Select Page

ਸੰਤ ਹਰੀ ਸਿੰਘ ਸਕੂਲ ਵਿਖ਼ੇ ਸਲਾਨਾ ਅਥਲੈਟਿਕਸ ਮੀਟ ‘ਚ ਗਰੀਨ ਨਿਕੇਤਨ ਨੇ ਬਾਜੀ ਮਾਰੀ

ਸੰਤ ਹਰੀ ਸਿੰਘ ਸਕੂਲ ਵਿਖ਼ੇ ਸਲਾਨਾ ਅਥਲੈਟਿਕਸ ਮੀਟ ‘ਚ ਗਰੀਨ ਨਿਕੇਤਨ ਨੇ ਬਾਜੀ ਮਾਰੀ

ਹੁਸ਼ਿਆਰਪੁਰ ( ਮੋਹਿਤ ਹੀਰ ) ਸਥਾਨਕ ਸੰਤ ਬਾਬਾ ਹਰੀ ਸਿੰਘ ਮਾਡਲ ਸਕੂਲ ਵਿਖ਼ੇ ਪ੍ਰਿੰਸੀਪਲ ਜੀਨ ਸੀ ਕੁਰੀਅਨ ਦੀ ਅਗਵਾਈ ਹੇਠ ਸਲਾਨਾ ਅਥਲੈਟਿਕਸ ਮੀਟ ਕਰਵਾਈ ਗਈ ਜਿਸ ਵਿਚ ਮੁੱਖ਼ ਮਹਿਮਾਨ ਵਜੋਂ ਅਰਜੁਨਾ ਅਵਾਰਡੀ ਮਾਧੁਰੀ ਏ ਸਿੰਘ ਅਤੇ ਏਸ਼ੀਅਨ ਖ਼ੇਡਾਂ ‘ਚ ਸੋਨ ਤਮਗਾ ਜੇਤੂ ਸੁਨੀਤਾ ਰਾਣੀ ਹਾਜ਼ਰ ਹੋਏ ਜਦਕਿ ਸਮਾਗਮ ਦੀ ਪ੍ਰਧਾਨਗੀ ਵਿੰਗ ਕਮਾਂਡਰ ਹਰਦੇਵ ਸਿੰਘ ਢਿੱਲੋਂ, ਪ੍ਰਿੰ ਪਰਵਿੰਦਰ ਸਿੰਘ, ਪ੍ਰਿੰ ਧੀਰਜ ਸ਼ਰਮਾ ਨੇ ਕੀਤੀ। ਇਸ ਮੌਕੇ ਅਥਲੈਟਿਕਸ ਦੀਆਂ ਜੂਨੀਅਰ ਅਤੇ ਸੀਨੀਅਰ ਵਰਗ ਦੀਆਂ 64 ਖ਼ੇਡਾਂ ਕਰਵਾਈਆਂ ਗਈਆਂ। ਇਨ•ਾਂ ਮੁਕਾਬਲਿਆਂ ‘ਚ ਸਕੂਲ ਦੇ ਸਮੂਹ ਨਿਕੇਤਨਾ ਨੇ ਭਾਗ ਲਿਆ ਜਿਸ ਵਿਚ ਗਰੀਨ ਨਿਕੇਤਨ ਜੇਤੂ ਰਿਹਾ।
ਕਰਵਾਏ ਮੁਕਾਬਲਿਆਂ ‘ਚ ਗਰੀਨ ਨਿਕੇਤਨ ਨੂੰ ਪਹਿਲਾ, ਬਲਿਊ ਨਿਕੇਤਨ ਨੂੰ ਦੂਜਾ ਅਤੇ ਰੈਡ ਨਿਕੇਤਨ ਨੂੰ ਤੀਜਾ ਸਥਾਨ ਪ੍ਰਾਪਤ ਹੋਇਆ। ਅਥਲੈਟਿਕਸ ਮੁਕਾਬਲਿਆਂ ‘ਚ ਓਵਰ ਆਲ ਟਰਾਫ਼ੀ ਵੀ ਗਰੀਨ ਨਿਕੇਤਨ ਨੇ ਜਿੱਤੀ। ਜੇਤੂ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਿਰਨ ਅਗਨੀਹੋਤਰੀ, ਅਨੁਰਾਧਾ ਰਾਣੀ, ਸ਼ਰਨਪ੍ਰੀਤ ਕੌਰ, ਕੋਮਲ ਚਿਟਕਾਰਾ, ਨਿਥੀ, ਰਜੁਲਾ ਦੇਵਸਾਈ, ਨਵਜੋਤ ਸਿੰਘ, ਪਰਮਿੰਦਰ ਸਿੰਘ, ਮਨਪ੍ਰੀਤ ਕੌਰ, ਆਰਤੀ ਭਾਰਦਵਾਜ, ਕਰਨ ਠਾਕੁਰ, ਵਿਸ਼ਾਲ ਰਾਣਾ, ਸੋਨੀਆ, ਪੂਨਮ ਰਾਣੀ, ਜੋਤੀ ਬਾਲਾ, ਦਲਜੀਤ ਕੌਰ, ਸੁਰਜੀਤ ਕੌਰ, ਮੀਨਾ ਰਾਨੀ, ਸੁਨੀਤਾ ਰਾਣੀ, ਮਨਿਆਸ਼ਾ ਸਮੇਤ ਸਕੂਲ ਦੇ ਅਧਿਆਪਕ, ਪ੍ਰਬੰਧਕੀ ਸਟਾਫ਼ ਅਤੇ ਮਾਤਾ ਪਿਤਾ ਭਾਰੀ ਗਿਣਤੀ ਵਿਚ ਹਾਜ਼ਰ ਸਨ।

About The Author

Leave a reply

Your email address will not be published. Required fields are marked *