104 ਰੁਪਏ ਦੇ ਕਰੀਬ ਪਹੁੰਚਿਆ ਪੈਟਰੋਲ, ਜਾਣੋ ਤੁਹਾਡੇ ਸ਼ਹਿਰ ’ਚ ਕੀ ਰੇਟ

    0
    103

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰੁਪਿੰਦਰ)

    ਕੋਰੋਨਾ ਸੰਕਟ ’ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵੀ ਲਗਾਤਾਰ ਵਧੀਆਂ ਜਾ ਰਹੀਆਂ ਹਨ। ਅੱਜ ਲਗਾਤਾਰ ਦੂਜੇ ਦਿਨ ਭਾਵੇ ਹੀ ਤੇਲ ਦੇ ਰੇਟ ਨਹੀਂ ਵਧੇ ਪਰ ਫਿਰ ਵੀ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦਾ ਰਿਕਾਰਡ ਉੱਚ ਉਚਾਈ ’ਤੇ ਬਣਾਇਆ ਹੋਇਆ ਹੈ। ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ’ਚ ਪੈਟਰੋਲ ਦਾ ਭਾਅ 99 ਰੁਪਏ ਦੇ ਪਾਰ ਜਾ ਚੁੱਕਾ ਹੈ, ਉੱਥੇ ਹੀ ਦੇਸ਼ ਦੇ ਕਈ ਹਿੱਸਿਆਂ ’ਚ ਪੈਟਰੋਲ ਦੇ ਰੇਟ 104 ਰੁਪਏ ਦੇ ਕਰੀਬ ਜਾ ਪਹੁੰਚੇ ਹਨ।

    ਦੱਸਣਯੋਗ ਹੈ ਕਿ 4 ਮਈ ਤੋਂ ਲਗਾਤਾਰ 4 ਦਿਨ ਤਕ ਪੈਟਰੋਲ-ਡੀਜ਼ਲ ਦੇ ਭਾਅ ਵਧੇ ਸਨ, ਜਦਕਿ ਚੋਣਾਂ ਦੀ ਵਜ੍ਹਾਂ ਨਾਲ ਇਸ ਤੋਂ ਪਹਿਲਾਂ 18 ਦਿਨ ਤਕ ਪੈਟਰੋਲ ਤੇ ਡੀਜ਼ਲ ਦੇ ਭਾਅ ’ਚ ਨਰਮੀ ਛਾਈ ਹੋਈ ਸੀ। ਤੇਲ ਦੀਆਂ ਕੀਮਤਾਂ ’ਚ ਉਤਾਰ ਚੜ੍ਹਾਅ ਦੀ ਗੱਲ ਕੀਤੀ ਜਾਵੇ ਤਾਂ ਮਈ ਮਹੀਨੇ ’ਚ ਪੈਟਰੋਲ ਤੇ ਡੀਜ਼ਲ ਹੁਣ ਤਕ 10 ਵਾਰ ਮਹਿੰਗਾ ਹੋ ਚੁੱਕਾ ਹੈ। ਮਈ ’ਚ ਹੁਣ ਤਕ ਦਿੱਲੀ ’ਚ ਪੈਟਰੋਲ ਦਾ ਭਾਅ 2.45 ਰੁਪਏ ਵਧ ਚੁੱਕਾ ਹੈ, ਜਦਕਿ ਡੀਜ਼ਲ ਇਸ ਮਹੀਨੇ 2.78 ਰੁਪਏ ਮਹਿੰਗਾ ਹੋ ਚੁੱਕਾ ਹੈ।ਦਿੱਲੀ ’ਚ ਪੈਟਰੋਲ ਦਾ ਭਾਅ ਅੱਜ 20 ਮਈ ਨੂੰ 92.85 ਰੁਪਏ ਪ੍ਰਤੀ ਲੀਟਰ ਹੈ। ਉੱਥੇ ਹੋਰ ਸ਼ਹਿਰਾਂ ’ਚ ਜਿਵੇਂ ਮੁੰਬਈ ’ਚ ਪੈਟਰੋਲ 99.14 ਰੁਪਏ, ਕੋਲਕਾਤਾ ’ਚ ਪੈਟਰੋਲ 92.92 ਰੁਪਏ, ਚੇਨਈ ’ਚ ਪੈਟਰੋਲ 94.54 ਰੁਪਏ ਵਿਕ ਰਿਹਾ ਹੈ। ਰਾਜਸਥਾਨ ਦੇ ਸ਼੍ਰੀਗੰਗਾ ਨਗਰ ’ਚ ਪੈਟਰੋਲ ਦੇ ਰੇਟ 103.80 ਰੁਪਏ ਪ੍ਰਤੀ ਲੀਟਰ ਤਕ ਪਹੁੰਚ ਚੁੱਕਾ ਹੈ। ਜੇ ਪੈਟਰੋਲ ਦੀਆਂ ਕੀਮਤਾਂ ਦੀ ਤੁਲਨਾ ਬੀਤੇ ਸਾਲ ਨਾਲ ਕੀਤੀ ਜਾਵੇ ਤਾਂ ਹੁਣ ਤਕ 20 ਮਈ 2020 ਨੂੰ ਦਿੱਲੀ ’ਚ ਪੈਟਰੋਲ ਦਾ ਰੇਟ 71.26 ਰੁਪਏ ਪ੍ਰਤੀ ਲੀਟਰ ਸੀ, ਭਾਵ ਸਾਲ ਭਰ ’ਚ ਪੈਟਰੋਲ 21.59 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਚੁੱਕਾ ਹੈ। ਡੀਜ਼ਲ ਵੀ 20 ਮਈ 2020 ਨੂੰ 69.39 ਰੁਪਏ ਪ੍ਰਤੀ ਲੀਟਰ ਸੀ, ਜੋ ਅੱਜ ਸਾਲ ਭਰ ਤੋਂ ਬਾਅਦ 14.12 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ।

     

    LEAVE A REPLY

    Please enter your comment!
    Please enter your name here