ਹਿਮਾਚਲ ’ਚ ਯੈਲੋ ਅਲਰਟ, ਦਿੱਲੀ ਐੱਨਸੀਆਰ ’ਚ ਬਾਰਿਸ਼ ਦੇ ਆਸਾਰ

    0
    127

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰੁਪਿੰਦਰ)

    ਟਾਕਟੇ ਚੱਕਰਵਾਤੀ ਤੂਫਾਨ ਨੇ ਮਹਾਂਰਾਸ਼ਟਰ ਅਤੇ ਗੁਜਰਾਤ ਤੋਂ ਇਲਾਵਾ ਕਈ ਸੂਬਿਆਂ ’ਚ ਕਹਿਰ ਢਾਹਿਆ ਹੈ। ਉੱਤਰ ਭਾਰਤ ਦੇ ਸੂਬਿਆਂ ’ਚ ਮੌਸਮ ’ਤੇ ਵੀ ਇਸ ਤੂਫਾਨ ਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ। ਅਜਿਹੇ ’ਚ ਦੋ ਦਿਨ ਖੁਸ਼ਕ ਰਹਿਣ ਤੋਂ ਬਾਅਦ ਫਿਰ ਤੋਂ ਮੌਸਮ ਦਾ ਮਿਜਾਜ਼ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ। ਮੌਸਮ ਵਿਭਾਗ ਅਨੁਸਾਰ, ਅਰਬ ਸਾਗਰ ਤੋਂ ਉੱਠੇ ਚੱਕਰਵਾਤੀ ਤੂਫਾਨ ਟਾਕਟੇ ਕਾਰਨ ਅਗਲੇ ਦੋ ਦਿਨ ਤਕ ਦਿੱਲੀ ਐੱਨਸੀਆਰ ’ਚ ਬਾਰਿਸ਼ ਦੇ ਆਸਾਰ ਹਨ। ਇਸਤੋਂ ਇਲਾਵਾ ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਉੱਤਰਾਂਖੰਡ ’ਚ ਵੀ ਬਾਰਿਸ਼ ਹੋਣ ਦੇ ਅਨੁਮਾਨ ਹਨ। ਉਥੇ ਹੀ ਹਿਮਾਚਲ ਪ੍ਰਦੇਸ਼ ’ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

    ਟਾਕਟੇ ਤੂਫਾਨ ਅਤੇ ਪੱਛਮੀ ਗੜਬੜੀ ਦਾ ਅਸਰ ਸੋਮਵਾਰ ਨੂੰ ਰਾਜਧਾਨੀ ਸਮੇਤ ਪੂਰੇ ਪ੍ਰਦੇਸ਼ ’ਚ ਦਿਸਿਆ। ਦਿਨ ’ਚ ਕਿਤੇ ਬੂੰਦਾਬਾਂਦੀ ਤਾਂ ਕਿਤੇ ਹਲਕੀ ਬਾਰਿਸ਼ ਹੋਈ। ਮੌਸਮ ਵਿਭਾਗ ਅਨੁਸਾਰ, ਅਗਲੇ ਦੋ ਦਿਨ ਤੂਫਾਨ ’ਤੇ ਪੱਛਮੀ ਗੜਬੜੀ ਦਾ ਅਸਰ ਪ੍ਰਦੇਸ਼ ’ਚ ਰਹੇਗਾ। ਕੁੱਝ ਸਥਾਨਾਂ ’ਤੇ ਤੇਜ਼ ਹਵਾਵਾਂ ਦੇ ਨਾਲ ਬਾਰਿਸ਼ ਹੋਵੇਗੀ, ਤਾਂ ਕਿਤੇ ਹਲਕੀ ਬੂੰਦਾਬਾਂਦੀ।

    ਮੱਧ ਪ੍ਰਦੇਸ਼ ’ਚ 10 ਡਿਵੀਜ਼ਨਾਂ ’ਚ ਤੇਜ਼ ਹਵਾਵਾਂ ਚੱਲਣ ਤੇ ਬਿਜਲੀ ਡਿੱਗਣ ਦੀ ਚਿਤਾਵਨੀ –

    ਪ੍ਰਦੇਸ਼ ’ਚ ਚੱਕਰਵਾਤੀ ਤੂਫਾਨ ਟਾਕਟੇ ਦਾ ਅਸਰ ਮੰਡਰਾਉਣ ਲੱਗਾ ਹੈ। ਇਸਦੇ ਚੱਲਦਿਆਂ ਸੋਮਵਾਰ ਨੂੰ ਮੌਸਮ ਵਿਭਾਗ ਨੇ 13 ਜ਼ਿਲ੍ਹਿਆਂ ’ਚ ਭਾਰਤੀ ਬਾਰਿਸ਼ ਦਾ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਉਥੇ ਹੀ 10 ਡਿਵੀਜ਼ਨਾਂ ’ਚ ਬਿਜਲੀ ਚਮਕਣ ਤੇ ਬੱਦਲ ਗਰਜਣ ਦੇ ਨਾਲ ਬਿਜਲੀ ਡਿੱਗਣ ਅਤੇ ਤੇਜ਼ ਹਵਾਵਾਂ ਚੱਲਣ ਦੀ ਚਿਤਾਵਨੀ ਦੇਣ ਲਈ ਯੈਲੋ ਅਲਰਟ ਜਾਰੀ ਕੀਤਾ ਹੈ।

