Select Page

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸਿੰਡੀਕੇਟ ਟੀਮ ਲਈ ਚੁਣੇ ਤਿੰਨ ਸੈਨੇਟਰ ਹੁਸ਼ਿਆਰਪੁਰ ਤੋਂ

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸਿੰਡੀਕੇਟ ਟੀਮ ਲਈ ਚੁਣੇ ਤਿੰਨ ਸੈਨੇਟਰ ਹੁਸ਼ਿਆਰਪੁਰ ਤੋਂ

ਗੜ੍ਹਸ਼ੰਕਰ (ਸੇਖ਼ੋ) -ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਨਵੀਂ ਚੁਣੀ ਗਈ ਸਿੰਡੀਕੇਟ ਲਈ ਤਿੰਨ ਸੈਨੇਟਰ ਹੁਸ਼ਿਆਰਪੁਰ ਜ਼ਿਲੇ ਨਾਲ ਸਬੰਧਤ ਹਨ। ਇਨ੍ਹਾਂ ਵਿਚ ਜੀਜੀਡੀਐਸਡੀ ਕਾਲਜ ਹਰਿਆਣਾ ਦੇ ਪ੍ਰਿੰਸੀਪਲ ਡਾ. ਗੁਰਦੀਪ ਸ਼ਰਮਾ,ਖਾਲਸਾ ਕਾਲਜ ਗੜ੍ਹਦੀਵਾਲਾ ਦੇ ਪ੍ਰੋਫੈਸਰ ਗੁਰਦੀਪ ਕੁਮਾਰ ਅਤੇ ਸਰਕਾਰੀ ਕਾਲਜ ਹੁਸ਼ਿਆਰਪੁਰ ਦੇ ਪ੍ਰੋਫੈਸਰ ਸੰਦੀਪ ਸੀਕਰੀ ਸ਼ਾਮਿਲ ਹਨ। ਡਾ. ਗੁਰਦੀਪ ਸ਼ਰਮਾ ਸਾਲ 2016 ਦੌਰਾਨ ਸੰਯੁਕਤ ਫੈਕਲਟੀ ਵਿਚੋਂ ਸੈਨੇਟਰ ਚੁਣੇ ਗਏ ਸਨ ਅਤੇ ਉਨ੍ਹਾਂ ਨੇ ਇਸ ਵਾਰ ਸਿੰਡੀਕੇਟ ਮੈਂਬਰ ਵਜੋਂ ਚੁਣ ਹੋ ਕੇ ਸੱਤਵੀਂ ਵਾਰ ਆਪਣੀ ਹਾਜ਼ਰੀ ਲਗਾਈ ਹੈ। ਪ੍ਰੋ ਗੁਰਦੀਪ ਕੁਮਾਰ ਟੀਚਰਜ਼ ਫੈਕਲਟੀ ਵਿਚੋਂ ਭਾਰੀ ਮਤ ਨਾਲ ਸੈਨੇਟਰ ਚੁਣੇ ਗਏ ਸਨ ਅਤੇ ਉਨ੍ਹਾਂ ਨੂੰ ਵੀ ਸਿੰਡੀਕੇਟ ਮੈਂਬਰ ਵਜੋਂ ਚੁਣਿਆ ਗਿਆ ਹੈ। ਉਹ ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਵਿਚ ਵੀ ਸਰਗਰਮ ਭੂਮਿਕਾ ਨਿਭਾਉਣ ਵਾਲੇ ਆਗੂਆਂ ਵਿਚੋਂ ਇਕ ਹਨ। ਸੰਦੀਪ ਸੀਕਰੀ ਵਿਦਿਆਰਥੀ ਖੇਮੇ ਵਿਚੋਂ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਸੈਨੇਟਰ ਚੁਣੇ ਗਏ ਸਨ ਜਿਨ੍ਹਾਂ ਨੂੰ ਇਸ ਵਾਰ ਸਿੰਡੀਕੇਟ ਮੈਂਬਰ ਵਜੋਂ ਚੁਣਿਆ ਗਿਆ ਹੈ। ਉਹ ਇਸ ਵੇਲੇ ਸਰਕਾਰੀ ਕਾਲਜ ਹੁਸ਼ਿਆਰਪੁਰ ਵਿਖੇ ਪ੍ਰੋਫੈਸਰ ਵਜੋਂ ਸੇਵਾ ਨਿਭਾ ਰਹੇ ਹਨ। ਸਿੰਡੀਕੇਟ ਦੀ ਟੀਮ ਵਿਚ ਹੁਸ਼ਿਆਰਪੁਰ ਦੇ ਤਿੰਨ ਸੈਨੇਟਰਾਂ ਦੇ ਚੁਣੇ ਜਾਣ ‘ਤੇ ਜ਼ਿਲੇ ਦੀਆਂ ਉੱਚ ਸਿੱਖਿਅਕ ਸੰਸਥਾਵਾਂ ਵਿਚ ਖੁਸ਼ੀ ਦਾ ਮਾਹੌਲ ਹੈ। ਇਸ ਸਬੰਧੀ ਸਿੱਖ ਵਿਦਿਅਕ ਕੌਂਸਲ ਮਾਹਿਲਪੁਰ ਦੇ ਪ੍ਰਧਾਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ,ਸਕੱਤਰ ਗੁਰਿੰਦਰ ਸਿੰਘ ਬੈਂਸ,ਮੈਨੇਜਰ ਇੰਦਰਜੀਤ ਸਿੰਘ ਭਾਰਟਾ,ਸੀਨੀਅਰ ਮੀਤ ਪ੍ਰਧਾਨ ਵਿੰਗ ਕਮਾਂਡਰ ਹਰਦੇਵ ਸਿੰਘ ਢਿਲੋਂ ਅਤੇ ਕਾਲਜ ਦੇ ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ਨੇ ਸਿੰਡੀਕੇਟ ਲਈ ਚੁਣੀ ਟੀਮ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਕਾਲਜਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਜੁੜੇ ਮਸਲੇ ਉਠਾਉਣ ਵਿਚ ਸਿੰਡੀਕੇਟ ਦੀ ਨਵੀਂ ਟੀਮ ਅਹਿਮ ਭੂਮਿਕਾ ਨਿਭਾਏਗੀ।
ਕੈਪਸ਼ਨ- ਸਿੰਡੀਕੇਟ ਲਈ ਚੁਣੇ ਗਏ ਹੁਸ਼ਿਆਰਪੁਰ ਜ਼ਿਲੇ ਨਾਲ ਸਬੰਧਤ ਸੈਨੇਟਰ। ਫੋਟੋ ਸੇਖੋਂ

About The Author

Leave a reply

Your email address will not be published. Required fields are marked *