Select Page

ਸਿਹਤ ਵਿਭਾਗ ਵਲੋਂ ਤੰਬਾਕੂ ਵੇਚਣ ਵਾਲਿਆ ਵਿਰੁੱਧ ਕੱਸੀ ਨਕੇਲ , ਕੱਟੇ 24 ਚਲਾਨ

ਸਿਹਤ ਵਿਭਾਗ ਵਲੋਂ ਤੰਬਾਕੂ ਵੇਚਣ ਵਾਲਿਆ ਵਿਰੁੱਧ ਕੱਸੀ ਨਕੇਲ , ਕੱਟੇ 24 ਚਲਾਨ

ਹੁਸ਼ਿਆਰਪੁਰ ( ਸ਼ਾਨੇ ) ਸਿਹਤ ਵਿਭਾਗ ਪੰਜਾਬ ਦੇ ਤੰਬਾਕੂ ਕੰਟਰੋਲ ਸੈਲ ਵੱਲੋ ਚਲਈ ਤੰਬਾਕੂ ਵਿਰੋਧੀ ਕਾਨੂੰਨ ਦੀ ਉਲੰਘਣਾ ਕਰਨ ਵਾਲਿਆ ਵਿਰੁੱਧ ਕਨੂੰਨੀ ਕਰਵਾਈ ਕਰਨ ਲਈ ਸਿਵਲ ਸਰਜਨ ਡਾ ਰੇਨੂੰ ਸੂਦ ਦੇ ਦਿਸ਼ਾ ਨਿਰਦੇਸ਼ਾ ਤਹਿਤ ਤੰਬਾਕੂ ਕੰਟਰੋਲ ਸੈਲ ਹੁਸ਼ਿਆਰਪੁਰ ਦੀ ਟੀਮ ਜਿਲਾਂ ਨੋਡਲ ਅਫਸਰ ਤੰਬਾਕੂ ਕੰਟਰੋਲ ਸੈਲ ਡਾ ਸੁਨੀਲ ਅਹੀਰ ਦੀ ਅਗਵਾਈ ਹੇਠ ਜਿਸ ਵਿੱਚ ਸਿਹਤ ਇੰਸਪੈਕਟਰ ਸੰਜੀਵ ਕਮਾਰ ਅਤੇ ਵਿਸ਼ਾਲ ਪੁਰੀ ਵੱਲੋ ਹੁਸ਼ਿਆਰਪੁਰ ਸ਼ਹਿਰ ਅਤੇ ਨਸਰਾਲਾ ਖੇਤਰ ਵਿੱਚ ਕਾਰਵਾਈ ਕਰਦੇ ਹੋਏ 24 ਚਲਾਣ ਕੱਟੇ ਅਤੇ 4650 ਰੁਪਏ ਜੁਰਮਾਨਾ ਵਸੂਲ ਕੀਤਾ । ਉਹਨਾਂ ਨੇ ਕਿਹਾਕਿ ਛਾਪੇ ਮਾਂਰੀ ਦਾ ਮਕੱਸਦ ਤੰਬਾਕੂ ਵਿਰੋਧੀ ਕਨੂੰਨਾ ਦੀ ਉਲੰਘਣਾ ਕਰਨ ਵਾਲਿਆ ਦੇ ਮਨ ਵਿੱਚ ਡਰ ਪੈਦਾ ਕਰਨ ਦੇ ਪਰਿਆਸ ਹੈ ਤਾਂ ਕਿ ਕਨੂੰਨ ਦੀ ਉਲਘਣਾ ਨੂੰ ਘਟਾਇਆ ਜਾ ਸਕੇ । ਕੋਟਪਾ ਦੀ ਉਲੰਘਣਾ ਭਾਵੇ ਹੁਸਿਆਰਪੁਰ ਜਿਲੇ ਵਿੱਚ ਪਹਿਲਾਂ ਨਾਲੋ ਕਾਫੀ ਘੱਟੀ ਹੈ , ਪਰ ਅਜੇ ਵੀ ਕਈ ਜਨਤਕ ਥਾਵਾਂ ਉਤੇ ਸਿਗਰਟ ਨੋਸ਼ੀ ਕੀਤੀ ਜਾਦੀ ਹੈ, ਅਤੇ ਖੁੱਲੀ ਸਿਗਰਟ ਦੀ ਵਿਕਰੀ ਵੀ ਹੁੰਦੀ ਹੈ । ਤੰਬਾਕੂ ਵਿਕਰੇਤਾ ਅਤੇ ਆਮ ਜਨਤਾ ਨੂੰ ਸਹਿਯੋਗ ਕਰਨਾ ਚਹੀਦਾ ਹੈ ਤਾਂ ਕਿ ਅਨਮੋਲ ਜੀਵਨ ਜਿਹੜੇ ਤੰਬਾਕੂ ਨੋਸ਼ੀ ਕਾਰਨ ਵੇ ਵਕਤੀ ਜਾਇਆ ਹੁੰਦੇ ਉਹਨਾਂ ਨੂੰ ਬਚਿਆ ਜਾ ਸਕੇ । ਫੋਟੋ ਕੈਪਸ਼ਨ ਤੰਬਾਕੂ ਵਿਕਰੇਤਾ ਦੁਕਾਨਦਾਰਾਂ ਦੇ ਚਲਾਣ ਕੱਟਦੇ ਹੋਏ ਡਾ ਸੁਨੀਲ ਅਹੀਰ , ਸੰਜੀਵ ਠਾਕਰ , ਵਿਸ਼ਾਲ ਪੁਰੀ ਤੇ ਹੋਰ ।

3 Attachments

About The Author

Leave a reply

Your email address will not be published. Required fields are marked *