18 ਤੋਂ 65 ਸਾਲ ਤੱਕ ਦਾ ਤੰਦਰੁਸਤ ਵਿਅਕਤੀ ਖ਼ੂਨਦਾਨ ਕਰ ਸਕਦਾ ਹੈ- ਡਾ. ਘੋਤੜਾ

  0
  88

  ਹੁਸ਼ਿਆਰਪੁਰ, (ਰਵਿੰਦਰ) :

  ਕੌਮੀ ਸਵੈ ਇਛੱਕ ਖ਼ੂਨਦਾਨ ਦਿਵਸ ਮੌਕੇ ਸਿਵਲ ਹਸਪਤਾਲ ਦੇ ਬਲੱਡ ਬੈਂਕ ਵਿੱਚ ਵਿਸ਼ੇਸ਼ ਖ਼ੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਖ਼ੂਨਦਾਨ ਕਰਨ ਵਾਲੇ ਦਾਨੀਆਂ ਨੂੰ ਹੌਂਸਲਾ ਅਫਜਾਈ ਕਰਨ ਲਈ ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਕੇ ਖੂਨਦਾਨ ਕਰਨ ਵਾਲਿਆ ਨੂੰ ਮੈਡਲ ਪਾ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਹਾਜਰੀਨ ਨੂੰ ਸੰਬੋਧਨ ਕਰਦਿਆ ਸਿਵਲ ਸਰਜਨ ਨੇ ਕਿਹਾ ਕਿ ਖ਼ੂਨਦਾਨ ਉਤੱਮਦਾਨ ਹੈ ਅਤੇ ਇਸ ਨਾਲ ਵੱਡਮੁਲੀਆਂ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ। ਕਰੋਨਾ ਮਹਾਂਮਾਰੀ ਦੌਰਾਨ ਡੇਂਗੂ, ਚਿਕਨਗੁਣੀਆਂ ਦੇ ਮਰੀਜ਼ਾਂ ਦੀ ਆਮਦ ਵੱਧਣ ਕਾਰਨ ਗੰਭੀਰ ਮਰੀਜ਼ਾਂ ਨੂੰ ਖ਼ੂਨ ਦੀ ਸਖ਼ਤ ਜ਼ਰੂਰਤ ਹੁੰਦੀ ਹੈ ਜੋ ਇਹਨਾਂ ਖ਼ੂਨਦਾਨ ਕਰਨ ਵਾਲੇ ਖੂਨਦਾਨੀਆਂ ਦੁਆਰਾ ਪੂਰੀ ਕੀਤੀ ਜਾਂਦੀ ਹੈ। ਕੋਈ ਵੀ ਤੰਦਰੁਸਤ ਵਿਅਕਤੀ 18 ਸਾਲ ਤੋਂ 65 ਸਾਲ ਉਮਰ ਤੱਕ ਖ਼ੂਨਦਾਨ ਕਰ ਸਕਦਾ ਹੈ। ਇਸ ਕੈਂਪ ਦੀ ਖਾਸੀਅਤ 57ਵੀਂ ਵਾਰ ਖ਼ੂਨਦਾਨ ਕਰਨ ਵਾਲੇ ਡੋਨਰ ਬਹਾਦਰ ਸਿੰਘ ਅਤੇ ਉਹਨਾਂ ਦੀ ਪਤਨੀ ਜਤਿੰਦਰ ਕੌਰ ਨੇ ਬਤੌਰ ਜੋੜੇ ਵਿਆਹ ਤੋਂ 22ਵੀਂ ਵਾਰ ਖ਼ੂਨਦਾਨ ਕਰਕੇ ਲੋਕਾਂ ਦਾ ਇਹ ਭਰਮ ਦੂਰ ਕੀਤਾ ਹੈ ਖ਼ੂਨਦਾਨ ਕਰਨ ਨਾਲ ਕਿਸੇ ਤਰ੍ਹਾਂ ਦੀ ਕਮਜ਼ੋਰੀ ਜਾ ਸਰੀਰਕ ਅਲਾਮਤ ਨਹੀਂ ਹੁੰਦੀ ਸਗੋਂ ਇਸ ਨਾਲ ਆਤਮਿਕ ਸ਼ਾਤੀ ਅਤੇ ਲੋਕ ਸੇਵਾ ਦਾ ਮਨੋਬਲ ਵੱਧਦਾ ਹੈ। ਖ਼ੂਨਦਾਨ ਕਰਨ ਵਾਲਾ ਵਿਅਕਤੀ ਤਿੰਨ ਮਹੀਨਿਆਂ ਅੰਦਰ ਦੁਆਰਾ ਖ਼ੂਨਦਾਨ ਕਰ ਸਕਦਾ ਹੈ।ਇਸ ਮੌਕੇ ਉਹਨਾਂ ਦਾ ਨਾਲ ਸਹਾਇਕ ਸਿਵਲ ਸਰਜਨ ਡਾ ਪਵਨ ਕੁਮਾਰ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਸੁਨੀਲ ਅਹੀਰ, ਸਿਵਲ ਹਸਪਤਾਲ ਦੇ ਇੰਚਾਰਜ ਐਸ.ਐਮ.ਓ. ਡਾ. ਜਸਵਿੰਦਰ ਸਿੰਘ, ਬੀ.ਟੀ.ਓ. ਡਾ. ਵਿਨੈ ਸ਼ਰਮਾਂ ਅਤੇ ਬਲੱਡ ਬੈਕ ਦਾ ਸਟਾਫ਼ ਹਾਜ਼ਰ ਸੀ।

  LEAVE A REPLY

  Please enter your comment!
  Please enter your name here