Select Page

ਖ਼ਾਲਸਾ ਕਾਲਜ  ਵਿਖ਼ੇ ਅੰਤਰ ਰਾਸ਼ਟਰੀ ਪੰਜਾਬੀ ਕਾਨਫਰੰਸ ਸਬੰਧੀ ਸਾਹਿਤਕਾਰਾਂ ਦੀ ਮੀਟਿੰਗ ਹੋਈ

ਖ਼ਾਲਸਾ ਕਾਲਜ  ਵਿਖ਼ੇ ਅੰਤਰ ਰਾਸ਼ਟਰੀ ਪੰਜਾਬੀ ਕਾਨਫਰੰਸ ਸਬੰਧੀ ਸਾਹਿਤਕਾਰਾਂ ਦੀ ਮੀਟਿੰਗ ਹੋਈ
ਮਾਹਿਲਪੁਰ (ਸੇਖ਼ੋ) – ਇਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਲੋਂ ਪੰਜਾਬ ਕਲਾ ਪਰਿਸ਼ਦ ਚੰਡੀਗੜ• ਦੇ ਸਹਿਯੋਗ ਨਾਲ 8-9 ਫਰਵਰੀ ਨੂੰ ਸਮਕਾਲੀ ਪੰਜਾਬੀ ਸਾਹਿਤ ਵਿਸ਼ੇ ‘ਤੇ ਕਰਵਾਈ ਜਾ ਰਹੀ ਅੰਤਰ ਰਾਸ਼ਟਰੀ ਪੰਜਾਬੀ ਕਾਨਫਰੰਸ ਸਬੰਧੀ ਕਾਨਫਰੰਸ ਦੀ ਸਤਾਨਕ ਸਬ ਕਮੇਟੀ ਦੇ ਸਾਹਿਤਕਾਰ ਅਹੁਦੇਦਾਰਾਂ ਦੀ ਇਕ ਮੀਟਿੰਗ ਪ੍ਰਿੰ ਡਾ. ਪਰਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਪ੍ਰਿੰ ਪਰਵਿੰਦਰ ਸਿੰਘ ਨੇ ਪੁੱਜੇ ਸਾਹਿਤਕਾਰਾਂ ਨੂੰ ਸਵਾਗਤੀ ਸ਼ਬਦ ਕਹੇ ਅਤੇ ਸਮਾਗਮ ਦੀ ਰੂਪ ਰੇਖਾ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਸਾਹਿਤਕਾਰਾਂ ਨੇ ਕਾਨਫਰੰਸ ਦੀ ਸਫ਼ਲਤਾ ਲਈ ਆਪਣੇ ਸੁਝਾਅ ਦਿੱਤੇ ਅਤੇ ਇਸ ਸਮਾਰੋਹ ਨੂੰ ਵਧੀਆ ਢੰਗ ਨਾਲ ਨੇਪਰੇ ਚੜ•ਾਉਣ ਸਬੰਧੀ  ਸੁਝਾਅ ਦਿੱਤੇ।ਇਸ ਮੌਕੇ ਕਾਨਫਰੰਸ ਦੌਰਾਨ ਤਕਨੀਕੀ ਸ਼ੈਸ਼ਨਾਂ,ਪੁਸਤਕ ਪ੍ਰਦਰਸ਼ਨੀਆਂ,ਸੋਵੀਨਾਰ ਦੀ ਰਚਨਾ ਸਮੱਗਰੀ ਆਦਿ ਸਬੰਧੀ ਚਰਚਾ ਕੀਤੀ ਗਈ। ਪ੍ਰਿੰ ਧੀਰਜ ਸ਼ਰਮਾ,ਪ੍ਰੋ ਪਵਨਦੀਪ ਚੀਮਾ,ਡਾ. ਜਸਵਿੰਦਰ ਸਿੰਘ,ਕੇਂਦਰੀ ਪੰਜਾਬੀ ਲੇਖਕ ਸਭਾ ( ਸੇਖੋਂ) ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ ਸੰਧੂ ਵਰਿਆਣਵੀ,ਡਾ. ਸਰਵਣ ਸਿੰਘ ਪਰਦੇਸੀ,ਲੇਖਕ ਵਿਜੇ ਬੰਬੇਲੀ,ਬਾਲ ਸਾਹਿਤ ਲੇਖਕ ਬਲਜਿੰਦਰ ਮਾਨ,ਕਹਾਣੀਕਾਰ ਅਵਤਾਰ ਲੰਗੇਰੀ,ਕਹਾਣੀਕਾਰ ਪ੍ਰੀਤ ਨੀਤਪੁਰ,ਲੇਖਕ ਸਰਬਜੀਤ ਸਿੰਘ,ਸ਼ਾਇਰ ਜੀਵਨ ਚੰਦੇਲੀ, ਪ੍ਰੋ ਜੇ ਬੀ ਸੇਖੋਂ,ਪ੍ਰੋ ਬਲਵੀਰ ਕੌਰ, ਪ੍ਰੋ ਤਜਿੰਦਰ ਸਿੰਘ,ਡਾ. ਮਲਵਿੰਦਰ ਸਿੰਘ,ਪ੍ਰੋ ਪਰਮਵੀਰ ਸ਼ੇਰਗਿੱਲ,ਡਾ. ਪ੍ਰਭਜੋਤ ਕੌਰ,ਪ੍ਰੋ ਜਸਦੀਪ ਕੌਰ ਆਦਿ ਹਾਜ਼ਰ ਸਨ।
ਕੈਪਸ਼ਨ-  ਕਾਨਫਰੰਸ ਦੀ ਸਥਾਨਕ ਸਬ ਕਮੇਟੀ ਦੀ ਮੀਟਿੰਗ ਪਿਛੋਂ ਪ੍ਰਿੰ ਪਰਵਿੰਦਰ ਸਿੰਘ ਅਤੇ ਹਾਜ਼ਰ ਸਾਹਿਤਕਾਰ

C

About The Author

Leave a reply

Your email address will not be published. Required fields are marked *