116 ਨਵੇਂ ਮਰੀਜ਼ ਆਉਣ ਨਾਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਹੋਈ 26348, ਕੁੱਲ ਮੌਤਾਂ 906

    0
    112

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਅੱਜ ਫਲੂ ਵਰਗੇ ਸ਼ੱਕੀ ਲੱਛਣਾਂ ਵਾਲੇ 3707 ਨਵੇਂ ਸੈਂਪਲ ਲੈਣ ਨਾਲ ਅਤੇ 3601 ਸੈਂਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਕੋਵਿਡ ਦੇ 116 ਨਵੇਂ ਪਾਜ਼ੀਟਿਵ ਮਰੀਜ਼ਾਂ ਦੇ ਕੇਸ ਆਉਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 26348 ਹੋ ਗਈ ਹੈ। ਜ਼ਿਲ੍ਹੇ ਵਿੱਚ ਕੋਵਿਡ-19 ਦੇ ਅੱਜ ਤੱਕ ਲਏ ਗਏ ਕੁੱਲ ਸੈਂਪਲਾਂ ਦੀ ਗਿਣਤੀ 564354 ਹੋ ਗਈ ਹੈ ਤੇ ਲੈਬ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ 534386 ਸੈਂਪਲ ਨੈਗੇਟਿਵ, ਜਦਕਿ 4994 ਸੈਂਪਲਾਂ ਦੀ ਰਿਪੋਰਟ ਦਾ ਇੰਤਜ਼ਾਰ ਹੈ। 446 ਸੈਂਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 906 ਹੈ। ਐਕਟਿਵ ਕੇਸਾਂ ਦੀ ਗਿਣਤੀ 1620 ਹੈ, ਜਦਕਿ ਠੀਕ ਹੋ ਕੇ ਘਰ ਗਏ ਮਰੀਜ਼ਾਂ ਦੀ ਗਿਣਤੀ 25701 ਹੈ। ਸਿਵਲ ਸਰਜਨ ਡਾ. ਰਣਜੀਤ ਸਿੰਘ ਨੇ ਇਹ ਦੱਸਿਆ ਕਿ ਜ਼ਿਲ੍ਹੇ ਵਿੱਚ ਅੱਜ ਕੋਰੋਨਾ ਵਾਇਰਸ ਨਾਲ ਜ਼ਿਲ੍ਹੇ ਵਿੱਚ 02 ਮੌਤਾਂ ਹਨ। ਉਹਨਾਂ ਨੇ ਇਹ ਵੀ ਦੱਸਿਆ ਕਿ ਜ਼ਿਲ੍ਹੇ ਅੰਦਰ ਲੈਵਲ-2290 ਦੇ ਮਰੀਜ਼ਾਂ ਲਈ ਉਪਲੱਬਧ ਬੈਡਾਂ ਵਿੱਚੋਂ 123 ਬੈਡ ਖਾਲੀ ਜਦਕਿ ਲੈਵਲ- 03 ਦੇ ਮਰੀਜ਼ਾਂ ਲਈ ਉਪਲਬਧ 35 ਬੈੱਡਾਂ ਵਿੱਚੋਂ 08 ਬੈਡ ਖਾਲੀ ਹਨ।

    (1) 67 ਸਾਲਾਂ ਵਿਅਕਤੀ ਵਾਸੀ ਨਿਉ ਨੰਗਲ ਦੀ ਮੌਤ ਆਈ.ਵੀ.ਵੀ ਹਸਪਤਾਲ ਹੁਸਿਆਰਪੁਰ ਵਿਖੇ ਹੋਈ।

    (2) 68 ਸਾਲਾਂ ਵਿਅਕਤੀ ਵਾਸੀ ਸਾਹਰੀ ਦੀ ਮੌਤ ਆਈ.ਵੀ.ਵੀ ਹਸਪਤਾਲ ਹੁਸ਼ਿਆਰਪੁਰ ਵਿਖੇ ਹੋਈ।

    ਉਹਨਾਂ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਲੈਬਲ 2 ਦੇ ਮਰੀਜ਼ਾਂ ਲਈ ਉਪਲੱਬਧ ਕੁੱਲ ਬੈਡ 290 ਵਿੱਚੋਂ 144 ਬੈਡ ਖਾਲੀ ਹਨ, ਜਦਕਿ ਲੈਬਲ 3 ਦੇ 35 ਬੈੱਡਾਂ ਵਿੱਚੋਂ 11 ਬੈਡ ਖਾਲੀ ਹਨ।

    ਕੋਵਿਡ-19 ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਮੂੰਹ ਤੇ ਮਾਸਕ ਲਗਾਉਣ ਭੀੜ ਵਾਲੀਆਂ ਥਾਵਾਂ ਤੋਂ ਜਾਣ ਤੋਂ ਗੁਰੇਜ਼ ਕਰਨਾ ਅਤੇ ਸਮਾਜਿਕ ਦੂਰੀ ਰੱਖਦੇ ਹੋਏ ਲੱਛਣ ਹੋਣ ਤੇ ਆਪਣੀ ਸੈਪਲਿੰਗ ਨਜ਼ਦੀਕੀ ਸਿਹਤ ਸੰਸਥਾ ਤੋਂ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ।

    LEAVE A REPLY

    Please enter your comment!
    Please enter your name here