ਗੜ੍ਹਸ਼ੰਕਰ(ਜਨਗਾਥਾ ਟਾਈਮਜ਼ ) ਉਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਕਮੇਟੀ ਗੜ•ਸ਼ੰਕਰ ਵਲੋਂ ਮੁੱਖ ਸਰਪ੍ਰਸਤ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦੀ ਸਰਪ੍ਰਸਤੀ ਅਤੇ ਪ੍ਰਧਾਨ ਮੁਖਤਿਆਰ ਸਿੰਘ ਹੀਰ ਦੀ ਅਗਵਾਈ ਹੇਠ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ•ਸ਼ੰਕਰ ਦੇ ਯਾਦਗਾਰੀ ਸਟੇਡੀਅਮ ‘ਚ ਕਰਵਾਇਆ ਜਾ ਰਿਹਾ ਹੈ 18ਵਾਂ ਸੂਬਾ ਪੱਧਰੀ ਉਲੰਪੀਅਨ ਜਰਨੈਲ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਧੂਮ-ਧੱੜਕੇ ਨਾਲ ਸ਼ੁਰੂ ਹੋ ਗਿਆ।
ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਨੂੰ ਸਮਰਪਿਤ ਟੂਰਨਾਮੈਂਟ ਦਾ ਰਸਮੀ ਉਦਘਾਟਨ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ•ਾ ਪ੍ਰਧਾਨ ਤੇ ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਅਤੇ ਸਾਬਕਾ ਮੈਂਬਰ ਰਾਜ ਸਭਾ ਅਵਿਨਾਸ਼ ਰਾਏ ਖੰਨਾ ਵਲੋਂ ਸਾਂਝੇ ਤੌਰ ‘ਤੇ ਗੁਬਾਰੇ ਛੱਡਕੇ ਖਿਡਾਰੀਆਂ ਨਾਲ ਜਾਣ ਪਹਿਚਾਣ ਕਰਦਿਆਂ ਕੀਤਾ ਗਿਆ। ਇਸ ਮੌਕੇ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਅਤੇ ਅਵਿਨਾਸ਼ ਰਾਏ ਖੰਨਾ ਨੇ ‘ਸੋਵੀਨਰ’ ਦੀ ਘੁੰਢ ਚੁਕਾਈ ਕਰਨ ਉਪਰੰਤ ਆਪਣੇ ਸੰਬੋਧਨ ਕਰਦਿਆਂ ਖਿਡਾਰੀਆਂ ਤੇ ਨੌਜਵਾਨਾਂ ਨੂੰ ਮਹਾਨ ਫੁੱਟਬਾਲਰ ਜਰਨੈਲ ਸਿੰਘ ਦੀ ਯਾਦ ਵਿਚ ਕਰਵਾਏ ਜਾ ਰਹੇ ਫੁੱਟਬਾਲ ਟੂਰਨਾਮੈਂਟ ਤੋਂ ਸੇਧ ਲੈਣ ਲਈ ਪ੍ਰੇਰਿਤ ਕਰਦੇ ਹੋਏ ਪ੍ਰਬੰਧਕਾਂ ਨੂੰ ਵਧਾਈ ਦਿੱਤੀ।
ਟੂਰਨਾਮੈਂਟ ਦੇ ਵੱਖ-ਵੱਖ ਮੁਕਾਬਲਿਆਂ ਦੌਰਾਨ ਮੁੱਖ ਮਹਿਮਾਨ ਵਜੋਂ ਅੰਤਰ ਰਾਸ਼ਟਰੀ ਫੁੱਟਬਾਲ ਸੁਖਵਿੰਦਰ ਸਿੰਘ ਸੁੱਖੀ, ਅਜੀਤ ਸਿੰਘ ਸੰਘਾ ਕੈਨੇਡਾ, ਸੋਹਣ ਸਿੰਘ ਖੱਖ, ਮਨਜਿੰਦਰ ਸਿੰਘ ਬੱਗਾ ਦਿਆਲ, ਸਤਨਾਮ ਸਿੰਘ ਢਿੱਲੋਂ ਚੀਫ਼ ਕੋਚ ਐੱਨ.ਆਈ.ਐੱਸ ਨੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤੀ। ਅਜੀਤ ਸਿੰਘ ਸੰਘਾ ਕੈਨੇਡਾ ਨੇ ਟੂਰਨਾਮੈਂਟ ਲਈ ਹਰ ਸਾਲ 51 ਹਜ਼ਾਰ ਦੀ ਮਦਦ ਦੇਣ ਦਾ ਐਲਾਨ ਕੀਤਾ।
