Select Page

ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵਲੋਂ ਖਾਲਸਾ ਕਾਲਜ ਨੂੰ ਪੰਦਰਾਂ ਲੱਖ ਰੁਪਏ ਦੀ ਸਹਾਇਤਾ ਦਾ ਐਲਾਨ

ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵਲੋਂ ਖਾਲਸਾ ਕਾਲਜ ਨੂੰ ਪੰਦਰਾਂ ਲੱਖ ਰੁਪਏ ਦੀ ਸਹਾਇਤਾ ਦਾ ਐਲਾਨ

ਮਾਹਿਲਪੁਰ (ਸੇਖ਼ੋ) –  ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿਖੇ ਸਿੱਖ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦੀ ਅਗਵਾਈ ਅਤੇ ਪ੍ਰਿੰ ਪਰਵਿੰਦਰ ਸਿੰਘ ਦੀ ਦੇਖ ਰੇਖ ਹੇਠ ਹੋਏ ਸਮਾਗਮ ਦੌਰਾਨ ਲੋਕ ਸਭਾ ਮੈਂਬਰ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਵਲੋਂ ਕਾਲਜ ਦੇ ਵਿਕਾਸ ਕਾਰਜਾਂ ਲਈ ਆਪਣੇ ਅਖ਼ਤਿਆਰੀ ਫੰਡ ਵਿਚੋਂ ਪੰਦਰਾਂ ਲੱਖ  ਰੁਪਏ ਦੀ ਸਹਾਇਤਾ ਦਾ ਐਲਾਨ ਕੀਤਾ। ਇਸ ਮੌਕੇ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਭਵਿੱਖ ਵਿਚ ਵੀ ਉਹ ਕਾਲਜ ਦੀ ਹੋਰ ਵਿੱਤੀ ਮਦਦ ਲਈ ਸਹਿਯੋਗ ਦੇਣਗੇ। ਇਸ ਮੌਕੇ ਪ੍ਰਿੰ ਪਰਵਿੰਦਰ ਸਿੰਘ ਨੇ ਪ੍ਰੇ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਕਾਲਜ ਵਿਖੇ ਚੱਲਦੇ ਕੋਰਸਾਂ ਬਾਰੇ ਜਾਣਕਾਰੀ ਦਿੱਤੀ ਅਤੇ ਸਹਾਇਤਾ ਰਾਸ਼ੀ ਲਈ ਉਨ•ਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਕੌਂਸਲ ਅਧੀਨ ਚੱਲ ਰਹੀਆਂ ਤਿੰਨ ਸੰਸਥਾਵਾਂ ਦੇ ਇਤਿਹਾਸ ਬਾਰੇ  ਜਾਣਕਾਰੀ ਦਿੱਤੀ ਅਤੇ ਪ੍ਰੋ ਚੰਦੂਮਾਜਰਾ ਵਲੋਂ ਦਿੱਤੀ ਵਿੱਤੀ ਸਹਾਇਤੀ ਨਾਲ ਕਾਲਜ ਵਿਖੇ ਕਰਵਾਏ ਜਾਣ ਵਾਲੇ ਵਿਕਾਸ ਕਾਰਜਾਂ ਬਾਰੇ ਵਿਚਾਰ ਰੱਖੇ। ਸਮਾਗਮ ਮੌਕੇ ਕਾਲਜ ਦੇ ਪ੍ਰਬੰਧਕਾਂ ਵਲੋਂ ਪ੍ਰੇ ਚੰਦੂਮਾਜਰਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸਿੱਖ ਐਜੂਕੇਸ਼ਨਲ ਕੌਂਸਲ ਦੇ ਹੋਰ ਅਹੁਦੇਦਾਰਾਂ ਵਿਚ ਇੰਦਰਜੀਤ ਸਿੰਘ ਭਾਰਟਾ,ਗੁਰਮੇਲ ਸਿੰਘ ਗਿੱਲ,ਗੁਰਿੰਦਰ ਸਿੰਘ ਬੈਂਸ,ਕਪਿਲ ਸ਼ਰਮਾ,ਸਤਵੀਰ ਸਿੰਘ ਬੈਂਸ,ਬਨਿੰਦਰ ਸ਼ਰਮਾ ਤੋਂ ਇਲਾਵਾ ਅਕਾਲੀ ਆਗੂ ਤਰਲੋਕ ਸਿੰਘ ਨਾਗਪਾਲ,ਹਰਜੀਤ ਸਿੰਘ ਭਾਤਪੁਰ,ਹਰਪ੍ਰੀਤ ਸਿੰਘ ਬੈਂਸ,ਬਲਵੀਰ ਸਿੰਘ ਕਹਾਰਪੁਰ,ਪ੍ਰੋ ਅਜੀਤ ਲੰਗੇਰੀ,ਪ੍ਰੋ ਜਗ ਸਿੰਘ,ਸਾਬਕਾ ਪ੍ਰੋ ਸਰਵਣ ਸਿੰਘ ਆਦਿ ਸਮੇਤ ਸਟਾਫ ਮੈਂਬਰ ਹਾਜ਼ਰ ਸਨ।
ਕੈਪਸ਼ਨ- ਪ੍ਰੋ ਚੰਦੂਮਾਜਰਾ ਦਾ ਸਨਮਾਨ ਕਰਦੇ ਹੋਏ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ,ਪ੍ਰਿੰ ਪਰਵਿੰਦਰ ਸਿੰਘ ਅਤੇ ਹੋਰ ਪਤਵੰਤੇ।

About The Author

Leave a reply

Your email address will not be published. Required fields are marked *