ਸੀਬੀਐੱਸਈ ਨੇ 10ਵੀਂ ਕਲਾਸ ਦੇ ਪ੍ਰੀਖਿਆ ਨਤੀਜੇ ਜਾਰੀ ਕੀਤੇ :

    0
    140

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਨਵੀਂ ਦਿੱਲੀ : ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐੱਸਈ) 10ਵੀਂ ਦੇ ਲੱਖਾਂ ਵਿਦਿਆਰਥੀਆਂ ਦੀ ਉਡੀਕ ਅੱਜ ਖ਼ਤਮ ਹੋ ਗਈ ਹੈ। ਬੋਰਡ ਅੱਜ ਦਸਵੀਂ ਦੇ ਨਤੀਜੇ ਜਾਰੀ ਕਰ ਦਿੱਤੇ। ਦੱਸ ਦਈਏ ਕਿ ਬੀਤੇ ਦਿਨੀਂ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਰਮੇਸ਼ ਪੋਖਰਿਆਲ ਨਿਸ਼ਾਂਕ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਸੀ ਕਿ 10ਵੀਂ ਕਲਾਸ ਦੇ ਵਿਦਿਆਰਥੀਆਂ ਦੇ ਨਤੀਜੇ ਬੁੱਧਵਾਰ ਨੂੰ ਐਲਾਨੇ ਜਾਣਗੇ।

    ਇੱਥੇ ਵੇਖੋ ਸੀਬੀਐੱਸਈ 10ਵੀਂ ਦੇ ਨਤੀਜੇ :

    ਸੀਬੀਐੱਸਈ ਬੋਰਡ ਵਲੋਂ ਨਤੀਜੇ ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈਬਸਾਈਟ ‘ਤੇ ਜਾ ਕੇ ਆਪਣੇ ਨਤੀਜੇ ਚੈੱਕ ਕਰ ਸਕਦੇ ਹਨ। ਵਿਦਿਆਰਥੀ ਆਪਣੇ ਨਤੀਜੇ cbseresults.nic.in ‘ਤੇ ਦੇਖ ਸਕਦੇ ਹਨ। ਸਾਰੇ ਵਿਦਿਆਰਥੀ ਹੁਣ ਆਪਣੇ ਰੋਲ ਨੰਬਰ ਆਪਣੇ ਕੋਲ ਰੱਖਣ ਤਾਂ ਜੋ ਰਿਜ਼ਲਟ ਚੈੱਕ ਕੀਤਾ ਜਾ ਸਕੇ।

    ਕੀ ਇਸ ਵਾਰ ਮੈਰਿਟ ਸੂਚੀ ਜਾਰੀ ਕੀਤੀ ਜਾਏਗੀ ?

    ਸੀਈਐੱਸਸੀਈ ਬੋਰਡ ਦੀ ਤਰ੍ਹਾਂ ਸੀਬੀਐੱਸਈ ਵੀ ਇਸ ਵਾਰ ਵਿਦਿਆਰਥੀਆਂ ਦੀ ਮੈਰਿਟ ਸੂਚੀ ਜਾਰੀ ਨਹੀਂ ਕਰੇਗਾ। ਬੋਰਡ ਨੇ 12ਵੀਂ ਦੀ ਮੈਰਿਟ ਸੂਚੀ ਵੀ ਜਾਰੀ ਨਹੀਂ ਕੀਤੀ ਅਤੇ ਹੁਣ 10 ਵੀਂ ਦੀ ਮੈਰਿਟ ਸੂਚੀ ਵੀ ਜਾਰੀ ਨਹੀਂ ਕੀਤੀ ਜਾਵੇਗੀ। ਦਰਅਸਲ, ਇਸ ਵਾਰ ਕੋਰੋਨਾਵਾਇਰਸ ਮਹਾਂਮਾਰੀ ਕਰਕੇ ਪੂਰੇ ਪੇਪਰ ਨਹੀਂ ਹੋ ਸਕੇ, ਜਿਸ ਕਾਰਨ ਵਿਦਿਆਰਥੀਆਂ ਦਾ ਨਤੀਜਾ ਵਿਕਾਸ ਦੇ ਢੰਗ ਨਾਲ ਤਿਆਰ ਕੀਤਾ ਗਿਆ ਹੈ।

    ਇਸ ਦੇ ਨਾਲ ਹੀ ਇਸ ਸਾਲ ਵਿਦਿਆਰਥੀਆਂ ਨੂੰ ਮਾਰਕਸੀਟ ਵਿਚ ਆਰਟੀ, ਆਰਡਬਲਿਯੂ, ਆਰਐੱਲ ਵਰਗੇ ਨਵੇਂ ਵੱਖਰੇ ਸ਼ਬਦ ਵੇਖਣ ਨੂੰ ਮਿਲਣਗੇ। ਆਰਟੀ ਦਾ ਮਤਲਬ ਰਿਪੀਟ ਥਿਊਰੀ। ਆਰਟੀ ਵਾਲੇ ਵਿਦਿਆਰਥੀਆਂ ਨੂੰ ਫਿਰ ਥਿਊਰੀ ਪੇਪਰ ਦੇਣਾ ਪਏਗਾ, ਪਰ ਇਹ ਸਾਰ 10ਵੀਂ ਵਿੱਚ ਨਹੀਂ ਵੇਖਿਆ ਜਾਏਗਾ ਕਿਉਂਕਿ ਕੰਯੂਲੇਟਿਵ ਸਕੋਰ 10ਵੀਂ ਵਿੱਚ ਵੇਖਿਆ ਜਾਂਦਾ ਹੈ।

    LEAVE A REPLY

    Please enter your comment!
    Please enter your name here