Select Page

ਖਾਲਸਾ ਕਾਲਜ ਮਾਹਿਲਪੁਰ ਦਾ ਐਮਏ ਹਿੰਦੀ ,ਅਰਥ ਸ਼ਾਸਤਰ ਅਤੇ ਐਮਐਸਸੀ ਦਾ ਨਤੀਜਾ ਸ਼ਾਨਦਾਰ ਰਿਹਾ

ਖਾਲਸਾ ਕਾਲਜ ਮਾਹਿਲਪੁਰ ਦਾ ਐਮਏ ਹਿੰਦੀ ,ਅਰਥ ਸ਼ਾਸਤਰ ਅਤੇ ਐਮਐਸਸੀ ਦਾ ਨਤੀਜਾ ਸ਼ਾਨਦਾਰ ਰਿਹਾ

ਮਾਹਿਲਪੁਰ,( ਸੇਖੋਂ ) -ਪੰਜਾਬ ਯੂਨੀਵਰਸਿਟੀ ਚੰਡੀਗੜ• ਵਲੋਂ ਐਲਾਨੇ ਨਤੀਜਿਆਂ ਵਿਚ ਇਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਮਾਹਿਲਪੁਰ ਦੇ ਐਮਏ ਹਿੰਦੀ ਅਤੇ ਅਰਥ ਸ਼ਾਸਤਰ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਇਸ ਬਾਰੇ ਗੱਲ ਕਰਦਿਆਂ ਪ੍ਰਿੰ ਪਰਵਿੰਦਰ ਸਿੰਘ ਨੇ ਦੱਸਿਆ ਕਿ ਐਮਏ ਹਿੰਦੀ ਦੇ ਚੌਥਾ ਸਮੈਸਟਰ ਦੇ ਆਏ ਨਤੀਜੇ ਵਿਚ ਵਿਦਿਆਰਥਣ ਪਰਵੀਨ ਭਾਟੀਆ ਨੇ 73 ਫੀਸਦੀ ਅੰਕਾਂ ਨਾਲ ਪਹਿਲਾ ਅਤੇ ਵਿਦਿਆਰਥਣ ਰਜਨੀ ਅਤੇ ਸਰਬਜੀਤ ਕੌਰ ਨੇ 69 ਫੀਸਦੀ ਅੰਕਾਂ ਨਾਲ ਸਾਂਝੇ ਰੂਪ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਉਨ•ਾਂ ਦੱਸਿਆ ਕਿ ਐਮਏ ਅਰਥ ਸ਼ਾਸਤਰ ਦੇ ਦੂਜਾ ਸਮੈਸਟਰ ਦੇ ਨਤੀਜੇ ਵਿਚ ਸਰਬਜੀਤ ਨੇ 71 ਫੀਸਦੀ ਅੰਕਾਂ ਨਾਲ ਪਹਿਲਾ,ਸਿਲਕੀ ਨੇ 70 ਫੀਸਦੀ ਅੰਕਾਂ ਨਾਲ ਦੂਜਾ ਅਤੇ ਰਾਜਵਿੰਦਰ ਕੌਰ ਅਤੇ ਹਰਦੀਪ ਕੌਰ ਨੇ 69 ਫੀਸਦੀ ਅੰਕਾਂ ਨਾਲ ਸਾਂਝੇ ਰੂਪ ਵਿਚ ਤੀਜਾ ਸਥਾਨ ਹਾਸਿਲ ਕੀਤਾ ਹੈ। ਇਸੇ ਤਰ•ਾਂ ਐਮਏ ਅਰਥ ਸ਼ਾਸਤਰ ਦੇ ਚੌਥਾ ਸਮੈਸਟਰ ਦੇ ਨਤੀਜੇ ਵਿਚ ਅਮਨਦੀਪ ਕੌਰ ਨੇ 77 ਫੀਸਦੀ ਅੰਕਾਂ ਨਾਲ ਪਹਿਲਾ,ਅਮਨਦੀਪ ਨੇ 72 ਫੀਸਦੀ ਅੰਕਾਂ ਨਾਲ ਦੂਜਾ ਅਤੇ ਹਰਜੋਤ ਕੌਰ ਨੇ 70 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਹਾਸਿਲ ਕੀਤਾ ਹੈ। ਇਸੇ ਤਰ•ਾਂ ਐਮਐਸਸੀ ਕੈਮਿਸਟਰੀ ਦੇ ਦੂਜਾ ਸਮੈਸਟਰ ਦੇ ਨਤੀਜੇ ਵਿਚ ਵਿਦਿਆਰਥਣ ਰਾਜਬੀਰ ਕੌਰ ਨੇ 78.3 ਫੀਸਦੀ ਅੰਕਾਂ ਨਾਲ ਪਹਿਲਾ,ਨਵਜੀਤ ਕੌਰ ਨੇ 77.5 ਫੀਸਦੀ ਅੰਕਾਂ ਨਾਲ ਦੂਜਾ ਅਤੇ ਨਵਨੀਤ ਕੌਰ ਨੇ 77.2 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਪ੍ਰਿੰਸੀਪਲ ਅਤੇ ਸਬੰਧਤ ਵਿਸ਼ਿਆਂ ਦੇ ਅਧਿਆਪਕਾਂ ਨੇ ਹੋਣਹਾਰ ਵਿਦਿਆਰਥੀਆਂ ਨੂੰ ਇਸ ਪ੍ਰਾਪਤੀ ‘ਤੇ ਸ਼ੁੱਭ ਕਾਮਨਾਵਾਂ ਦਿੱਤੀਆਂ ।
ਕੈਪਸ਼ਨ- ਐਮਐਸਸੀ ਕੈਮਿਸਟਰੀ ਦੀਆਂ ਹੋਣਹਾਰ ਵਿਦਿਆਰਥਣਾਂ ।

About The Author

Leave a reply

Your email address will not be published. Required fields are marked *