Select Page

ਪੰਜਾਬ ਦੇ ਮੌਜੂਦਾ ਹਾਲਾਤਾਂ ਲਈ ਅਕਾਲੀ, ਕਾਂਗਰਸ ਅਤੇ ਬੀਜੇਪੀ ਜੁਮੇਵਾਰ- ਜਗਵਿੰਦਰ ਰਾਮਗੜ੍ਹ

ਪੰਜਾਬ ਦੇ ਮੌਜੂਦਾ ਹਾਲਾਤਾਂ ਲਈ ਅਕਾਲੀ, ਕਾਂਗਰਸ ਅਤੇ ਬੀਜੇਪੀ ਜੁਮੇਵਾਰ- ਜਗਵਿੰਦਰ ਰਾਮਗੜ੍ਹ

ਜਨਗਾਥਾ / ਹੁਸ਼ਿਆਰਪੁਰ / ਲੋਕ ਇਨਸਾਫ ਪਾਰਟੀ ਦੀ ਮੀਟਿੰਗ ਹੁਸ਼ਿਆਰਪੁਰ ਵਿੱਚ ਹੋਈ ਜਿਸ ਵਿਚ ਪੰਜਾਬ ਦੇ ਮੌਜੂਦਾ ਹਾਲਾਤ ਬਾਰੇ ਵਿਚਾਰਾਂ ਹੋਈਆਂਂ। ਇਸ ਮੌਕੇ ਲੋਕ ਇਨਸਾਫ ਪਾਰਟੀ ਦੇ ਜ਼ਿਲਾ ਪ੍ਰਧਾਨ ਨੇ ਬੋਲਦਿਆਂ ਕਿਹਾ ਹੈ ਕਿ ਪੰਜਾਬ ਪੁਲਿਸ ਨੂੰ ਨਸ਼ੇ ਵਿਰੁੱਧ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਣੀ ਚਾਹੀਦੀ ਹੈ ਤਾਂ ਜੋ ਨਸ਼ੇ ਦੇ ਵਡੇ ਸੌਦਾਗਰ ਕਾਨੂੰਨ ਦੇ ਸ਼ਿਕੰਜੇ ਵਿਚ ਆ ਸਕਣ | ਇਸ ਖ਼ਤਰਨਾਕ ਨਸ਼ੇ ਦੇ ਲਪੇਟ ਵਿਚ ਹਰ ਵਰਗ ਅਤੇ ਪੂਰਾ ਪੰਜਾਬ ਆਯਾ ਹੋਇਆ ਹੈ | ਹੁਣ ਲੋਕਾਂ ਨੂੰ ਨਸ਼ੇ ਵਿਰੁੱਧ ਡਟ ਕੇ ਖੜ੍ਹ ਜਾਣਾ ਚਾਹੀਦਾ ਹੈ | ਉਹਨਾਂ ਕਿਹਾ ਕਿ ਜੋ ਅੱਜ ਪੰਜਾਬ ਦੇ ਹਾਲਾਤ ਹਨ ਇਸ ਲਈ ਅਕਾਲੀ, ਬੀਜੇਪੀ ਅਤੇ ਕਾਂਗਰਸ ਬਰਾਬਰ ਦੇ ਜੁੰਮੇਵਾਰ ਹਨ | ਪੰਜਾਬ ਵਿਚ ਲਗਾਤਾਰ ਦਸ ਸਾਲ ਰਾਜ ਕਰਨ ਵਾਲੇ ਅਕਾਲੀ, ਬੀਜੇਪੀ ਹੁਣ ਕਿਸ ਮੂੰਹ ਨਾਲ ਨਸ਼ੇ ਦਾ ਵਿਰੋਧ ਕਰ ਰਹੇ ਹਨ, ਜਦੋ ਇਹਨਾਂ ਦੀ ਸਰਕਾਰ ਸੀ ਉਦੋਂ ਇਹਨਾਂ ਨੇ ਕੁਝ ਵੀ ਨਾ ਕੀਤਾ। ਲੋਕ ਇਹਨਾਂ ਪਾਰਟੀਆਂ ਦੇ ਬੀਜੇ ਹੋਏ ਕੰਡੇ ਹੀ ਚੁਗ ਰਹੇ ਹਨ ਅਤੇ ਆਪਣਾ ਜਾਨੀ ਅਤੇ ਮਾਲੀ ਨੁਕਸਾਨ ਕਰਾ ਰਹੇ ਹਨ. ਉਹਨਾਂ ਨੇ ਕਿਹਾ ਹੈ ਕਿ ਅਕਾਲੀ ਅਤੇ ਬੀਜੇਪੀ ਵਾਲੇ ਹੁਣ ਲੋਕਾਂ ਨੂੰ ਗੁੰਮਰਾਹ ਨਾ ਕਰਨ ਅਤੇ ਅਕਾਲੀ ਬੀਜੇਪੀ ਵਾਲਿਆਂ ਨੂੰ ਹੁਣ ਪਸ਼ਤਾਚਾਪ ਰੈਲੀਆਂ ਕੱਢਣੀਆਂ ਚਾਹੀਦੀਆਂ ਹਨ। ਮਲੋਟ ਵਿਚ ਜਿਸ ਤਰਹ ਅਕਾਲੀ ਅਤੇ ਬੀਜੇਪੀ ਵਾਲਿਆਂ ਨੇ ਪੱਗ ਦਾ ਨਿਰਾਦਰ ਕੀਤਾ ਹੈ ਉਹਦਾ ਲੋਕ ਇਨਸਾਫ਼ ਪਾਰਟੀ ਸਖ਼ਤ ਨਿਖੇਦੀ ਕਰਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕੇ ਉਹ ਅਕਾਲੀ, ਬੀਜੇਪੀ ਅਤੇ ਕਾਂਗਰਸ ਦੀਆਂ ਮਿਠੀਆਂ ਮਿਠੀਆਂ ਗੱਲਾਂ ਵਿਚ ਨਾ ਆਉਣ ਅਤੇ ਲੋਕ ਇਨਸਾਫ਼ ਪਾਰਟੀ ਦਾ ਡੱਟ ਕੇ ਸਾਥ ਦੇਣ। ਇਸ ਮੌਕੇ ਉਹਨਾਂ ਨਾਲ ਹਰਮਿੰਦਰ ਸਿੰਘ, ਇਕਬਾਲ ਸਿੰਘ, ਸੁਖਦੇਵ ਸਿੰਘ ਕਾਹਰੀ, ਅੰਮ੍ਰਿਤਪਾਲ ਸਿੰਘ, ਗੁਰਮੁੱਖ ਸਿੰਘ ਸੰਧੂ, ਜਸਪਾਲ ਸੁਮਨ, ਗੁਰਪਾਲ ਸਿੰਘ ਵਾਲੀਆ ਆਦਿ ਹਾਜ਼ਰ ਸਨ।
Attachments area

About The Author

Leave a reply

Your email address will not be published. Required fields are marked *