ਜ਼ਿਲ੍ਹੇ ਵਿੱਚ ਅੱਜ ਕੋਵਿਡ-19 ਦੇ ਨਵੇਂ ਪਾਜ਼ੀਟਿਵ ਮਰੀਜ਼ 148 ਅਤੇ 04 ਮੌਤਾਂ

    0
    129

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਅੱਜ ਫਲੂ ਵਰਗੇ ਸ਼ੱਕੀ ਲੱਛਣਾਂ ਵਾਲੇ 3778 ਨਵੇਂ ਸੈਂਪਲ ਲੈਣ ਨਾਲ ਅਤੇ 3420 ਸੈਂਪਲਾਂ ਦੀ ਰਿਪੋਰਟ ਪ੍ਰਾਪਤ ਹੋਣ ਨਾਲ ਕੋਵਿਡ ਦੇ 143 ਨਵੇਂ ਪਾਜ਼ੀਟਿਵ ਕੇਸ ਅਤੇ 05 ਜ਼ਿਲ੍ਹੇ ਤੋਂ ਬਾਹਰ ਦੀਆ ਲੈਬ ਤੋਂ ਪ੍ਰਾਪਤ ਹੋਣ ਨਾਲ ਕੁੱਲ 148 ਨਵੇਂ ਪਾਜ਼ੀਟਿਵ ਮਰੀਜ਼ ਹਨ। ਹੁਣ ਤੱਕ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਜ਼ਿਲ੍ਹੇ ਦੇ ਸੈਂਪਲਾਂ ਵਿੱਚੋ 26860 ਹੈ ਅਤੇ ਬਾਹਰਲੇ ਜ਼ਿਲਿਆਂ ਤੋਂ 1912 ਪਾਜ਼ੀਟਿਵ ਕੇਸ ਪ੍ਰਾਪਤ ਹੋਣ ਨਾਲ ਕੋਵਿਡ-19 ਦੇ ਕੁੱਲ ਪਾਜ਼ੀਟਿਵ ਕੇਸ 28772 ਹਨ। ਜ਼ਿਲ੍ਹੇ ਵਿੱਚ ਅੱਜ ਤੱਕ ਕੋਵਿਡ-19 ਦੇ ਲਏ ਗਏ ਕੁੱਲ ਸੈਂਪਲਾਂ ਦੀ ਗਿਣਤੀ 578650 ਹੈ ਤੇ ਲੈਬ ਤੋ ਪ੍ਰਾਪਤ ਰਿਪੋਰਟਾਂ ਅਨੁਸਾਰ, 548740 ਸੈਂਪਲ ਨੈਗਟਿਵ ਹਨ। ਜਦਕਿ 4361 ਸੈਂਪਲਾਂ ਦੀ ਰਿਪੋਰਟ ਦਾ ਇੰਤਜ਼ਾਰ ਹੈ, 509 ਸੈਂਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 922 ਹੈ। ਐਕਟਿਵ ਕੇਸਾਂ ਦੀ ਗਿਣਤੀ 1346 ਹੈ, ਜਦਕਿ ਠੀਕ ਹੋ ਕੇ ਘਰ ਗਏ ਮਰੀਜ਼ਾਂ ਦੀ ਗਿਣਤੀ 26504 ਹੈ।

    ਸਿਵਲ ਸਰਜਨ ਡਾ. ਰਣਜੀਤ ਸਿੰਘ ਨੇ ਇਹ ਦੱਸਿਆ ਕਿ ਅੱਜ ਕੋਰੋਨਾ ਵਾਇਰਸ ਨਾਲ ਜ਼ਿਲ੍ਹੇ ਵਿੱਚ 04 ਮੌਤਾਂ ਹੋਈਆਂ ਹਨ। ਉਹਨਾਂ ਨੇ ਇਹ ਵੀ ਦੱਸਿਆ ਕਿ ਜ਼ਿਲ੍ਹੇ ਅੰਦਰ ਲੈਵਲ-2 ਦੇ 290 ਮਰੀਜ਼ਾਂ ਲਈ ਉਪਲੱਬਧ ਬੈੱਡਾਂ ਵਿਚੋਂ 192 ਬੈੱਡ ਖਾਲੀ ਜਦਕਿ ਲੈਵਲ- 03 ਦੇ ਮਰੀਜ਼ਾਂ ਲਈ ਉਪਲੱਬਧ 35 ਬੈੱਡਾਂ ਵਿਚੋਂ 14 ਬੈੱਡ ਖਾਲੀ ਹਨ।

    Death Details:

    1*    72 Year female R/o Noorpur Block Chakowal died in CH JAL.

    2*    72 Year female R/o Janauri Block Bhunga died at IVY Hospital HSP.

    3*   79 Year male R/o Modol  Block Harta Badla died at Modern Hospital  HSP.

    4*   73 Year male R/o Kantha Mohalla Dasuya  died at SS Medicity Mukerian.

     ਕੋਵਿਡ-19 ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਮੂੰਹ ਤੇ ਮਾਸਕ ਲਗਾਉਣ ਭੀੜ ਵਾਲੀਆਂ ਥਾਵਾਂ ਤੋਂ ਜਾਣ ਤੋਂ ਗੁਰੇਜ਼ ਕਰਨਾ ਅਤੇ ਸਮਾਜਿਕ ਦੂਰੀ ਰੱਖਦੇ ਹੋਏ ਲੱਛਣ ਹੋਣ ਤੇ ਆਪਣੀ ਸੈਪਲਿੰਗ ਨਜ਼ਦੀਕੀ ਸਿਹਤ ਸੰਸਥਾ ਤੋਂ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ ।

    LEAVE A REPLY

    Please enter your comment!
    Please enter your name here