10 ਸਾਲ ਬਾਅਦ ਪਹਿਲੀ ਵਾਰ ਅੱਜ ਕਰਨਗੇ ਬਾਇਡਨ ਤੇ ਪੁਤਿਨ ਮੁਲਾਕਤ

    0
    146

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰਵਿੰਦਰ)

    ਜਿਨੇਵਾ: ਵਿਸ਼ਵ ਦੀਆਂ ਦੋ ਮਹਾ ਸ਼ਕਤੀਆਂ ਵਿਚਕਾਰ ਬੁੱਧਵਾਰ ਨੂੰ ਜਿਨੇਵਾ ’ਚ ਇਕ ਬੇਹੱਦ ਖ਼ਾਸ ਮੁਲਾਕਾਤ ਹੋਣ ਵਾਲੀ ਹੈ। ਇਹ ਦੋ ਮਹਾ ਸ਼ਕਤੀਆਂ ਅਮਰੀਕਾ ਤੇ ਰੂਸ ਹਨ। ਕਾਫੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਤਨਾਤਨੀ ਦੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਵਿਚਕਾਰ 2011 ਨੂੰ ਮਾਸਕੋ ’ਚ ਮੁਲਾਕਤ ਹੋਈ ਸੀ। ਹਾਲਾਂਕਿ ਉਸ ਸਮੇਂ ਬਾਇਡਨ ਅਮਰੀਕਾ ਦੇ ਉਪ ਰਾਸ਼ਟਰਪਤੀ ਸਨ ਤੇ ਪੁਤਿਨ ਰੂਪ ਦੇ ਪ੍ਰਧਾਨ ਮੰਤਰੀ ਸਨ। ਮੂਜੌਦਾ ਮੁਲਾਕਾਤ ਦੌਰਾਨ ਦੋਵਾਂ ਦੇ ਹੀ ਅਹੁਦੇ ਬਦਲ ਚੁੱਕੇ ਹਨ।

    ਦੱਸਣਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਬਾਇਡਨ ਨੇ ਜਿੱਥੇ 20 ਜਨਵਰੀ 2021 ਤੋਂ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ ਹੈ ਉੱਥੇ ਹੀ ਪੁਤਿਨ ਅਗਸਤ 1999 ਤੋਂ ਹੀ ਰੂਸ ਦੇ ਰਾਸ਼ਟਰਪਤੀ ਹਨ। ਦੇਸ਼ ਤੇ ਦੁਨੀਆ ’ਚ ਉਨ੍ਹਾਂ ਦੀ ਗਿਣਤੀ ਇਕ ਤਾਕਤਵਰ ਆਗੂ ਦੇ ਰੂਪ ’ਚ ਹੁੰਦੀ ਆਈ ਹੈ। ਪੁਤਿਨ ਤੇ ਬਾਇਡਨ ਦੇ ਵਿਚਕਾਰ ਅੱਜ ਹੋਣ ਵਾਲੀ ਮੁਲਾਕਤ ’ਚ ਇਸ ਗੱਲ ਨੂੰ ਲੈ ਕੇ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਆਖਿਰ ਇਨ੍ਹਾਂ ਦੋਵਾਂ ਵਿਚਕਾਰ ਗੱਲਬਾਤ ਦਾ ਏਜੰਡਾ ਕੀ ਹੋਵੇਗਾ।

    ਦੱਸਣਯੋਗ ਹੈ ਕਿ ਬੀਤੇ ਕੁੱਝ ਸਾਲਾਂ ’ਚ ਅਮਰੀਕਾ ਤੇ ਰੂਸ ਦੇ ਵਿਚਕਾਰ ਜੋ ਖਟਾਸ ਪੈਦਾ ਹੋਈ ਹੈ ਉਸ ਦੀ ਇਕ ਨਹੀਂ ਕੋਈ ਵੱਡੀ ਵਜ੍ਹਾ ਹੈ। ਇਨ੍ਹਾਂ ’ਚੋਂ ਇਕ ਅਮਰੀਕੀ ਰਾਸ਼ਟਰਪਤੀ ਚੋਣ ਨੂੰ ਪ੍ਰਭਾਵਿਤ ਕਰਨਾ ਵੀ ਹੈ, ਜਿਸ ਨੂੰ ਕਾਫੀ ਅਹਿਮ ਮੁੱਦਾ ਮੰਨਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਅਮਰੀਕਾ ਏਜੰਸੀਆਂ ਤੇ ਨਿੱਜੀ ਕੰਪਨੀਆਂ ’ਤੇ ਕਿਤੇ ਗਏ ਸਾਈਬਰ ਅਟੈਕ ਲਈ ਵੀ ਰੂਸੀ ਰਾਸ਼ਟਰਪਤੀ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ। ਅਮਰੀਕਾ ਰਾਸ਼ਟਰਪਤੀ ਪੁਤਿਨ ਦੇ ਸਾਹਮਣੇ ਉਨ੍ਹਾਂ ਦੇ ਵਿਰੋਧੀ ਆਗੂਆਂ ਨੂੰ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕਰਨ ਦਾ ਵੀ ਮੁੱਦਾ ਚੁੱਕਾ ਸਕਦਾ ਹੈ। ਪੁਤਿਨ ਦੇ ਘੋਰ ਵਿਰੋਧੀ ਆਗੂ ਅਲੈਰਲੀ ਨਾਵਲਨੀ ਦੇ ਨਾਲ ਕੁਝ ਹੋਇਆ ਉਸ ਨੂੰ ਲੈ ਕੇ ਅਮਰੀਕਾ ਸਮੇਤ ਕਈ ਦੇਸ਼ ਰੂਸ ਖ਼ਿਲਾਫ਼ ਹਨ।

