Select Page

ਸੰਘਣੀ ਧੁੰਦ ਕਰਕੇ ਵਾਪਰੇ ਸੜਕ ਹਾਦਸੇ ਵਿੱਚ 4 ਜਖਮੀ 

ਸੰਘਣੀ ਧੁੰਦ ਕਰਕੇ ਵਾਪਰੇ ਸੜਕ ਹਾਦਸੇ ਵਿੱਚ 4 ਜਖਮੀ 

ਟਾਂਡਾ ਉੜਮੁੜ ( ਜਨਗਾਥਾ )  ਟਾਂਡਾ ਸ਼੍ਰੀ ਹਰ ਗੋਬਿੰਦ ਪੁਰ ਰੋਡ ਤੇ   ਪਿੰਡ ਰੜਾ ਦੇ ਮੋੜ ਤੇ ਇਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ | ਟਾਂਡਾ ਵੱਲ ਆ ਰਹੇ  ਪਰਿਵਾਰ ਦੀ  ਕਾਰ ਧੁੰਦ ਕਾਰਨ  ਬੇਕਾਬੂ ਹੋਕੇ ਸੜਕ ਕਿਨਾਰੇ ਦਰੱਖਤ ਵਿੱਚ ਜਾ ਵੱਜੀ ਜਿਸ ਕਾਰਨ ਕਾਰ ਵਿੱਚ ਸਵਾਰ ਇਕ ਪਰਿਵਾਰ ਦੇ 4 ਜੀਅ ਗੰਭੀਰ ਜਖਮੀ ਹੋ ਗਏ | ਸੜਕ ਹਾਦਸੇ ਵਿੱਚ ਗੰਭੀਰ ਜਖਮੀ ਹੋਏ ਅਮਰੀਕ ਸਿੰਘ ਪੁੱਤਰ ਜਗੀਰ ਸਿੰਘ, ਗੁਲਜ਼ਾਰ ਸਿੰਘ ਪੁੱਤਰ ਸੌਦਾਗਰ ਸਿੰਘ, ਲਖਵਿੰਦਰ ਕੌਰ ਪਤਨੀ ਗੁਲਜ਼ਾਰ ਸਿੰਘ ਅਤੇ ਹਰਬੰਸ ਕੌਰ ਪਤਨੀ ਸੌਦਾਗਰ ਸਿੰਘ ਸਾਰੇ ਨਿਵਾਸੀ ਮਿਰਜ਼ਾਪੁਰ ਨੂੰ 108 ਐਂਬੂਲੈਂਸ  ਦੇ ਕਰਮਚਾਰੀਆਂ  ਨੇ ਟਾਂਡਾ ਦੇ ਸਰਕਾਰੀ ਹਸਪਤਾਲ ਭਰਤੀ ਕਰਵਾਇਆ |  ਜਿੱਥੋਂ ਉਨ੍ਹਾਂ ਨੂੰ ਮੁੱਢਲੀ ਡਾਕਟਰੀ ਮਦਦ ਤੋਂ ਬਾਅਦ ਹੁਸ਼ਿਆਰਪੁਰ ਰੈਫਰ ਕੀਤਾ ਗਿਆ ਹੈ |  ਫੋਟੋ ਫਾਈਲ : 2  ਕੈਪਸ਼ਨ : ਸੜਕ ਹਾਦਸੇ ਦੌਰਾਨ ਹਾਦਸਾਗ੍ਰਸਤ ਕਾਰ ਅਤੇ ਜਖਮੀਆਂ ਦਾ ਇਲਾਜ ਕਰਦੀ ਹਸਪਤਾਲ ਦੀ ਟੀਮ |

About The Author

Leave a reply

Your email address will not be published. Required fields are marked *