Select Page

ਫੈਨ ਨੂੰ ਦੇਸ਼ ਛੱਡਣ ਦੀ ਨਸੀਹਤ ਦੇ ਕੇ ਬੁਰੇ ਫਸੇ ਵਿਰਾਟ ਕੋਹਲੀ

ਫੈਨ ਨੂੰ ਦੇਸ਼ ਛੱਡਣ ਦੀ ਨਸੀਹਤ ਦੇ ਕੇ ਬੁਰੇ ਫਸੇ ਵਿਰਾਟ ਕੋਹਲੀ

ਮੁੰਬਈ (ਰੁਪਿੰਦਰ ) : ਭਾਤਰੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਕਸਰ ਹੀ ਸੁਰਖੀਆਂ ‘ਚ ਰਹਿੰਦੇ ਹਨ। ਹੁਣ ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ, ਜਿਸ ਕਾਰਨ ਕੋਹਲੀ ਦੀ ਜ਼ਬਰਦਸਤ ਆਲੋਚਨਾ  ਹੋ ਰਹੀ ਹੈ। ਵੀਡੀਓ ‘ਚ ਕੋਹਲੀ ਮੋਬਾਈਲ ‘ਤੇ ਮੈਸੇਜ਼ ਪੜ੍ਹਦੇ ਹੋਏ ਨਜ਼ਰ ਆ ਰਹੇ ਹਨ ਤੇ ਨਾਲ-ਨਾਲ ਆਪਣੀ ਟਿੱਪਣੀ ਵੀ ਕਰਦੇ ਹਨ।

ਮੈਸੇਜ ‘ਚ ਲਿਖਿਆ ਸੀ, ‘ਉਹ ਇੱਕ ਓਵਰੇਟੇਡ ਬੱਲੇਬਾਜ਼ ਹੈ। ਉਨ੍ਹਾਂ ਦੀ ਬੱਲੇਬਾਜ਼ੀ ‘ਚ ਕੁਝ ਵੀ ਖਾਸ ਨਹੀਂ ਲੱਗਦਾ। ਮੈਨੂੰ ਇਨ੍ਹਾਂ ਭਾਰਤੀਆਂ ਦੀ ਥਾਂ ਇੰਗਲੈਂਡ ਅਤੇ ਆਸਟ੍ਰੇਲੀਆਈ ਬੱਲੇਬਾਜ਼ਾਂ ਨੂੰ ਖੇਡਦੇ ਦੇਖਣਾ ਚੰਗਾ ਲਗਦਾ ਹੈ।’ ਇਸ ਦਾ ਜਵਾਬ ਦਿੰਦੇ ਹੋਏ ਕੋਹਲੀ ਨੇ ਕਿਹਾ ਕਿ ਜੇਕਰ ਅਜਿਹਾ ਹੈ ਤਾਂ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਭਾਰਤ ‘ਚ ਰਹਿਣਾ ਚਾਹੀਦਾ ਹੈ।

ਕੋਹਲੀ ਨੇ ਕਿਹਾ, ‘ਜਾਓ ਕਿਤੇ ਹੋਰ ਰਹੋ। ਤੁਸੀਂ ਸਾਡੇ ਦੇਸ਼ ‘ਚ ਕਿਉਂ ਰਹਿੰਦੇ ਹੋ ਅਤੇ ਦੂਜੇ ਦੇਸ਼ਾਂ ਨੂੰ ਪਿਆਰ ਕਰਦੇ ਹੋ’? ਉਨ੍ਹਾਂ ਅੱਗੇ ਕਿਹਾ, ‘ਤੁਸੀਂ ਮੈਨੂੰ ਪਸੰਦ ਨਾ ਕਰੋ। ਕੋਈ ਗੱਲ ਨਹੀਂ। ਮੈਨੂੰ ਨਹੀਂ ਲਗਦਾ ਤੁਹਾਨੂੰ ਸਾਡੇ ਦੇਸ਼ ‘ਚ ਰਹਿਣਾ ਚਾਹੀਦਾ ਹੈ ਅਤੇ ਦੂਜਿਆਂ ਦੀ ਤਰ੍ਹਾਂ ਸੋਚਣਾ ਚਾਹੀਦਾ ਹੈ। ਤੁਸੀਂ ਆਪਣੀਆਂ ਤਰਜੀਹਾਂ ਨੂੰ ਤੈਅ ਕਰੋ।’

ਕੋਹਲੀ ਅੱਜ ਕਲ੍ਹ ਆਰਾਮ ਫਰਮਾ ਰਹੇ ਹਨ। ਉਨ੍ਹਾਂ ਦੀ ਥਾਂ ਵੈਸਟ ਇੰਡੀਜ਼ ਖਿਲਾਫ ਟੀ-20 ਮੈਚ ‘ਚ ਰੋਹਿਤ ਸ਼ਰਮਾ ਟੀਮ ਦੀ ਕਪਤਾਨੀ ਕਰ ਰਹੇ ਹਨ।

About The Author

Leave a reply

Your email address will not be published. Required fields are marked *