Select Page

ਖਾਲਸਾ ਕਾਲਜ ਵਿਖੇ ਮਾਨਵੀ ਅਧਿਕਾਰਾਂ ਸਬੰਧੀ ਵਰਕਸ਼ਾਪ ਅਤੇ ਸੈਮੀਨਾਰ ਦਾ ਆਯੋਜਨ

ਖਾਲਸਾ ਕਾਲਜ ਵਿਖੇ ਮਾਨਵੀ ਅਧਿਕਾਰਾਂ ਸਬੰਧੀ ਵਰਕਸ਼ਾਪ ਅਤੇ ਸੈਮੀਨਾਰ ਦਾ ਆਯੋਜਨ

ਮਾਹਿਲਪੁਰ( ਸੇਖੋਂ ) – ਇਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿਖੇ ਪੋਸਟ ਗਰੈਜੂਏਟ ਹਿਉੂਮਨ ਰਾਈਟਸ ਐਂਡ ਡਿਊਟੀਜ਼ ਵਿਭਾਗ ਵਲੋਂ ਨੈਸ਼ਨਲ ਹਿਉਮਨ ਰਾਈਟਸ ਕਮਿਸ਼ਨ ਦੇ ਸਹਿਯੋਗ ਨਾਲ ਮਾਨਵੀ ਅਧਿਕਾਰਾਂ ਸਬੰਧੀ ਇਕ ਦਿਨ•ਾਂ ਸਿਖਲਾਈ ਵਰਕਸ਼ਾਪ ਅਤੇ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੇ ਰਸਮੀ ਉਦਘਾਟਨ ਮੌਕੇ ਸ਼ਮ•ਾਂ ਰੌਸ਼ਨ ਕਰਨ ਦੀ ਰਸਮ ਪੰਜਾਬ ਸਟੇਟ ਹਿਉਮਨ ਰਾਈਟਸ ਕਮਿਸ਼ਨ ਦੇ ਚੇਅਰਪਰਸਨ ਅਤੇ ਸੇਵਾ ਮੁਕਤ ਜੱਜ ਇਕਬਾਲ ਅਹਿਮਦ ਅਨਸਾਰੀ,ਪ੍ਰਿੰ ਪਰਵਿੰਦਰ ਸਿੰਘ,ਡਾ. ਮਨਵਿੰਦਰ ਕੌਰ,ਪ੍ਰੋ ਤਰੁਣ ਘਈ,ਕਾਲਜ ਮੈਨੇਜਮੈਂਟ ਦੇ ਮੀਤ ਪ੍ਰਧਾਨ ਵਿੰਗ ਕਮਾਂਡਰ ਹਰਦੇਵ ਸਿੰਘ ਢਿਲੋਂ,ਜਨਰਲ ਸਕੱਤਰ ਗੁਰਿੰਦਰ ਸਿੰਘ ਬੈਂਸ ਨੇ ਨਿਭਾਈ। ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ਨੇ ਪੁੱਜੇ ਡੈਲੀਗੇਟਾਂ ਦਾ ਸਵਾਗਤ ਕੀਤਾ ਅਤੇ ਕਾਲਜ ਵਿਖੇ ਮਨੁੱਖੀ ਅਧਿਕਾਰਾਂ ਨਾਲ ਜੁੜੇ ਕੋਰਸ ਦੇ ਵਿਦਿਆਰਥੀਆਂ ਨੂੰ ਅਜਿਹੇ ਸੈਮੀਨਾਰਾਂ ਤੋਂ ਸਿੱਖਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਕੁੰਜੀਵਤ ਭਾਸ਼ਣ ਵਿਚ ਕਮਿਸ਼ਨ ਦੇ ਚੇਅਰਪਰਸਨ ਇਕਬਾਲ ਅਹਿਮਦ ਅਨਸਾਰੀ ਨੇ ਕਿਹਾ ਕਿ ਮਾਨਵੀ ਅਧਿਕਾਰਾਂ ਦੀ ਮਨੁੱਖੀ ਸਭਿਅਤਾ ਦੇ ਸ਼ੁਰੂ ਤੋਂ ਹੀ ਬੇਹੱਦ ਮਹੱਤਤਾ ਰਹੀ ਹੈ। ਉਨ•ਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਾਨੂੰਨ ਦੇ ਪ੍ਰਸੰਗ ਵਿਚ ਮਨੁੱਖੀ ਅਧਿਕਾਰਾਂ ਦੀ ਮਹੱਤਤਾ ਬਾਰੇ ਦੱਸਿਆ। ਉਨ•ਾਂ ਔਰਤਾਂ ਨਾਲ ਛੇੜਛਾੜ ਅਤੇ ਬਲਾਤਕਾਰ ਦੀਆਂ ਘਟਨਾਵਾਂ ਦੇ ਸਬੰਧ ਵਿਚ ਮਨੁੱਖੀ ਅਧਿਕਾਰਾਂ ਕਾਨੂੰਨਾਂ ਦੀ ਵਰਤੋਂ ਸਬੰਧੀ ਆਉਂਦੀਆਂ ਚੁਣੌਤੀਆਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਪੰਜਾਬ ਯੂਨੀਵਰਸਿਟੀ ਚੰਡੀਗੜ• ਤੋਂ ਡਾ. ਮਨਵਿੰਦਰ ਕੌਰ ਨੇ ਔਰਤਾਂ,ਬੱਚਿਆਂ,ਚੁਣੌਤੀਗ੍ਰਸਤ ਨਾਗਰਿਕਾਂÎ ਸਮੇਤ ਸਾਰੇ ਮਨੁੱਖੀ ਵਰਗਾਂ ਲਈ ਮਾਨਵੀ ਅਧਿਕਾਰਾਂ ਦੀ ਮਹੱਤਤਾ ‘ਤੇ ਰੌਸ਼ਨੀ ਪਾਈ। ਉਨ•ਾਂ ਕਿਹਾ ਕਿ ਮਾਨਵੀ ਅਧਿਕਾਰਾਂ ਦਾ ਅਰਥ ਸਭ ਲਈ ਆਜ਼ਾਦੀ ਅਤੇ ਮਾਨ ਸਨਮਾਨ ਦੀ ਬਹਾਲੀ ਹੈ। ਤੀਜੇ ਸੈਸ਼ਨ ਦੌਰਾਨ ਪੰਜਾਬ ਯੂਨੀਵਰਿਸਟੀ ਤੋਂ ਡਾ. ਸਵਰਨਜੀਤ ਕੌਰ ਨੇ ਭਾਰਤ ਵਿਚ ਮਨੁੱਖੀ ਅਧਿਕਾਰਾਂ ਨਾਲ ਜੁੜੀਆਂ ਵੱਖ ਵੱਖ ਸੰਸਥਾਵਾਂ ਦੀ ਕਾਰਗੁਜ਼ਾਰੀ ਬਾਰੇ ਆਪਣੇ ਖੋਜ ਪੱਤਰ ਪੇਸ਼ ਕੀਤਾ। ਇਸ ਮੌਕੇ ਐਸਪੀਐਨ ਕਾਲਜ ਮੁਕੇਰੀਆਂ ਤੋਂ ਪ੍ਰੋ ਤਰੁਣ ਘਈ ਨੇ ਪਰਵਾਸੀ ਮਜ਼ਦੂਰਾਂ,ਗਰੀਬ ਔਰਤਾਂ,ਚੁਣੌਤੀਗ੍ਰਸਤ ਬੱਚਿਆਂ,ਘੱਟ ਗਿਣਤੀਆਂ,ਬਜ਼ੁਰਗਾਂ ਅਤੇ ਗੰਭੀਰ ਬੀਮਾਰੀਆਂ ਤੋਂ ਪੀੜਤ ਲੋਕਾਂ ਦੇ ਮਾਨਵੀ ਅਧਿਕਾਰਾਂ ਦੀ ਰਾਖੀ ਬਾਰੇ ਚਰਚਾ ਕੀਤੀ ਅਤੇ ਕਿਹਾ ਕਿ ਸਭ ਲਈ ਕਾਨੂੰਨ, ਸਭ ਲਈ ਸਮਾਨਤਾ ਅਤੇ ਸਭ ਲਈ ਬਰਾਬਰ ਅਧਿਕਾਰ ਮਾਨਵੀ ਅਧਿਕਾਰਾਂ ਦਾ ਉਦੇਸ਼ ਹੋਣਾ ਚਾਹੀਦਾ ਹੈ। ਧੰਨਵਾਦੀ ਸ਼ਬਦ ਉਪ ਪ੍ਰਿੰ. ਪਵਨਦੀਪ ਚੀਮਾ ਨੇ ਕਹੇ। ਇਸ ਮੌਕੇ ਵੱਖ ਵੱਖ ਕਾਲਜਾਂ ਤੋਂ ਪੁੱਜੇ ਡੈਲੀਗੇਟਾਂ ਨੂੰ ਸਨਮਾਨ ਚਿੰਨ• ਅਤੇ ਪ੍ਰਮਾਣ ਪੱਤਰ ਦਿੱਤੇ ਗਏ। ਮੰਚ ਦੀ ਕਾਰਵਾਈ ਪ੍ਰੋ ਸੌਰਭ ਰਾਣਾ ਨੇ ਚਲਾਈ। ਇਸ ਮੌਕੇ ਪ੍ਰਿੰ ਧੀਰਜ ਸ਼ਰਮਾ,ਪ੍ਰੋ ਜਗ ਸਿੰਘ,ਪ੍ਰੋ ਸਰਵਣ ਸਿੰਘ,ਬਨਿੰਦਰ ਸ਼ਰਮਾ,ਕਨਵੀਨਰ ਪ੍ਰੋ ਰਜਿੰਦਰ ਪ੍ਰਸਾਦ,ਡਾ. ਤਾਰਾ ਦੇਵੀ,ਪ੍ਰੋ ਅਮਰਜੀਤ ਸਿੰਘ,ਪ੍ਰੋ ਅਮਨਦੀਪ ਕੌਰ,ਪ੍ਰੋ ਕਿਰਨਦੀਪ ਕੌਰ ਆਦਿ ਸਮੇਤ ਕਾਲਜ ਦਾ ਹੋਰ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।
ਕੈਪਸ਼ਨ-ਕੁੰਜੀਵਤ ਭਾਸ਼ਣ ਮੌਕੇ ਸੰਬੋਧਨ ਕਰਦੇ ਹੋਏ ਸੇਵਾ ਮੁਕਤ ਜੱਜ ਇਕਬਾਲ ਅਹਿਮਦ ਅਨਸਾਰੀ ਅਤੇ ਮੰਚ ‘ਤੇ ਹਾਜ਼ਰ ਪਤਵੰਤੇ।

About The Author

Leave a reply

Your email address will not be published. Required fields are marked *