
ਪ੍ਰੋ ਜੇ ਬੀ ਸੇਖੋਂ ਰਾਗ ਮੈਗਜ਼ੀਨ ਦੇ ਵੱਕਾਰੀ ਐਵਾਰਡ ਲਈ ਚੁਣੇ ਗਏ।

ਮਾਹਿਲਪੁਰ (ਮੋਹਿਤ ਹੀਰ) – ਸਥਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਵਿਖੇ ਪੰਜਾਬੀ ਵਿਭਾਗ ਵਿਚ ਪ੍ਰੋਫੈਸਰ ਵਜੋਂ ਸੇਵਾ ਨਿਭਾ ਰਹੇ ਜੇ ਬੀ ਸੇਖੋਂ ਨੂੰ ਸਾਹਿਤਕ ਮੈਗਜ਼ੀਨ ਅਦਾਰਾ ‘ਰਾਗ’ ਵਲੋਂ ਜਨਵਰੀ ਮਹੀਨੇ ਦੇ ਪਹਿਲੇ ਹਫ਼ਤੇ ਵਿਸ਼ੇਸ਼ ਐਵਾਰਡ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ।ਹਰ ਸਾਲ ਪੰਜਾਬ ਦੇ ਪੰਜ ਸਾਹਿਤਕਾਰਾਂ ਨੂੰ ਦਿੱਤੇ ਜਾਣ ਵਾਲੇ ਇਸ ਐਵਾਰਡ ਦਾ ਫੈਸਲਾ ਅਮਰੀਕਾ ਵਿਖੇ ਵੱਸਦੇ ਅਦਾਰਾ ਰਾਗ ਦੇ ਪ੍ਰਬੰਧਕਾਂ ਇੰਦਰਜੀਤ ਸਿੰਘ ਪੁਰੇਵਾਲ,ਅਜੇ ਤਨਵੀਰ ਅਤੇ ਹੋਰ ਅਹੁਦੇਦਾਰਾਂ ਵਲੋਂ ਕੀਤਾ ਗਿਆ। ਇਸ ਮੌਕੇ ਰਾਗ ਦੇ ਸੰਪਾਦਕ ਅਜਮੇਰ ਸਿੱਧੂ ਨੇ ਕਿਹਾ ਕਿ ਇਹ ਐਵਾਰਡ ਅਗਲੇ ਸਾਲ ਦੇ ਪਹਿਲੇ ਮਹੀਨੇ ਬਰਨਾਲਾ ਵਿਖੇ ਰਾਜ ਪੱਧਰੀ ਸਮਾਗਮ ਦੌਰਾਨ ਦਿੱਤੇ ਜਾਣਗੇ। ਜਿਕਰਯੋਗ ਹੈ ਕਿ ਪ੍ਰੋ ਸੇਖੋਂ ਪੰਜਾਬੀ ਗਲਪ ਆਲੋਚਨਾ ਵਿਚ ਵਿਸ਼ੇਸ਼ ਸਥਾਨ ਰੱਖਦੇ ਹਨ ਅਤੇ ਉਨ•ਾਂ ਨੇ ਮੌਲਿਕ ਅਤੇ ਸੰਪਾਦਿਤ ਰੂਪ ਵਿਚ ਪੰਜ ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਹਨ। ਉਨ•ਾਂ ਦੇ 60 ਦੇ ਕਰੀਬ ਖੋਜ ਨਿਬੰਧ ਵੱਖ ਵੱਖ ਖੋਜ ਪੱਤ੍ਰਿਕਾਵਾਂ ਵਿਚ ਛੱਪ ਚੁੱਕੇ ਹਨ।
ਇਸ ਮੌਕੇ ਖਾਲਸਾ ਕਾਲਜ ਮਾਹਿਲਪੁਰ ਦੀ ਮੈਨੇਜਮੈਂਟ ਦੇ ਪ੍ਰਧਾਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ,ਜਨਰਲ ਸਕੱਤਰ ਗੁਰਿੰਦਰ ਸਿੰਘ ਬੈਂਸ,ਮੈਨੇਜਰ ਇੰਦਰਜੀਤ ਸਿੰਘ ਭਾਰਟਾ,ਮੀਤ ਪ੍ਰਧਾਨ ਵਿੰਗ ਕਮਾਂਡਰ ਹਰਦੇਵ ਸਿੰਘ ਢਿਲੋਂ ਸਮੇਤ ਕਾਲਜ ਦੇ ਪ੍ਰਿੰ ਡਾ. ਪਰਵਿੰਦਰ ਸਿੰਘ ਅਤੇ ਸਮੂਹ ਸਟਾਫ਼ ਨੇ ਪ੍ਰੋ ਸੇਖੋਂ ਨੂੰ ਇਸ ਪ੍ਰਾਪਤੀ ‘ਤੇ ਵਧਾਈ ਦਿੱਤੀ।