Select Page

ਭਾਈ ਘਨੱਈਆ ਚੈਰੀਟੇਬਲ ਟਰੱਸਟ 27  ਜੁਲਾਈ  ਨੂੰ ਲਗਾਏਗੀ ਕੈਂਸਰ ਜਾਂਚ ਕੈਂਪ

ਭਾਈ ਘਨੱਈਆ ਚੈਰੀਟੇਬਲ ਟਰੱਸਟ 27  ਜੁਲਾਈ  ਨੂੰ ਲਗਾਏਗੀ ਕੈਂਸਰ ਜਾਂਚ ਕੈਂਪ
ਜਨਗਾਥਾ / ਟਾਂਡਾ  ਉੜਮੁੜ  :  ਸਮਾਜ ਸੇਵੀ ਸੰਸਥਾ ਭਾਈ ਘਨੱਈਆ ਚੈਰੀਟੇਬਲ ਟਰੱਸਟ ਟਾਂਡਾ ਵਲੋਂ ਗੁਰਬਚਨ ਕੌਰ ਤੇ ਤਾਰਾ ਸਿੰਘ ਯਾਦਗਾਰੀ ਕੈਂਸਰ ਜਾਂਚ ਕੈਂਪ 27  ਜੁਲਾਈ  ਨੂੰ ਸਥਾਨਿਕ ਬਾਬਾ ਬੂਟਾ ਭਗਤ ਯਾਦਗਾਰੀ ਹਾਲ ਵਿੱਚ ਲਗਾਇਆ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਟਰੱਸਟ ਦੇ ਸੇਵਾਦਾਰਾਂ ਹੈੱਡਮਾਸਟਰ ਸੰਤੋਖ ਸਿੰਘ ਅਤੇ ਆਗਿਆ ਰਾਮ ਸੈਣੀ ਨੇ ਦੱਸਿਆ ਕਿ ਸੁਰਿੰਦਰ ਪਾਲ ਸਿੰਘ ਤੇ ਗੁਰਮੀਤ ਸਿੰਘ ਅਮਰੀਕਾ ਵਲੋਂ ਆਪਣੇ ਮਾਤਾ ਪਿਤਾ ਦੀ ਯਾਦ  ਵਿੱਚ ਭਾਈ ਘਨੱਈਆ ਚੈਰੀਟੇਬਲ ਟਰੱਸਟ ਅਤੇ ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਇਹ ਕੈਂਸਰ ਜਾਂਚ ਕੈਂਪ ਪ੍ਰਧਾਨ ਉੱਜਲ ਸਿੰਘ ਦੀ ਅਗਵਾਈ ਵਿੱਚ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਇਲਾਕੇ ਦੀਆਂ ਸਮਾਜ ਸੇਵੀ ਸੰਸਥਾਵਾਂ ਲੋਕ ਇੰਨਕਲਾਬ ਮੰਚ ਟਾਂਡਾ, ਬਾਬਾ ਬੂਟਾ ਭਗਤ ਸਮਾਧ ਪ੍ਰਬੰਧਕ ਕਮੇਟੀ ਅਤੇ  ਮੰਚ ਟਾਂਡਾ ਵੀ ਸਹਿਯੋਗ ਕਰ ਰਹੀਆਂ ਹਨ। ਉਨਾਂ ਦੱਸਿਆ ਕਿ ਸਵੇਰੇ 9  ਵਜੇ ਤੋਂ ਸ਼ਾਮ 4   ਵਜੇ ਤੱਕ ਚੱਲਣ ਵਾਲੇ ਇਸ ਕੈਂਪ ਵਿੱਚ ਕੈਂਸਰ, ਖੂਨ ਦੇ ਕੈਂਸਰ, ਮੈਮੋਗ੍ਰਾਫੀ ਟੈਸਟ, ਪੈਪ ਸਮੀਰ ਟੈਸਟ, ਪੀਐੱਸਏ ਟੈਸਟ, ਮੂੰਹ ਦੇ ਕੈਂਸਰ ਦੇ ਟੈਸਟ ਤੋਂ ਇਲਾਵਾ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੇ ਟੈਸਟ ਵੀ ਕੀਤੇ ਜਾਣਗੇ ਅਤੇ ਇਨਾਂ ਬਿਮਾਰੀਆਂ ਤੋਂ ਬਚਾਅ ਅਤੇ ਇਲਾਜ ਬਾਰੇ ਵੀ ਦੱਸਿਆ ਜਾਵੇਗਾ। ਉਨਾਂ ਨੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਕੈਂਪ ਦਾ ਲਾਹਾ ਲੈਣ ਦੀ ਅਪੀਲ ਕੀਤੀ।

About The Author

Leave a reply

Your email address will not be published. Required fields are marked *