    ਇਸ ਤੋਂ ਇਲਾਵਾ ਬਰਤਾਨੀਆ ’ਚ ਪਹਿਲੇ ਰੂਸੀ ਏਜੰਟ ਤੇ ਉਨ੍ਹਾਂ ਦੀ ਬੇਟੀ ਨੂੰ ਨਰਵ ਏਜੰਟ ਨਾਲ ਮਾਰਨ ਦੀ ਕੋਸ਼ਿਸ਼ ਲਈ ਸਾਜ਼ਿਸ਼ ਰੱਚਣ ਦਾ ਦੋਸ਼ ਪੁਤਿਨ ’ਤੇ ਹੀ ਲੱਗਾ ਸੀ। ਨਵਲਨੀ ਦੀ ਗਿ੍ਰਫਤਾਰੀ ਤੇ ਉਸ ਤੋਂ ਬਾਅਦ ਪ੍ਰਦਰਸ਼ਨਾਂ ਨੂੰ ਦਬਾਉਣ ਤੇ ਇਸ ਲਈ ਬਲ ਪ੍ਰਯੋਗ ਕਰਨ ’ਤੇ ਵੀ ਅਮਰੀਕਾ ਤੇ ਹੋਰ ਦੇਸ਼ ਪੁਤਿਨ ਖ਼ਿਲਾਫ਼ ਹਨ। ਅਮਰੀਕਾ ਕਈ ਵਾਰ ਰੂਸ ਤੇ ਮਨੁੱਖ ਅਧਿਕਾਰਾਂ ਦੀ ਉਲੰਘਨਾ ਦਾ ਦੋਸ਼ ਲਗਾਉਂਦਾ ਰਹਿੰਦਾ ਹੈ।

    ਦੱਸਣਯੋਗ ਹੈ ਕਿ ਦੇਸ਼ਾਂ ਵਿਚਕਾਰ ਹਥਿਆਰ ਇਕ ਵੱਡਾ ਮੁੱਦਾ ਹੈ। ਹਾਲ ਹੀ ਦੇ ਕੁੱਝ ਸਮੇਂ ’ਚ ਰੂਸੀ ਦੀ ਰੱਖਿਆ ਪ੍ਰਣਾਲੀ ਐੱਸ 400 ਇਸ ਦੀ ਇਕ ਵੱਡੀ ਵਜ੍ਹਾ ਬਣੀ ਹੈ। ਅਮਰੀਕਾ ਨਹੀਂ ਚਾਹੁੰਦਾ ਕਿ ਰੂਸ ਦੀ ਇਸ ਪ੍ਰਣਾਲੀ ਨੂੰ ਕੋਈ ਵੀ ਦੇਸ਼ ਖ਼ਰੀਦੇ। ਇਲ ਨੂੰ ਲੈ ਕੇ ਰੂਸ ਤੇ ਹੋਰ ਦੇਸ਼ਾਂ ’ਤੇ ਦਬਾਅ ਵੀ ਪਿਆ ਜਾ ਰਿਹਾ ਹੈ। ਤੁਰਕੀ ਤੇ ਭਾਰਤ ’ਤੇ ਵੀ ਇਹ ਦਬਾਅ ਪਿਆ ਗਿਆ ਹੈ। ਹਾਲਾਂਕਿ ਦੋਵੇਂ ਹੀ ਦੇਸ਼ ਇਸ ਤੋਂ ਪਿੱਛੇ ਹਟਣ ਤੋਂ ਸਾਫ ਇਨਕਾਰ ਕਰ ਚੁੱਕੇ ਹਨ।

    LEAVE A REPLY

    Please enter your comment!
    Please enter your name here