ਦੇਸ਼ਾਂ ਵਿੱਚ ਵਿੱਚ ਪੋਲੀਉ ਦੇ ਕੇਸ ਸਨ ਜੋ ਕਿ ਸਾਲ 2019 ਵਿੱਚ ਘੱਟ ਤਿੰਨ ਦੇਸ਼ਾ ਵਿੱਚ ਰਹਿ ਗਏ ਹਨ । ਉਹਨਾਂ ਦੱਸਿਆ ਕਿ ਇਸ ਮੁਹਿੰਮ ਦੋਰਾਨ ਜ਼ਿਲ੍ਹੇ ਦੀ ਕਰੀਬ 15 ਲੱਖ 13 ਹਜਾਰ 158 ਅਬਾਦੀ ਨੂੰ ਕਵਰ ਕਰਕੇ 0 ਤੋ 5 ਸਾਲ ਤੱਕ ਦੇ ਬੱਚਿਆਂ ਨੂੰ 2 ਲੱਖ 12 ਹਜਾਰ 704 ਬੱਚਿਆ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਪੋਲੀਉ ਰੋਧਿਕ ਬੂੰਦਾਂ ਪਿਲਾਈਆਂ ਜਾਣਗੀਆਂ ।

ਜਿਲਾਂ ਟੀਕਾਕਰਨ ਅਫ਼ਸਰ ਡਾ .ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਇਸ ਮੁਹਿੰਮ ਦੋਰਾਨ 749 ਬੂਥ ਲਗਾਏ ਜਾਣਗੇ ਅਤੇ ਬਸ ਸਟੈਡ , ਰੇਲਵੇ ਸਟੇਸ਼ਨ ਆਦਿ ਥਾਵਾਂ ਤੇ 23 ਟਰਾਜਿਟ ਕੈਪ ਲਗਾਏ ਜਾਣਗੇ । ਇਹਨਾ ਟੀਮਾਂ ਨੂੰ ਨਿਰੀਖਣ ਕਰਨ ਲਈ 43 ਸੁਪਰਵਾਈਜਰ ਟੀਮਾਂ, ਤੇ 21 ਮੋਬਾਇਲ ਟੀਮਾਂ ਲਾਈਆ ਗਈਆਂ ਤਾਂ ਜੋ ਕੋਈ ਵੀ ਬੱਚਾ ਇਸ ਪੋਲੀਉ ਵੈਕਸੀਨ ਪੀਣ ਤੋ ਵਾਂਝਾ ਨਾ ਰਹਿ ਹੈ । ਇਸ ਮੋਕੇ ਉਹਨਾਂ ਸਿਹਤ ਅਧਿਕਾਰੀਆ ਨੂੰ ਹਦਾਇਤ ਕੀਤੀ ਹਾਈ ਰਿਸਕ ਖੇਤਰ ਜਿਵੇ ਸਲੱਮ , ਭੱਠੇ , ਨਵ ਉਸਾਰੀ ਇਮਰਾਤਾਂ ਬਾਲੇ ਥਾਵਾਂ ਤੇ ਵਿਸ਼ੇਸ਼ ਫੋਕਸ ਕਰਕੇ ਇਸ ਮੁਹਿੰਮ ਨੂੰ ਸਫਲ ਬਣਾਇਆ ਜਾਵੇ । ਇਸ ਵਰਕਸ਼ਾਪ ਵਿੱਚ ਡਾ ਪਵਨ ਕੁਮਾਰ ਸਹਾਇਕ ਸਿਵਲ ਸਰਜਨ , ਡਾ ਰਜਿੰਦਰ ਰਾਜ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ , ਸਬ ਡਿਵੀਜਨ ਹਸਪਤਾਲਾ ਦੇ ਐੱਸਐੱਮਓ ਮੌਜੂਦ ਸਨ ।,

About The Author

Leave a reply

Your email address will not be published. Required fields are marked *