Select Page

ਹਾਏ ,ਸੜਕਾਂ , ਹਾਏ ਸੜਕਾਂ ਮੇਰੇ ਸ਼ਹਿਰ ਦੀਆਂ

ਹਾਏ ,ਸੜਕਾਂ , ਹਾਏ ਸੜਕਾਂ ਮੇਰੇ ਸ਼ਹਿਰ ਦੀਆਂ

ਹੁਸ਼ਿਆਰਪੁਰ ( ਰੁਪਿੰਦਰ )   ਗੁਰੂ, ਪੀਰਾਂ , ਪਗੰਬਰਾਂ ਦੀ ਧਰਤੀ ਹੁਸ਼ਿਆਰਪੁਰ ਵਿਖੇ ਸੜਕਾਂ ਦੀ ਹਾਲਤ ਬਹੁਤ ਖਰਾਬ ਹੈ । ਸੜਕਾਂ ਵਿੱਚ ਟੋਏ ਤਾਂ ਅਕਸਰ ਦੇਖੇ ਜਾਦੇ ਹਨ , ਪਰ ਬਹੁਤ ਸਾਰੀਆਂ ਥਾਵਾਂ ਤੇ ਲਗਦਾ ਹੈ ਕਿ ਟੋਇਆਂ ਵਿੱਚ ਸੜਕਾਂ ਹਨ । ਟੁੱਟੀਆਂ ਸੜਕਾਂ ਕਰਕੇ ਅਕਸਰ ਦੁਰਘਟਨਾਂ ਵਪਰਦੀਆਂ ਹਨ । ਲੋਕਾਂ ਨੂੰ ਸੱਟਾ ਲਗਦੀਆਂ ਹਨ , ਸਕੂਟਰਾਂ ਕਾਰਾਂ ਅਤੇ ਗੱਡੀਆਂ ਦਾ ਨੁਕਸਾਨ ਹੁੰਦਾ ਹੈ  ਕਈ ਵਾਰ ਇਹਨਾਂ ਦੁਰਘਟਨਾਵਾਂ ਕਰਕੇ ਪਰਿਵਾਰਾਂ ਨੂੰ ਆਪਣੇ ਕੀਮਤੀ ਜਾਨਾਂ ਤੇ ਵੀ ਹੱਥ ਧੋਣਾਂ ਪੈਦਾ ਹੈ । ਟੁਟੀਆਂ ਸੜਕਾਂ ਕਾਰਨ ਅਤੇ ਹੱਲ,  ਵਿਸ਼ੇ ਤੇ ਇਕ ਪ੍ਰੈਸ ਵਾਰਤਾ ਦਾ ਅਯੋਜਨ,  ਸਮਾਜਿਕ ਜਾਗਰੂਕਤਾ ਲਈ ਕਾਰਜਰਤ ਸੰਸਥਾਂ ਸਵੇਰੇ ,ਵੱਲੋ ਕੀਤਾ ਗਿਆ । ਪ੍ਰੈਸ ਵਾਰਤਾ ਨੂੰ ਸਬੋਧਨਾ ਕਰਦਿਆ ਡਾ ਅਜੈ ਬੱਗਾਂ , ਡਾ ਸਰਦੂਲ ਸਿੰਘ, ਡਾ ਅਵੀਨੀਸ਼ ਉਹਰੀ , ਹਰੀਸ਼ ਸੈਣੀ , ਪ੍ਰੋ. ਐਸ. ਐਸ. ਬਦਿਆਲ , ਪ੍ਰਿਸੀਪਲ ਦੇਸ ਵੀਰ  , ਸ੍ਰੀ ਐਸ ਪੀ ਦੀਵਾਨ , ਸ੍ਰੀ ਸਨੀਲ ਪ੍ਰੀਏ ਨੇ ਅਖਿਆ ਟੂਟੀਆਂ ਸੜਕਾ ਵਾਸਤੇ ਮੁੱਖ ਸਿਆਸੀ ਪਰਟੀਆਂ ਬਾਰੇ ਜਿਮੇਵਾਰ ਹਨ । ਸਵੇਰੇ ਦੇ ਅਹੁਦੇਦਾਰਾਂ ਨੇ ਕਿਹਾ ਕਿ ਦੁਖ ਵਾਲੀ ਗੱਲ ਹੈ ਕਿ ਪਿਛਲੀ ਸਰਕਾਰ ਦੋਰਾਨ ਵਿਕਾਸ ਦੇ ਨਾ ਤੇ ਬਣੀਆਂ ਸੜਕਾਂ ਛੇ, ਬਾਰਾਂ ਮਹੀਨਿਆ ਵਿੱਚ ਹੀ ਦਮ ਤੋੜ ਗਈਆ । ਸੜਕਾਂ ਨੂੰ ਬਨਾਉਣ ਵਾਸਤੇ ਕਾਰਪੋਰੇਸ਼ਨ ਕੋਲ ਜਦ ਪੈਸੇ ਵੀ ਮੌਜੂਦ ਹਨ ਤਾਂ ਕਿਉ ਸੜਕਾਂ ਦੀ ਉਸਾਰੀ ਵਿੱਚ ਇਕ ਸਾਲ ਤੋ ਵੱਧ ਦਾ ਸਮਾਂ ਖਰਾਬ ਕੀਤਾ ਗਿਆ । ਮੌਜੂਦ ਸਰਕਾਰ ਜਿਸ ਸ਼ਹਿਰ ਵਾਸੀਆੰ ਨੂੰ ਵਧੀਆਂ ਸੜਕਾਂ ਦੇਣ ਵਾਸਤੇ ਬਚਨ ਵੱਧ ਹੈ ਤਾਂ ਮੌਜੂਦ ਅਫਸਰ ਸਾਹੀ ਵੱਲੋ ਇਕ ਸਾਲ ਦੋਰਾਨ ਕਿਉ ਕਾਰਪੋਰੇਸ਼ਨ ਦੀਆਂ ਬੈਠਕਾਂ ਵਿੱਚ ਵਿਚਾਰ ਵੀ ਨਹੀ ਕੀਤਾ ਗਿਆ । ਮੌਜੂਦ ਸਰਕਾਰ ਹੀ ਕਿਉ ਇਸ ਗੱਲ ਦਾ ਲਾਭ ਲੈਣਾ ਚਹਾਉਦਾ ਕਿ ਉਹਨਾਂ ਵੱਲੋ ਹੀ ਸੜਕਾ ਦਾ ਨਿਰਮਾਣ ਕਰਵਾਇਆ ।

