Select Page

ਬੀ. ਐਡ ਖਾਲਸਾ ਕਾਲਜ ਮਾਹਿਲਪੁਰ ਵਲੋਂ ਯੁਵਕ ਅਤੇ ਵਿਰਾਸਿਤੀ ਮੇਲਾ 2018 ਦੇ ਜੇਤੂਆਂ ਦਾ ਵਿਸ਼ੇਸ਼ ਸਨਮਾਨ

ਬੀ. ਐਡ ਖਾਲਸਾ ਕਾਲਜ ਮਾਹਿਲਪੁਰ ਵਲੋਂ ਯੁਵਕ ਅਤੇ ਵਿਰਾਸਿਤੀ ਮੇਲਾ 2018 ਦੇ ਜੇਤੂਆਂ ਦਾ ਵਿਸ਼ੇਸ਼ ਸਨਮਾਨ

ਹੁਸ਼ਿਆਰਪੁਰ (ਸੇਖੋਂ ) ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ ਹੁਸ਼ਿਆਰਪੁਰ ਵਿਖੇ ਆਯੋਜਿਤ ਯੁਵਕ ਅਤੇ ਵਿਰਾਸਿਤੀ ਮੇਲਾ 2018  ਵਿੱਚੋਂ ਸਥਾਨਕ ਸੰਤ ਬਾਬਾ ਹਰੀ ਸਿੰਘ ਮੈਮੋਰੀਅਲ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ, ਮਾਹਿਲਪੁਰ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਲਗਭਗ ਡੇਢ ਦਰਜ਼ਨ ਦੇ ਕਰੀਬ ਪੁਰਸਕਾਰ ਹਾਸਿਲ ਕੀਤੇ। ਕਾਰਜਕਾਰੀ ਪ੍ਰਿੰਸੀਪਲ ਡਾ. ਧੀਰਜ ਸ਼ਰਮਾ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਲਜ ਦੇ ਵਿਦਿਆਰਥੀਆਂ ਨੇ ਵੱਖ-ਵੱਖ ਪ੍ਰਤੀਯੋਗਤਾਵਾਂ ਵਿੱਚ ਬੜੇ ਹੀ ਉੱਤਸ਼ਾਹ ਨਾਲ ਹਿੱਸਾ ਲਿਆ ਅਤੇ ਆਪਣੇ ਵਧੀਆ ਪਰਦਰਸ਼ਨ ਸਦਕਾ ਕਾਫ਼ੀ ਸਨਮਾਨ ਹਾਸਿਲ ਕੀਤੇ ਜਿਵੇਂ ਪੋਸਟਰ ਮੇਕਿੰਗ ਪਹਿਲਾ ਸਥਾਨ (ਗੁਰਵਿੰਦਰ ਕੌਰ), ਤੀਸਰਾ ਸਥਾਨ (ਗੁਰਜੀਤ), ਕਾਰਟੂਨਿੰਗ ਪਹਿਲਾ ਸਥਾਨ (ਰਣਜੀਤ ਕੌਰ), ਕਲੇਅ ਮਾਡਲਿੰਗ ਤੀਸਰਾ ਸਥਾਨ (ਨਵਪ੍ਰੀਤ), ਇਨਸਟਾਲੇਸ਼ਨ ਤੀਸਰਾ ਸਥਾਨ, ਆਨ ਦਾ ਸਪਾਟ-ਪੇਂਟਿੰਗ ਤੀਸਰਾ ਸਥਾਨ (ਤੌਸ਼ਿਬਾ), ਗੀਤ ਦੂਸਰਾ ਸਥਾਨ (ਬਲਜਿੰਦਰ ਕੌਰ), ਸ਼ਬਦ ਤੀਸਰਾ ਸਥਾਨ, ਕਵਿਜ਼ ਤੀਸਰਾ ਸਥਾਨ, ਹੈਰੀਟੇਜ਼ ਕਵਿਜ਼ ਪਹਿਲਾ ਸਥਾਨ, ਨਾਲਾ-ਮੇਕਿੰਗ ਤੀਸਰਾ ਸਥਾਨ (ਮਨਪ੍ਰੀਤ ਕੌਰ), ਵਿਰਾਸਤੀ ਗੀਤ ਤੀਸਰਾ ਸਥਾਨ, ਵਿਰਾਸਤੀ ਗੀਤ ਵਿਅਕਤੀਗਤ ਤੀਸਰਾ ਸਥਾਨ (ਸਤਮਿੰਦਰ ਕੌਰ), ਮਹਿੰਦੀ-ਡਿਜ਼ਾਈਨਿੰਗ ਪਹਿਲਾ ਸਥਾਨ (ਅਮਨਦੀਪ ਕੌਰ), ਬਾਗ ਤੀਸਰਾ ਸਥਾਨ (ਸਰੋਜ), ਪੱਖੀ-ਮੇਕਿੰਗ ਤੀਸਰਾ ਸਥਾਨ (ਰਵੀਨਾ), ਮੁਹਾਵਰੇਦਾਰ ਵਾਰਤਾਲਾਪ ਪਹਿਲਾ ਸਥਾਨ। ਇਸ ਖੁਸ਼ੀ ਦੇ ਮੌਕੇ ਤੇ ਬੱਚਿਆਂ, ਫੈਸਟੀਵਲ ਦੇ ਪ੍ਰਬੰਧਕ ਇੰਨਚਾਰਜ ਪ੍ਰੋ: ਮਨਦੀਪ ਕੌਰ ਅਤੇ ਵੱਖ-ਵੱਖ ਪ੍ਰਤੀਯੋਗਤਾਵਾਂ ਦੇ ਤਿਆਰੀ-ਕਰਤਾ ਇੰਨਚਾਰਜ ਸਹਿਬਾਨਾਂ ਨੂੰ ਉਹਨਾਂ ਵਧਾਈ ਦਿੰਦਿਆਂ ਅੱਗੇ ਤੋਂ ਹੋਰ ਵੀ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਉਚੇਚੇ ਤੌਰ ਤੇ ਕਾਲਜ ਦੇ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਸ: ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਜੀ, ਮੈਨੇਜਰ ਸਾਹਿਬ ਸ: ਇੰਦਰਜੀਤ ਸਿੰਘ ਭਾਰਟਾ ਜੀ, ਸੀਨੀਅਰ ਉੱਪ-ਪ੍ਰਧਾਨ ਸ. ਹਰਦੇਵ ਸਿੰਘ ਢਿੱਲੋਂ ਜੀ (ਰਿਟਾਇਰਡ ਵਿੰਗ ਕਮਾਂਡਰ), ਜਨਰਲ ਸੈਕਟਰੀ ਸ. ਗੁਰਿੰਦਰ ਸਿੰਘ ਬੈਂਸ, ਸਹਾਇਕ ਮੈਨੇਜਰ ਸ. ਗੁਰਮੇਲ ਸਿੰਘ ਗਿੱਲ ਜੀ, ਸਰਪੰਚ ਸਾਹਿਬ ਸ. ਕੁਲਵਿੰਦਰ ਸਿੰਘ ਬੈਂਸ ਜੀ (ਮੈਂਬਰ ਵਰਕਿੰਗ ਕਮੇਟੀ) ਅਤੇ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਜੀ (ਮੈਂਬਰ ਵਰਕਿੰਗ ਕਮੇਟੀ) ਨੇ ਸ਼ਿਰਕਤ ਕੀਤੀ। ਪ੍ਰਧਾਨ ਸ: ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਜੀ ਨੇ ਬੱਚਿਆਂ ਨੂੰ ਉਹਨਾਂ ਦੀ ਇਸ ਬੇਹਤਰੀਨ ਕਾਰਜਗੁਜ਼ਾਰੀ ਲਈ ਮੁਬਾਰਕਬਾਦ ਦਿੰਦਿਆਂ ਕਾਲਜ ਦਾ ਨਾਮ  ਹਰ ਪੱਖੋਂ ਅਤੇ ਹਰ ਪੱਧਰ ਤੇ ਉੱਚਾ ਚੁੱਕਣ ਲਈ ਉਤਸ਼ਾਹਿਤ ਕੀਤਾ ਅਤੇ ਹੌਂਸਲਾ ਅਫ਼ਜਾਈ ਵੀ ਕੀਤੀ। ਇਸ ਮੌਕੇ ਸਮੂਹ ਸਟਾਫ਼ ਮੈਂਬਰ ਡਾ. ਹਰਵਿੰਦਰ ਕੌਰ ਡੋਗਰਾ, ਪ੍ਰੋ: ਹਰਪ੍ਰੀਤ ਕੌਰ, ਪ੍ਰੋ: ਮੋਨਿਕਾ ਮਹਾਜਨ, ਪ੍ਰੋ: ਮਨਦੀਪ ਕੌਰ, ਪ੍ਰੋ: ਸੰਦੀਪ, ਪ੍ਰੋ: ਸਤਨਾਮ ਕੌਰ, ਪ੍ਰੋ: ਸੋਨਿਕਾ ਧੀਮਾਨ, ਪ੍ਰੋ: ਹਰਮੇਸ਼ ਭਟੋਆ, ਪ੍ਰੋ: ਸਵਿਤਾ, ਪ੍ਰੋ: ਗੁਰਵਿੰਦਰ ਸਿੰਘ, ਪ੍ਰੋ: ਅੰਮ੍ਰਿਤਪਾਲ ਸਿੰਘ ਲਹਿਲ, ਪ੍ਰੋ: ਸਿਮਰਜੀਤ ਕੌਰ ਆਦਿ ਵੀ ਹਾਜ਼ਰ ਹੋਏ।

About The Author

Leave a reply

Your email address will not be published. Required fields are marked *