Select Page

ਖਾਲਸਾ ਕਾਲਜ ਵਿਖੇ ਆਈਕਿਉਏਸੀ ਸੈਲ ਵਲੋਂ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ

ਖਾਲਸਾ ਕਾਲਜ ਵਿਖੇ ਆਈਕਿਉਏਸੀ ਸੈਲ ਵਲੋਂ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ

ਮਾਹਿਲਪੁਰ (ਸੇਖ਼ੋ) – ਇਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿਖੇ ਕਾਲਜ ਦੇ ਆਈਕਿਉਏਸੀ ਸੈਲ ਵਲੋਂ ਪ੍ਰਿੰ. ਡਾ. ਪਰਵਿੰਦਰ ਸਿੰਘ ਦੀ ਅਗਵਾਈ ਹੇਠ ਨੈਕ ਦੇ ਸਹਿਯੋਗ ਨਾਲ ‘ਸਿੱਖਿਆ ਪ੍ਰਬੰਧ ਵਿਚ ਸੁਧਾਰ : ਮੁੱਦੇ ਅਤੇ ਚੁਣੌਤੀਆਂ’ ਨਾਮਕ ਵਿਸ਼ੇ ‘ਤੇ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਕਾਲਜ ਐਜੂਕੇਸ਼ਨ ਕੌਂਸਲ ਦੇ ਪ੍ਰਧਾਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਸਵਾਗਤੀ ਸ਼ਬਦ ਕਹੇ ਅਤੇ ਵਿਦਿਆਰਥੀਆਂ ਨੂੰ ਅਜਿਹੇ ਸੈਮੀਨਾਰਾਂ ਤੋਂ ਸੇਧ ਲੈਣ ਦੀ ਅਪੀਲ ਕੀਤੀ। ਇਸ ਮੌਕੇ ਕੁੰਜੀਵਤ ਭਾਸ਼ਣ  ਕਾਲਜ ਵਿਕਾਸ ਕੌਂਸਲ ਦੇ ਡੀਨ ਡਾ. ਸੰਜੇ ਕੌਸ਼ਿਕ ਨੇ ਪੇਸ਼ ਕੀਤਾ ਅਤੇ ਸਿਖਿਆ ਪ੍ਰਣਾਲੀ ਨੂੰ ਸੁਧਾਰਨ ਲਈ ਮਿਆਰੀ ਖੋਜ ਕਾਰਜਾਂ ਦੀ ਲੋੜ ‘ਤੇ ਜ਼ੋਰ ਦਿੱਤਾ। ਇਸ ਮੌਕੇ ਰਿਸੋਰਸ ਪਰਸਨ ਵਜੋਂ ਪ੍ਰੋ ਐਮ ਰਾਜੀਵ ਲੋਚਨ,ਡਾ. ਬਿਮਲ ਅੰਜੁਮ, ਪ੍ਰੋ ਐਸ ਕੇ .ਯਾਦਵ ਅਤੇ ਐਨਸੀਆਰਟੀ ਤੋਂ ਡੀਨ ਡਾ. ਸਰੋਜ ਯਾਦਵ ਸ਼ਾਮਿਲ ਹੋਏ। ਪਹਿਲੇ ਤਕਨੀਕੀ ਸੈਸ਼ਨ ਵਿਚ ਡਾ. ਰਾਜਨ ਕੁਮਾਰ ਅਤੇ ਪ੍ਰੋ ਬਿਪਨ ਕੁਮਾਰ ਨੇ ‘ਸਿੱਖਿਆ ਦੇ ਸਮਕਾਲੀ ਸਰੋਕਾਰ’ ਵਿਸ਼ੇ ‘ਤੇ ਖੋਜ ਪੇਪਰ ਪੇਸ਼ ਕੀਤੇ। ਦੂਜੇ ਤਕਨੀਕੀ ਸੈਸ਼ਨ ਵਿਚ ਡਾ. ਦਿਨੇਸ਼ ਅਰੋੜਾ ਨੇ ਸਿਖਿਆ ਪ੍ਰਬੰਧ ਵਿਚ ਮਨੁੱਖੀ ਕਦਰਾਂ ਕੀਮਤਾਂ ‘ਤੇ ਜ਼ੋਰ ਦਿੱਤਾ ਅਤੇ ਖੋਜ ਕਾਰਜਾਂ ਨੂੰ ਸਮਾਜਿਕ ਭਲਾਈ ਨਾਲ ਜੋੜਨ ਦੀ ਅਪੀਲ ਕੀਤੀ। ਇਸ ਮੌਕੇ ਪ੍ਰੋ. ਜੇ ਸੀ ਜੋਸ਼ੀ ਨੇ ਭਾਰਤੀ ਸਿਖਿਆ ਪ੍ਰਬੰਧ ਦੇ ਇਤਿਹਾਸ ਅਤੇ ਵਰਤਮਾਨ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ। ਸੈਮੀਨਾਰ ਦੇ ਵਿਦਾਇਗੀ ਸੈਸ਼ਨ ਦੌਰਾਨ ਹਾਜ਼ਰ ਡੈਲੀਗੇਟਾਂ ਨੂੰ ਸਰਟੀਫਿਕੇਟ ਤਕਸੀਮ ਕੀਤੇ। ਸੈਮੀਨਾਰ ਮੌਕੇ ਪ੍ਰਿੰ ਪਰਵਿੰਦਰ ਸਿੰਘ ਨ ਹਾਜ਼ਰ ਡੈਲੀਗੇਟਾਂ ਅਤੇ ਵਿਦਿਆਰਥੀਆਂ  ਨੂੰ ਧੰਨਵਾਦੀ ਸ਼ਬਦ ਕਹੇ। ਪ੍ਰੋ ਪਵਨਦੀਪ ਚੀਮਾ ਨੇ  ਸੈਮੀਨਾਰ ਦੇ ਸਮੁੱਚੇ ਪ੍ਰਭਾਵ ਸਾਂਝੇ ਕੀਤੇ। ਮੰਚ ਦੀ ਕਾਰਵਾਈ ਆਈਕਿਉਏਸੀ ਦੇ ਕੋਆਰਡੀਨੇਟਰ ਪ੍ਰੋ ਰਾਕੇਸ਼ ਕੁਮਾਰ ਵਲੋਂ ਚਲਾਈ ਗਈ। ਇਸ ਮੌਕੇ ਚੱਬੇਵਾਲ ਕਾਲਜ ਤੋਂ ਪ੍ਰਿੰ ਅਨੀਤਾ ਸਿੰਘ,ਨਾਰੰਗਵਾਲ ਕਾਲਜ ਤੋਂ ਪ੍ਰਿੰ ਅਵਿਨਾਸ਼ ਕੌਰ,ਪ੍ਰਿੰ ਧੀਰਜ ਸ਼ਰਮਾ,ਪ੍ਰਿੰ ਡਾ. ਗੁਰਨਾਮ ਸਿੰਘ,ਡਾ .ਤਾਰਾ ਦੇਵੀ ,ਪ੍ਰੋ ਤਜਿੰਦਰ ਸਿੰਘ,ਪ੍ਰੋ ਗੁਰਪ੍ਰੀਤ ਕੌਰ,ਪ੍ਰੋ ਸੌਰਭ ਰਾਣਾ ਸਮੇਤ ਕਾਲਜ ਦਾ ਸਮੁੱਚਾ ਸਟਾਫ ਹਾਜ਼ਰ ਸੀ।
ਕੈਪਸ਼ਨ-ਸੈਮੀਨਾਰ ਮੌਕੇ ਕੁੰਜੀਵਤ ਭਾਸ਼ਣ ਦਿੰਦੇ ਹੋਏ ਡਾ ਸੰਜੇ ਕੌਸ਼ਿਕ ਅਤੇ ਮੰਚ ‘ਤੇ ਹਾਜ਼ਰ ਕਾਲਜ ਦੇ ਪ੍ਰਬੰਧਕ ।
ਕੈਪਸ਼ਨ- ਸੈਮੀਨਾਰ ਮੌਕੇ ਹਾਜ਼ਰ ਵੱਖ ਵੱਖ ਡੈਲੀਗੇਟ ਅਤੇ ਵਿਦਿਆਰਥੀ।

About The Author

Leave a reply

Your email address will not be published. Required fields are marked *