ਅਹੁਦੇਦਾਰਾ ਨੇ ਕਿਹਾ ਕਿ ਜਿਹੜੇ ਸਿਆਸੀ ਆਗੂ ਸੜਕਾਂ ਦੀ ਉਸਾਰੀ ਵਿੱਚ ਵੱਡ ਮੁਲਾਂ ਯੋਗਦਾਨ ਪਾਉਣਗੇ ਲੋਕ ਆਪਣੇ ਆਪ ਹੀ ਉਹਨਾਂ ਦਾ ਸਤਿਕਾਰ ਕਰਨਗੇ । ਕਿਉਕਿ ਜਨਤਾ ਸਭ ਜਾਣਦੀ ਹੈ । ਉਹਨਾਂ ਨੇ ਕਿਹਾ ਸਿਆਸੀ ਆਗੂਆਂ ਨੂੰ ਯਾਦ ਰੱਖਣਾ ਚਹੀਦਾ ਹੈ ਕਿ ਕਿ ਲੋਕਤੰਤਰ ਵਿੱਚ ਜਨਤਾ ਹੀ ਜਨਾਰਦਨ ਹੈ । ਬੁਲਾਰਿਆ ਨੇ ਕਿਹਾ ਕਿ ਦੁੱਖ ਵਾਲੀ ਗੱਲ ਹੈ ਕਿ ਸੋਮਵਾਰ ਇਕ ਅਕਤੂਬਰ ਨੂੰ ਕਾਰਪੋਰੇਸ਼ਨ ਦੀ ਬੈਠਕ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਸੜਕਾ  ਬਣਾਉਣ ਵਾਰੇ ਵੇ ਨਤੀਜਾ ਖਤਮ ਹੋਈ ਅੱਜ 2 ਅਕਤੂਬਰ ਨੂੰ ਸਤਿਕਾਰ ਯੋਗ ਮਹਾਤਮਾਂ ਗਾਧੀ , ਲਾਲ ਬਹਾਦਰ ਸ਼ਸਤਾਰੀ ਦੀ ਦੇ ਜਨਮ ਦਿਹਾੜੇ ਦੇ ਦੇਸ਼ ਭਰ ਵਿਚ ਸਮਾਗਮਾ ਦਾ ਅਯੋਜਨ ਕਰਕੇ ਸਿਆਸੀ ਪਾਰਟੀਆਂ ਦੇ ਆਗੂ ਉਹਨਾਂ ਮਹਾਨ ਦੇਸ਼ ਭਗਤਾ ਦੇ ਦੱਸੇ ਹੋਏ ਮਾਰਗ ਤੇ ਚਲਣ ਦੀ ਅਪੀਲ ਤਾੰ ਕਰ ਰਿਹੇ ਹਨ । ਪਰ ਆਪ ਆਪਣੇ ਸੋਹੜੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਜਨਤਾਂ ਵਾਸਤੇ ਲੋਕ ਭਲਾਈ ਸਕੀਮ ਵਿੱਚ ਰੋੜੇ ਅਟਕਾਉਦੇ ਹਨ ।

ਸਮਾਜਿਕ ਸੰਸਥਾਂ ਦੇ ਬੁਲੈਰਿਆਂ ਨੇ ਪ੍ਰਮੁਖ ਸਿਆਸੀ ਆਗੂਆ ਨੂੰ ਤਹਿ ਦਿਲੋ ਬੇਨਤੀ ਕੀਤੀ ਕਿ ਹੁਣ ਇਕ ਦੂਜੇ ਨੂੰ ਦੋਸ਼ੀ ਠਹਿਰਾਉਣ ਦੀ ਬਜਾਏ ਸੜਕਾਂ ਦੀ ਉਸਾਰੀ ਵੱਲ ਧਿਆਨ ਦੇ ਦੀ ਕ੍ਰਿਪਾਲਤਾ ਕਰਨ ।

About The Author

Leave a reply

Your email address will not be published. Required fields are marked *