    ਇਥੇ ਹੋਵੇਗਾ ਅਸਰ –

    ਮੌਸਮ ਵਿਭਾਗ ਅਨੁਸਾਰ ਆਗਾਮੀ 24 ਘੰਟਿਆਂ ਦੌਰਾਨ ਨਰ-ਸਹਿਪੁਰ, ਸਾਗਰ, ਰਾਏਸੇਨ, ਰਾਜਗੜ੍ਹ, ਬੜਵਾਨੀ, ਆਲੀਰਾਜਪੁਰਸ ਝਾਬੂਆ, ਧਾਰ, ਰਤਲਾਮ, ਸ਼ਾਜਾਪੁਰ, ਆਗਰ, ਨੀਮਚ ਅਤੇ ਮੰਦਸੌਰ ’ਚ ਭਾਰੀ ਬਾਰਿਸ਼ ਹੋ ਸਕਦੀ ਹੈ। ਜਬਲਪੁਰ, ਸ਼ਹਡੋਲ, ਸਾਗਰ, ਰੀਵਾ, ਇੰਦੌਰ, ਉੱਜੈਨ, ਭੋਪਾਲ, ਹੋਸ਼ੰਗਾਬਾਦ, ਗਵਾਲੀਅਰ ਤੇ ਚੰਬਲ ਡਿਵੀਜ਼ਨਾਂ ਦੇ ਜ਼ਿਲ੍ਹਿਆਂ ’ਚ ਬਿਜਲੀ ਡਿੱਗਣ ਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।ਹਨ੍ਹੇਰੀ-ਤੂਫਾਨ ਨਾਲ ਬਿਜਲੀ ਡਿੱਗਣ ਨਾਲ ਉਦੈਪੁਰ ’ਚ ਪੰਜ ਲੋਕਾਂ ਦੀ ਮੌਤ –

    ਟਾਕਟੇ ਤੂਫਾਨ ਦੇ ਚੱਲਦਿਆਂ ਰਾਜਸਥਾਨ ਦੇ ਉਦੈਪੁਰ ’ਚ ਕਾਫੀ ਹਾਨੀ ਹੋਈ ਹੈ। ਹਨ੍ਹੇਰੀ ਅਤੇ ਬਾਰਿਸ਼ ਦੌਰਾਨ ਆਸਮਾਨ ’ਤੋਂ ਬਿਜਲੀ ਡਿੱਗਣ ਕਾਰਨ ਡਿਵੀਜ਼ਨ ’ਚ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ’ਚ ਦੋ ਬੱਚੇ ਸ਼ਾਮਿਲ ਹਨ। ਇਸ ਤੂਫਾਨ ਕਾਰਨ ਜਨ-ਜੀਵਨ ਪ੍ਰਭਾਵਿਤ ਹੋ ਗਿਆ। ਕਈ ਥਾਂਵਾਂ ’ਤੇ ਦਰੱਖਤ ਤੇ ਬਿਜਲੀ ਦੇ ਖੰਭੇ ਵੀ ਟੁੱਟ ਗਏ। 18 ਅਤੇ 19 ਮਈ ਨੂੰ ਵੀ ਡਿਵੀਜ਼ਨ ਦੇ ਕੁੱਝ ਜ਼ਿਲ੍ਹਿਆਂ ’ਚ ਤੇਜ਼ ਹਵਾਵਾਂ ਨਾਲ ਭਾਰੀ ਬਾਰਿਸ਼ ਦੀ ਸੰਭਾਵਨਾ ਹੈ।

    ਦਿੱਲੀ- ਐੱਨਸੀਆਰ ’ਚ ਤੇਜ਼ ਹਵਾ ਦੇ ਨਾਲ ਹੋਵੇਗੀ ਬਾਰਿਸ਼ –

    ਦਿੱਲੀ ’ਚ ਨਵੀਂ ਪੱਛਮੀ ਗੜਬੜੀ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਮੌਸਮ ਵਿਭਾਗ ਅਨੁਸਾਰ, ਅੱਜ ਬੱਦਲ ਛਾਏ ਰਹਿਣਗੇ। ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਸੋਮਵਾਰ ਨੂੰ ਦਿੱਲੀ ਦਾ ਵੱਧ ਤੋਂ ਵੱਧ ਤਾਪਮਾਨ ਸਧਾਰਨ ਤੋਂ ਦੋ ਡਿਗਰੀ ਘੱਟ 37.8 ਡਿਗਲੀ ਸੈਲਸੀਅਸ ਜਦਕਿ ਘੱਟ ਤੋਂ ਘੱਟ ਤਾਪਮਾਨ ਸਧਾਰਨ ਤੋਂ ਤਿੰਨ ਡਿਗਰੀ ਘੱਟ 23.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਮੰਗਲਵਾਰ ਵੀ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ।

    ਹਿਮਾਚਲ ’ਚ ਯੈਲੋ ਅਲਰਟ ਜਾਰੀ –

    ਹਿਮਾਚਲ ਪ੍ਰਦੇਸ਼ ਦੇ ਚਾਰ ਜ਼ਿਲ੍ਹਿਆਂ ਕਾਂਗੜਾ, ਸ਼ਿਮਲਾ, ਸੋਲਨ ਅਤੇ ਸਿਰਮੌਰ ’ਚ ਹਨ੍ਹੇਰੀ ਦੇ ਨਾਲ ਬਿਜਲੀ ਡਿੱਗਣ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਲੋਕਾਂ ਨੂੰ ਸਤਰਕ ਰਹਿਣ ਲਈ ਕਿਹਾ ਗਿਆ ਹੈ।

    LEAVE A REPLY

    Please enter your comment!
    Please enter your name here