ਟੂਰਨਾਮੈਂਟ ਦੌਰਾਨ ਸ਼੍ਰੋਮਣੀ ਕਮੇਟੀ ਮੈਂਬਰ ਡਾ. ਜੰਗ ਬਹਾਦਰ ਸਿੰਘ ਰਾਏ, ਰਾਜਿੰਦਰ ਸਿੰਘ ਸ਼ੂਕਾ, ਹਰਜੀਤ ਸਿੰਘ ਭਾਤਪੁਰ, ਬੂਟਾ ਸਿੰਘ ਅਲੀਪੁਰ, ਚੂਹੜ ਸਿੰਘ ਧਮਾਈ, ਵਿਨੋਦ ਸੈਣੀ ਤੋਂ ਇਲਾਵਾ ਐੱਨ.ਆਰ.ਆਈ. ਡਾ. ਜਰਨੈਲ ਸਿੰਘ ਯੂ.ਕੇ., ਪ੍ਰੇਮ ਡੋਗਰ ਯੂ.ਕੇ., ਨਰੇਸ਼ਪਾਲ ਬੱਧਣ ਯੂ.ਕੇ., ਸੁਖਵਿੰਦਰ ਸੈਣੀ ਯੂ.ਐੱਸ.ਏ., ਬੱਗਾ ਦਿਆਲ ਕੈਨੇਡਾ, ਹੈਪੀ ਗਿੱਲ ਆਸਟ੍ਰੇਲੀਆ, ਤਜਿੰਦਰ ਮਾਨ ਨੇ ਸ਼ਿਰਕਤ ਕੀਤੀ। ਟੂਰਨਾਮੈਂਟ ਕਮੇਟੀ ਵਲੋਂ ਮੁਖਤਿਆਰ ਸਿੰਘ ਹੈਪੀ ਹੀਰ ਪ੍ਰਧਾਨ, ਡਾ. ਹਰਵਿੰਦਰ ਸਿੰਘ ਬਾਠ, ਪ੍ਰਿੰਸੀਪਲ ਰਾਜਵਿੰਦਰ ਸਿੰਘ ਬੈਂਸ, ਪ੍ਰਿੰ. ਪਰੀਤ ਮਹਿੰਦਰ ਪਾਲ ਸਿੰਘ, ਬਲਵੀਰ ਸਿੰਘ ਬੈਂਸ, ਯੋਗ ਰਾਜ ਗੰਭੀਰ, ਰਣਜੀਤ ਸਿੰਘ ਖੱਖ, ਰੋਸ਼ਨਜੀਤ ਸਿੰਘ ਪਨਾਮ, ਬਲਰਾਜ ਸਿੰਘ ਤੂਰ, ਸ਼ਲਿੰਦਰ ਸਿੰਘ ਰਾਣਾ, ਅਮਨਦੀਪ ਬੈਂਸ, ਪਰਮਿੰਦਰ ਸਿੰਘ ਸੁਪਰਡੈਂਟ, ਬਘੇਲ ਸਿੰਘ ਲੱਲੀਆਂ, ਸੰਜੀਵ ਕੁਮਾਰ, ਕਸ਼ਮੀਰ ਸਿੰਘ ਕਾਨੂੰਗੋ, ਤਰਲੋਚਨ ਸਿੰਘ ਗੋਲੀਆਂ, ਕੋਚ ਹਰਦੀਪ ਗਿੱਲ, ਅਸ਼ੋਕ ਪ੍ਰਾਸ਼ਰ, ਕੇਵਲ ਸਿੰਘ ਢਿੱਲੋਂ ਤੇ ਹੋਰ ਹਾਜ਼ਰ ਹੋਏ।
ਟੂਰਨਾਮੈਂਟ ਦੌਰਾਨ ਕਾਲਜ ਪੱਧਰ ਦੇ ਉਦਘਾਟਨੀ ਮੈਚ ਵਿਚ ਸਿੱਖ ਨੈਸ਼ਨਲ ਕਾਲਜ ਬੰਗਾ ਨੇ ਫੁੱਟਬਾਲ ਅਕੈਡਮੀ ਪਾਲਦੀ ਨੂੰ 2-0 ਗੋਲਾਂ ਦੇ ਫਰਕ ਨਾਲ ਮਾਤ ਦਿੱਤੀ, ਦੂਜੇ ਮੁਕਾਬਲੇ ਵਿਚ ਸਰਕਾਰੀ ਕਾਲਜ ਹੁਸ਼ਿਆਰਪੁਰ ਦੀ ਟੀਮ ਪੈਨਲਟੀ ਕਿੱਕਾਂ ਨਾਲ ਫੁੱਟਬਾਲ ਅਕੈਡਮੀ ਬੱਡੋਂ ਨੂੰ ਹਰਾਕੇ ਜੇਤੂ ਰਹੀ। ਪਿੰਡ ਪੱਧਰੀ ਮੁਕਾਬਲੇ ਵਿਚ ਪੱਦੀ ਸੂਰਾ ਸਿੰਘ ਦੀ ਟੀਮ ਨੇ ਫਤਹਿਪੁਰ ਖੁਰਦ ਨੂੰ 3-0 ਗੋਲਾਂ ਦੇ ਫਰਕ ਨਾਲ ਹਰਾਇਆ।