Select Page

ਕੈਬਨਿਟ ਮੰਤਰੀ ਨੇ ਹੈਜ਼ੇ ਦੌਰਾਨ ਮਰੇ ਵਿਅਕਤੀਆਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਚੈਕ ਦਿੱਤੇ

ਕੈਬਨਿਟ ਮੰਤਰੀ ਨੇ ਹੈਜ਼ੇ ਦੌਰਾਨ ਮਰੇ ਵਿਅਕਤੀਆਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਚੈਕ ਦਿੱਤੇ

ਹੁਸ਼ਿਆਰਪੁਰ (ਰੁਪਿੰਦਰ) ਉਦਯੋਗ ਤੇ ਵਣਜ ਮੰਤਰੀ ਪੰਜਾਬ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਅੱਜਉਨ੍ਹਾਂ ਮ੍ਰਿਤਕ ਵਿਅਕਤੀਆਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੇ ਚੈਕ ਸੌਂਪੇ, ਜਿਨ੍ਹਾਂ ਵਿਅਕਤੀਆਂ ਦੀ ਹੁਸ਼ਿਆਰਪੁਰ ਵਿੱਚ ਫੈਲੇ ਹੈਜ਼ੇ ਦੌਰਾਨ ਮੌਤ ਹੋ ਗਈ ਸੀ। ਇਸ ਮੌਕੇ ਸ੍ਰੀ ਅਰੋੜਾ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਦੀ ਮੌਤ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਹੈ, ਪਰ ਪੰਜਾਬ ਸਰਕਾਰ ਪੀੜਤ ਪਰਿਵਾਰਾਂ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਮ੍ਰਿਤਕ ਵਿਅਕਤੀਆਂ ਦੇ ਪਰਿਵਾਰਾਂ ਲਈ 2-2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਸੀ, ਜਿਸ ਤਹਿਤ ਅੱਜ ਸਬੰਧਤ 8 ਪਰਿਵਾਰਾਂ ਨੂੰ 16 ਲੱਖ ਰੁਪਏ ਦੇ ਚੈਕ ਸੌਂਪ ਦਿੱਤੇ ਗਏ ਹਨ।
ਇਸ ਮੌਕੇ ਐਡਵੋਕੇਟ ਸ੍ਰੀ ਰਾਕੇਸ਼ ਮਰਵਾਹਾ, ਸ੍ਰੀ ਮਨਮੋਹਨ ਸਿੰਘ ਕਪੂਰ, ਸ੍ਰੀ ਲਵਦੀਪ ਸਿੰਘ, ਸ੍ਰੀ ਦੀਪਕ ਪੁਰੀ, ਸ੍ਰੀ ਅਮਰਜੀਤ ਸ਼ਰਮਾ, ਸ੍ਰੀ ਲੱਕੀ ਵਰਮਾ ਅਤੇ ਸ੍ਰੀ ਪਰਮਜੀਤ ਪੰਮਾ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਜਿਹੜੇ ਪੀੜਤ ਪਰਿਵਾਰਾਂ ਨੂੰ ਅੱਜ ਚੈਕ ਸੌਂਪੇ ਗਏ ਹਨ, ਉਨ•ਾਂ ਵਿੱਚ ਸੁਰੇਸ਼ ਕੁਮਾਰ (ਕਮਾਲਪੁਰ), ਅਰਬਨ ਕੁਮਾਰ (ਬਜਵਾੜਾ), ਬਿਮਲਾ ਕੁਮਾਰੀ (ਸਲਵਾੜਾ), ਰਣਜੀਤ ਸਿੰਘ (ਫਤਹਿਗੜ•), ਮੋਹਿਤ ਕੁਮਾਰ (ਮਿਲਾਪ ਨਗਰ), ਅੰਜਲੀ ਚੌਧਰੀ (ਕਮਾਲਪੁਰ) ਅਤੇ ਨੀਨਾ (ਕਮਾਲਪੁਰ) ਸ਼ਾਮਲ ਹਨ।

About The Author

Leave a reply

Your email address will not be published. Required fields are marked *